08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਭਲਾਈਪੁਰ ਨੇ ਜ਼ੋਨ ਸਠਿਆਲਾ, ਬੇਦਾਦਪੁਰ, ਖਾਨਪੁਰ ਤੋਂ ਉਮੀਦਵਾਰ ਐਲਾਨੇ

ਅਜੀਤ ਡੈਸਕ 05-12-2025
ਸਠਿਆਲਾ, 4 ਨਵੰਬਰ (ਜਗੀਰ ਸਿੰਘ ਸਫਰੀ)-ਹਲਕਾ ਬਾਬਾ ਬਕਾਲਾ ਸਾਹਿਬ ਇੰਚਾਰਜ ਤੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ 'ਤੇ ਜ਼ੋਨ ਬੇਦਾਦਪੁਰ, ਜ਼ੋਨ ਸਠਿਆਲਾ ਤੇ ਜ਼ੋਨ ਖਾਨਪੁਰ ਤੋਂ ਉਮੀਦਵਾਰ ਚੋਣ ਲੜਨਗੇ | ਇਸ ਬਾਰੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਦੱਸਿਆ ਕਿ ਜ਼ੋਨ ਸਠਿਆਲਾ ਤੇ ਨਾਨਕਸਰ ਨਗਰ ਸਠਿਆਲਾ ਤੋਂ ਬੀਬੀ ਕਸ਼ਮੀਰ ਕੌਰ ਤੇ ਜ਼ੋਨ ਬੇਦਾਦਪੁਰ, ਠੱਠੀਆਂ, ਗੁਰੂ ਤੇਗ ਬਹਾਦਰ ਨਗਰ ਸਠਿਆਲਾ ਤੋਂ ਜੋਗਾ ਸਿੰਘ ਸ਼ਾਹ ਅਤੇ ਜ਼ੋਨ ਖਾਨਪੁਰ, ਜਲਾਲਪੁਰ ਸੇਰੋਂ, ਸ਼ੇਰੋਂ ਨਿਗਾਹ, ਗਾਜੀਵਾਲ ਮਿਆਣੀ ਤੋਂ ਬੀਬੀ ਰਜਿੰਦਰਪਾਲ ਕੌਰ ਪਤਨੀ ਸਾਬਕਾ ਸਰਪੰਚ ਇੰਦਰਜੀਤ ਸਿੰਘ ਸ਼ੇਰੋਂ ਬਾਘੇ ਨੂੰ ਉਮੀਦਵਾਰਾਂ ਨੇ ਕਾਗਜ਼ ਦਾਖਲ ਕਰ ਦਿੱਤੇ ਹਨ ਤੇ ਇਨ੍ਹਾਂ ਉਕਤ ਉਮੀਦਵਾਰਾਂ ਲਈ ਰਾਤ ਦਿਨ ਇਕ ਕਰ ਦੇਵਾਂਗਾ | ਇਸ ਮੌਕੇ ਨੰਬਰਦਾਰ ਪ੍ਰਸ਼ੋਤਮ ਸਿੰਘ ਸਠਿਆਲਾ ਨੇ ਕਿਹਾ ਕਿ ਕਸ਼ਮੀਰ ਕੌਰ ਪਹਿਲੇ ਵੀ ਬਲਾਕ ਸੰਮਤੀ ਮੈਂਬਰ ਰਹੇ ਹਨ ਤੇ ਦੋਬਾਰਾ ਉਨ੍ਹਾਂ ਨੂੰ ਵੋਟਰ ਅਤੇ ਸਮਰੱਥਕ ਲੋਕਾਂ ਦੀ ਸੇਵਾ ਕਰਨਾ ਦਾ ਮੌਕਾ ਦੇਣਗੇ | ਇਸ ਮੌਕੇ ਸਰਪੰਚ ਦਲਬੀਰ ਸਿੰਘ ਬੱਲ, ਸਰਪੰਚ ਚਰਨਜੀਤ ਸਿੰਘ ਭੱਟੀ, ਸਾਬਕਾ ਸਰਪੰਚ ਬਲਜੀਤ ਸਿੰਘ ਭੱਟੀ, ਵਕੀਲ ਸੰਨੀ ਵੋਹਰਾ, ਬਾਬਾ ਕਰਤਾਰ ਸਿੰਘ, ਅਜੀਤ ਸਿੰਘ, ਹਰਪ੍ਰੀਤ ਸਿੰਘ ਹੈਪੀ ਨੇ ਕਿਹਾ ਕਿ ਉਕਤ ਉਮੀਦਵਾਰਾਂ ਲਈ ਕਮਰਕੱਸੇ ਕਰ ਲਏ ਤਾਂ ਕਿ ਸ਼ਾਨਦਾਰ ਜਿੱਤ ਦਿਵਾ ਸਕੇ | ਇਸ ਮੌਕੇ ਸਰਪੰਚ ਸ਼ਰਨਜੀਤ ਕੌਰ ਸ਼ੇਰੋਂ ਬਾਘਾ ਅਤੇ ਨਿਰਮਲ ਸਿੰਘ, ਪੂਰਨ ਸਿੰਘ, ਤੇਜਿੰਦਰ ਸਿੰਘ (ਸਾਰੇ ਸ਼ੇਰੋਂ ਬਾਘਾ), ਜਸਵੰਤ ਸਿੰਘ, ਸੇਵਾ ਸਿੰਘ, ਵੱਸਣ ਸਿੰਘ, ਦਸ਼ੰਦਾ ਸਿੰਘ ਤਰਸੇਮ ਸਿੰਘ (ਸਾਰੇ ਖਾਨਪੁਰ) ਆਦਿ ਨੇ ਕਿਹਾ ਕਿ ਬੀਬੀ ਰਜਿੰਦਰਪਾਲ ਕੌਰ ਨੇ ਕਾਗਜ਼ ਦਾਖਲ ਕਰਵਾ ਦਿੱਤੇ ਹਨ |
ਪਿਛਲੀ ਖ਼ਬਰ ਬਲਾਕ ਸੰਮਤੀ ਹਰਸਾ ਛੀਨਾ ਲਈ 64 ਅਤੇ ਚੋਗਾਵਾਂ ਲਈ 75 ਨਾਮਜ਼ਦਗੀਆਂ ਦਾਖ਼ਲ ਅਗਲੀ ਖ਼ਬਰ ਬਲਾਕ ਸੰਮਤੀ ਅਜਨਾਲਾ ਲਈ ਕੁੱਲ 125 ਅਤੇ ਰਮਦਾਸ ਲਈ 96 ਉਮੀਦਵਾਰਾਂ ਨੇ ਨਾਮਜ਼ਦਗੀ ਭਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।