08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਜੇ ਧੱਕੇਸ਼ਾਹੀ ਨਾ ਹੋਈ ਤਾਂ ਅਕਾਲੀ ਦਲ ਸਾਰੀਆਂ ਸੀਟਾਂ 'ਤੇ ਚੋਣ ਜਿੱਤੇਗਾ- ਜਥੇ. ਜਲਾਲ ਉਸਮਾ

ਅਜੀਤ ਡੈਸਕ 05-12-2025
ਬਾਬਾ ਬਕਾਲਾ ਸਾਹਿਬ, 4 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਤਹਿਸੀਲ ਕੰਪਲੈਕਸ ਵਿਖੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਆਖਰੀ ਦਿਨ ਆਪਣੇ ਪਾਰਟੀ ਦੇ ਉਮੀਦਵਾਰਾਂ ਨਾਲ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਇੰਚਾਰਜ ਅਤੇ ਸਾਬਕਾ ਵਿਧਾਇਕ ਜਥੇ. ਬਲਜੀਤ ਸਿੰਘ ਜਲਾਲ ਉਸਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸਾਰੇ ਬਲਾਕ ਸੰਮਤੀ ਰਈਆ ਨਾਲ ਸੰਬੰਧਿਤ 25 ਜ਼ੋਨਾਂ ਲਈ ਆਪਣੇ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ ਅਤੇ ਸਾਰੇ ਹੀ ਉਮੀਦਵਾਰ ਸ਼ਾਨ ਨਾਲ ਚੋਣਾਂ ਜਿੱਣਗੇ | ਨਾਲ ਹੀ ਉਨ੍ਹਾਂ ਕਿਹਾ ਕਿ ਸੱਤਧਾਰੀ ਪਾਰਟੀ ਜੇਕਰ ਧੱਕੇਸ਼ਾਹੀ ਨਾ ਕਰੇਗੀ ਤਾਂ ਸਾਡੇ ਸਾਰੇ ਹੀ ਉਮੀਦਵਾਰ ਸਾਨ ਨਾਲ ਚੋਣਾਂ ਜਿੱਤਣਗੇ | ਇਸ ਮੌਕੇ ਉਨ੍ਹਾਂ ਦੇ ਨਾਲ ਜ: ਪੂਰਨ ਸਿੰਘ ਖਿਲਚੀਆਂ, ਨਿਰਮਲ ਸਿੰਘ ਬਿੱਲੂ ਧੂਲਕਾ, ਰਾਜਿੰਦਰ ਸਿੰਘ ਬਿੱਲਾ ਵੈਰੋਵਾਲ, ਗੁਰਜਿੰਦਰ ਸਿੰਘ ਸਠਿਆਲਾ, ਅਜਮਿੰਦਰ ਸਿੰਘ ਸਾਹਬਾ, ਜ: ਹਰਦੇਵ ਸਿੰਘ ਨਾਗੋਕੇ, ਸੁਖਵਿੰਦਰ ਸਿੰਘ ਬੁਤਾਲਾ, ਹਰਨੇਕ ਸਿੰਘ ਸੋਨੂੰ ਬੁਟਾਰੀ, ਅੰਗਰੇਜ ਸਿੰਘ ਖਿਲਚੀਆਂ, ਜਸਵਿੰਦਰ ਸਿੰਗ ਖਾਲਸਾ, ਦਿਆਲ ਸਿੰਘ ਪ੍ਰਧਾਨ ਐੱਸ. ਸੀ. ਵਿੰਗ, ਪਾਲ ਸਿੰਘ ਸਾ: ਸਰਪੰਚ, ਵੀਰ ਸਿੰਘ ਚੀਮਾ, ਜਥੇ. ਮੋਹਣ ਸਿੰਘ ਕੰਗ ਬੁਟਾਰੀ, ਕਮਲਬੀਰ ਸਿੰਘ ਟੋਨੀ ਸਾ: ਸਰਪੰਚ ਬੁਟਾਰੀ, ਪਰਮਦੀਪ ਸਿੰਘ ਟਕਾਪੁਰ, ਗੁਰਮੁੁਖ ਸਿੰਘ ਦਨਿਆਲ, ਲੱਖਾ ਸਿੰਘ ਪੱਡੇ, ਸਤਪਾਲ ਸਿੰਘ ਨੱਥੋਕੇ ਸਮੇਤ ਵੱਡੀ ਗਿਣਤੀ 'ਚ ਅਕਾਲੀ ਆਗੂ, ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਨਾਮਜ਼ਦਗੀਆਂ 'ਚ ਮਜੀਠਾ 'ਚ ਉਡਾਈਆਂ ਲੋਕਤੰਤਰ ਦੀਆਂ ਧੱਜੀਆਂ : ਸੱਚਰ ਨਹੀਂ ਹੋਣ ਦਿੱਤੀਆਂ ਨਾਮਜ਼ਦਗੀਆਂ ਦਾਖ਼ਲ ਅਗਲੀ ਖ਼ਬਰ ਈ. ਟੀ. ਓ. ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀਆਂ ਦੇ ਉਮੀਦਵਾਰਾਂ ਨਾਮਜ਼ਦਗੀਆਂ ਭਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।