16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਸੁਪਰਵਾਈਜ਼ਰ ਗੁਰਦੇਵ ਸਿੰਘ ਰਾਣਾ ਨੂੰ ਸੇਵਾ ਮੁਕਤੀ 'ਤੇ ਵਿਦਾਇਗੀ ਪਾਰਟੀ

ਅਜੀਤ ਡੈਸਕ 04-12-2025
ਬਾਬਾ ਬਕਾਲਾ ਸਾਹਿਬ, 3 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸ਼੍ਰੋਮਣੀ ਕਮੇਟੀ 'ਚ ਬਤੌਰ ਸੁਪਰਵਾਈਜ਼ਰ (ਵਿੱਦਿਅਕ ਵਿਭਾਗ) ਸੇਵਾਵਾਂ ਨਿਭਾਉਣ ਪਿੱਛੋਂ ਸੇਵਾ ਮੁਕਤ ਹੋਏ ਭਾਈ ਗੁਰਦੇਵ ਸਿੰਘ ਰਾਣਾ (ਸਪੁੱਤਰ ਗਿਆਨੀ ਰਤਨ ਸਿੰਘ ਸਾ: ਹੈੱਡਗ੍ਰੰਥੀ) ਨੂੰ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਗੁ: ਚੁਬੱਚਾ ਸਾਹਿਬ ਵਿਖੇ ਹੋਏ ਸਮਾਗਮ ਦੌਰਾਨ ਸਾ: ਵਿਧਾਇਕ ਜਥੇ. ਬਲਜੀਤ ਸਿੰਘ ਜਲਾਲ ਉਸਮਾ ਮੈਂਬਰ ਸ਼੍ਰੋਮਣੀ ਕਮੇਟੀ, ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ, ਬਲਜੀਤ ਸਿੰਘ ਇੰਚਾਰਜ ਐਜੂਕੇਸ਼ਨ ਵਿੱਦਿਆ, ਮਨਪ੍ਰੀਤ ਸਿੰਘ ਐੱਲ. ਏ, ਨਿਸ਼ਾਨ ਸਿੰਘ ਕੈਰੋਂ ਸੁਪਰਵਾਈਜਰ, ਪਰਮਜੀਤ ਸਿੰਘ ਸੁਪਰਵਾਈਜਰ, ਗੁਰਪ੍ਰੀਤ ਸਿੰਘ ਸੀ. ਸੀ. ਸਰਬਜੀਤ ਸਿੰਘ ਡਿਸਪੈਚਰ, ਆਸਾ ਸਿੰਘ ਸੀ. ਸੀ., ਪਰਜਿੰਦਰ ਸਿੰਘ ਅਮਲਾ ਇੰਚਾਰਜ, ਜੋਬਨਜੀਤ ਸਿੰਘ ਸੰਘਾਪੁਰੀਆ ਵੱਲਾ ਵੇਰਕਾ ਨੇ ਭਾਈ ਗੁਰਦੇਵ ਸਿੰਘ ਰਾਣਾ ਵਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਲਖਵਿੰਦਰ ਸਿੰਘ ਸੀ. ਸੀ., ਖੁਸ਼ਵੰਤ ਕੌਰ, ਮਨਿੰਦਰ ਕੀਰ, ਗੁਰਜਿੰਦਰ ਕੌਰ, ਦਲਜੀਤ ਕੌਰ ਆਰ. ਕੇ., ਜਥੇ. ਨਿਸ਼ਾਨ ਸਿੰਘ, ਗੁਰਪਿਆਰ ਸਿੰਘ ਸਹਾਇਕ, ਅੰਗਰੇਜ ਸਿੰਘ, ਬਾਬਾ ਮੋਹਣ ਸਿੰਘ ਕੰਗ, ਮਾਸਟਰ ਇਕਬਾਲ ਸਿੰਘ, ਬਲਵਿੰਦਰ ਸਿੰਘ ਅਠੌਲਾ, ਮਨਦੀਪ ਸਿੰਘ ਮੋਗਾ, ਸੁਖਜਿੰਦਰ ਸਿੰਘ ਡੱਬਵਾਲੀ, ਚਾਚਾ ਮਲਕੀਤ ਸਿੰਘ, ਗੁਰਪ੍ਰੀਤ ਸਿੰਘ, ਦਲਬੀਰ ਸਿੰਘ ਸ਼ਹਿਰੀਆ, ਮੰਗਦੀਪ ਸਿੰਘ, ਜਰਮਨਜੀਤ ਸਿੰਘ ਜਲਾਲ ਉਸਮਾ ਆਦਿ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਬਿਜਲੀ ਬਿੱਲ ਨੂੰ ਵਾਪਸ ਕਰਵਾਉਣ ਲਈ ਐੱਸ.ਡੀ.ਓ ਦਫਤਰਾਂ ਮੂਹਰੇ ਕਾਪੀਆਂ ਸਾੜੀਆਂ ਜਾਣਗੀਆਂ -ਡਾ.ਅਜਨਾਲਾ <br/> ਅਗਲੀ ਖ਼ਬਰ ਪਿ੍ੰਸੀਪਲ ਗੁਰਦਰਸ਼ਨ ਬਜਾਜ ਨੂੰ ਮਿਲਿਆ ਬੈਸਟ ਪਿ੍ੰਸੀਪਲ ਐਵਾਰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।