ਅਜਨਾਲਾ, 3 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਚੰਡੀਗੜ੍ਹ ਵਿਖੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ ਪੰਜਾਬ ਵਲੋਂ ਕਰਵਾਏ ਸਮਾਰੋਹ ਦੌਰਾਨ ਜੀ.ਆਰ.ਡੀ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ ਦੇ ਪਿ੍ੰ: ਗੁਰਦਰਸ਼ਨ ਬਜਾਜ ਨੂੰ ਬੈਸਟ ਪਿ੍ੰਸੀਪਲ ਐਵਾਰਡ ਪ੍ਰਾਪਤ ਹੋਇਆ | ਇਹ ਐਵਾਰਡ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ, ਫੈਪ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਅਤੇ ਰਾਜ ਸਭਾ ਦੇ ਮੈਂਬਰ ਤੇ ਯੂਨੀਵਰਸਿਟੀ ਦੇ ਚਾਂਸਲਰ ਡਾ. ਸਤਨਾਮ ਸਿੰਘ ਸੰਧੂ ਦੁਆਰਾ ਦਿੱਤਾ ਗਿਆ | ਉਨ੍ਹਾਂ ਨੇ ਸਾਰੇ ਸਕੂਲਾਂ ਦੇ ਪਿ੍ੰਸੀਪਲਾਂ ਨੂੰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਜੁੜਨ ਲਈ ਪ੍ਰੇਰਿਤ ਕੀਤਾ | ਜੀ. ਆਰ. ਡੀ. ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਪਿ੍ੰ: ਗੁਰਦਰਸ਼ਨ ਬਜਾਜ ਅਤੇ ਐੱਮ. ਡੀ. ਮੈਡਮ ਸੰਤੋਸ਼ ਬਜਾਜ ਨੂੰ ਮੁਬਾਰਕਬਾਦ ਦਿੱਤੀ ਗਈ | ਇਸ ਮੌਕੇ ਤੇ ਪਿ੍ੰ: ਗੁਰਦਰਸ਼ਨ ਬਜਾਜ ਨੇ ਕਿਹਾ ਕਿ ਜੀ.ਆਰ.ਡੀ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪਿਛਲੇ ਚਾਰ ਸਾਲਾਂ ਤੋਂ ਹੀ ਵੱਖਰੀ ਵੱਖਰੀ ਕੈਟੇਗਰੀ ਵਿਚ ਐਵਾਰਡ ਪ੍ਰਾਪਤ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਐਵਾਰਡ ਪ੍ਰਾਪਤ ਕਰਨ ਪਿੱਛੇ ਉਨ੍ਹਾਂ ਦੀ ਦਿ੍ੜ ਮਿਹਨਤ ਹੈ | ਇਸ ਮੌਕੇ ਗੁਰਜਿੰਦਰ ਸਿੰਘ, ਰਣਜੀਤ ਸਿੰਘ, ਰਜਿੰਦਰ ਕੌਰ, ਜਸਦੀਪ ਕੌਰ, ਭਾਵਨਾ, ਰੇਨੂੰ ਮੈਡਮ, ਕਵਿਤਾ ਮੈਡਮ, ਦਿਲਪ੍ਰੀਤ ਕੌਰ, ਮਨਪ੍ਰੀਤ ਕੌਰ, ਬਲਜਿੰਦਰ ਕੌਰ, ਸਿਮਰਪ੍ਰੀਤ ਕੌਰ, ਹਰਦੀਪ ਸਿੰਘ, ਲਵਪ੍ਰੀਤ ਕੌਰ, ਮੈਡਮ ਨੀਲਮ, ਪ੍ਰਭਜੋਤ ਕੌਰ, ਅਤੇ ਮੈਡਮ ਜੋਤੀ ਆਦਿ ਅਧਿਆਪਕ ਸ਼ਾਮਿਲ ਸਨ |
ਪਿ੍ੰਸੀਪਲ ਗੁਰਦਰਸ਼ਨ ਬਜਾਜ ਨੂੰ ਮਿਲਿਆ ਬੈਸਟ ਪਿ੍ੰਸੀਪਲ ਐਵਾਰਡ
ਅਜੀਤ ਡੈਸਕ
04-12-2025