03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਨਗਰ ਕੀਰਤਨ ਦਾ ਲਹਿਰਕਾ, ਸਹਿਣੇਵਾਲੀ, ਅਬਦਾਲ ਤੇ ਝੰਡੇ ਦੀਆਂ ਸੰਗਤਾਂ ਨੇ ਕੀਤਾ ਭਰਵਾਂ ਸਵਾਗਤ <br/>

ਅਜੀਤ ਡੈਸਕ 22-10-2025
ਜੈਂਤੀਪਰ, 21 ਅਕਤੂਬਰ (ਭੁਪਿੰਦਰ ਸਿੰਘ ਗਿੱਲ)-ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਏ ਗਏ ਨਗਰ ਕੀਰਤਨ ਮੁੱਖ ਸੇਵਾਦਾਰ ਸ੍ਰੋਮਣੀ ਕਮੇਟੀ ਮੈਂਬਰ, ਗੁ. ਇੰਸਪੈਕਟਰ ਤੇ ਮੈਨੇਜਰ ਜਗਰੂਪ ਸਿੰਘ ਮਜੀਠਾ ਦੀ ਰਹਿਨੁਮਾਈ ਹੇਠ ਸਜਾਏ ਵਿਸਾਲ ਨਗਰ ਕੀਰਤਨ ਦਾ ਪਿੰਡ ਲਹਿਰਕਾ ਦੇ ਮੋੜ, ਤਲਵੰਡੀ ਖੁੰਮਣ, ਸਹਿਣੇਵਾਲੀ, ਅਬਦਾਲ, ਝੰਡੇ, ਅਲਕੜੇ ਵਿਖੇ ਪੁੱਜਣ 'ਤੇ ਸੰਗਤਾਂ ਵਲੋਂ ਗੁਰੂ ਸਾਹਿਬ ਜੀ ਨੂੰ ਸੁੰਦਰ ਰੁਮਾਲਾ ਤੇ ਪੰਜ ਪਿਆਰਿਆਂ ਅਤੇ ਪ੍ਰਬੰਧਕਾਂ ਨੂੰ ਸਿਰੋਪਾਓ ਭੇਟ ਕਰਕੇ ਭਰਵਾਂ ਸਵਾਗਤ ਕੀਤਾ ਗਿਆ | ਇਹ ਨਗਰ ਕੀਰਤਨ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਕੱਥੂਨੰਗਲ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਕਸਬੇ ਦੇ ਪਿੰਡਾ 'ਚ ਪੁੱਜਣ 'ਤੇ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਨਗਰ ਕੀਰਤਨ ਵਿਚ ਸ਼ਾਮਿਲ ਬਾਬਾ ਸਰਦਾਰਾ ਸਿੰਘ, ਬਾਬਾ ਮੇਜਰ ਸਿੰਘ ਸੋਢੀ, ਬਾਬਾ ਸੱਜਣ ਸਿੰਘ ਗੁਰੂ ਕੇ ਬੇਰ ਸਾਹਿਬ, ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ, ਮੈਨੇਜਰ ਜਗਰੂਪ ਸਿੰਘ ਮਜੀਠਾ, ਹੈੱਡ ਗ੍ਰੰਥੀ ਭਾਈ ਜਗਬੀਰ ਸਿੰਘ ਪੰਨਵਾ, ਸਰੂਪ ਸਿੰਘ ਢੱਡੇ, ਦਿਲਬਾਗ ਸਿੰਘ ਲਹਿਰਕਾ, ਦਿਲਬਾਗ ਸਿੰਘ ਸੋਹੀ, ਸਰਪੰਚ ਰਘਬੀਰ ਸਿੰਘ ਸੰਧੂ, ਅਰਬਿੰਦਰ ਸਿੰਘ ਰੰਧਾਵਾ, ਜਥੇ. ਗੁਰਮੀਤ ਸਿੰਘ, ਜਥੇ. ਰਾਮ ਸਿੰਘ ਅਬਦਾਲ, ਨੰਬਰਦਾਰ ਸੁਰਜੀਤ ਸਿੰਘ, ਭਾਈ ਮਨਦੀਪ ਸਿੰਘ, ਪ੍ਰਭਪਾਲ ਸਿੰਘ ਝੰਡੇ, ਜਸਵੰਤ ਸਿੰਘ ਝੰਡੇ, ਬਾਬਾ ਹਰਜਿੰਦਰ ਸਿੰਘ, ਗੁਰਮੇਲ ਸਿੰਘ ਅਲਕੜੇ, ਪੁਸ਼ਪਿੰਦਰ ਸਿੰਘ, ਵਿਸ਼ਾਲਦੀਪ ਸਿੰਘ ਬਾਜਵਾ, ਜਸਪਾਲ ਸਿੰਘ ਭੋਆ, ਚਾਚਾ ਸੁਭਾਸ਼ ਸਿੰਘ, ਕੇਵਲ ਸਿੰਘ, ਸੰਤੋਖ ਸਿੰਘ ਢੱਡੇ, ਰਾਜਬੀਰ ਸਿੰਘ ਗਿੱਲ, ਵੱਡੀ ਗਿਣਤੀ 'ਚ ਸੰਗਤਾਂ ਸ਼ਾਮਿਲ ਸਨ |

ਪਿਛਲੀ ਖ਼ਬਰ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ 'ਤੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਨੂੰ ਵਧਾਈਆਂ-ਤਲਬੀਰ ਗਿੱਲ <br/> ਅਗਲੀ ਖ਼ਬਰ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।