ਚੋਗਾਵਾਂ, 21 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਪੰਜਾਬ ਦੀ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਜੋੜਨ ਦੇ ਮਕਸਦ ਤਹਿਤ ਪਿੰਡ ਓਡਰ, ਜੋਏਕੇ ਅਤੇ ਚੇਲੇਕੇ ਦੇ ਸਹਿਯੋਗ ਨਾਲ ਸਾਲਾਨਾ ਕਬੱਡੀ ਟੂਰਨਾਮੈਂਟ ਐੱਨ. ਆਰ. ਆਈ. ਵੀਰਾਂ ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਜਿਸ ਵਿਚ ਜਥੇਦਾਰ ਬਾਬਾ ਤਰਲੋਕ ਸਿੰਘ ਖਿਆਲੇ ਵਾਲੇ ਅਤੇ ਬਾਬਾ ਲੱਖਾ ਸਿੰਘ ਅਨੰਦਪੁਰ ਸਾਹਿਬ ਵਾਲੇ ਉਚੇਚੇ ਤੌਰ 'ਤੇ ਪਹੁੰਚੇ | ਉਨ੍ਹਾਂ ਕਬੱਡੀ ਟੂਰਨਾਮੈਂਟ ਦਾ ਆਗਾਜ਼ ਕੀਤਾ | ਇਸ ਮੌਕੇ ਮਹਾਰਾਣੀ ਜਿੰਦ ਕੌਰ ਕਬੱਡੀ ਕਲੱਬ ਓਡਰ, ਬਾਬਾ ਬਿਧੀ ਚੰਦ ਕਲੱਬ ਸੁਰ ਸਿੰਘ, ਬਾਬਾ ਕਾਲੇ ਮਹਿਰ ਕਬੱਡੀ ਕਲੱਬ ਪਿੰਡ ਪੱਧਰੀ, ਬਾਬਾ ਦੀਪ ਸਿੰਘ ਕਬੱਡੀ ਕਲੱਬ ਤੇਜਾ ਸਿੰਘ ਵਾਲਾ ਆਦਿ ਟੀਮਾਂ ਦਰਮਿਆਨ ਗਹਿਗੱਚ ਮੁਕਾਬਲੇ ਵੇਖਣ ਨੂੰ ਮਿਲੇ | ਜਿਸਦਾ ਖੇਡ ਪ੍ਰੇਮੀਆਂ ਭਰਪੂਰ ਅਨੰਦ ਮਾਣਿਆ | ਪ੍ਰਬੰਧਕਾਂ ਵਲੋਂ ਜਥੇਦਾਰ ਬਾਬਾ ਤਰਲੋਕ ਸਿੰਘ ਖਿਆਲੇ ਵਾਲੇ ਤੇ ਬਾਬਾ ਲੱਖਾ ਸਿੰਘ ਅਨੰਦਪੁਰ ਸਾਹਿਬ ਵਾਲਿਆਂ ਨੂੰ ਸੋਨੇ ਦੇ ਕੈਂਠੇ ਦੇ ਕੇ ਸਨਮਾਨਿਤ ਕੀਤਾ ਗਿਆ | ਜੇਤੂ ਟੀਮਾਂ ਨੂੰ ਹਜ਼ਾਰਾਂ ਰੁਪਏ ਦੀ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹਰਮਿੰਦਰ ਸਿੰਘ ਕਾਲਾ, ਸਾਬਕਾ ਸਰਪੰਚ ਦੀਦਾਰ ਸਿੰਘ ਓਡਰ, ਸਾਬਕਾ ਸਰਪੰਚ ਕਾਲਾ ਚੇਲੇਕੇ, ਰਜਿੰਦਰ ਸਿੰਘ ਜੋਏਕੇ, ਗੁਰਜੰਟ ਸਿੰਘ ਯੂ. ਐੱਸ. ਏ., ਸਾਬਕਾ ਸਰਪੰਚ ਰੇਸ਼ਮ ਸਿੰਘ ਕੋਟਲੀ ਔਲਖ, ਪੰਮਾ ਕੋਟਲੀ, ਧਰਮਬੀਰ ਸਿੰਘ ਕੱਚਾ ਧਨੋਏ, ਬਾਬਾ ਹੀਰਾ ਸਿੰਘ, ਬਾਬਾ ਤਰਲੋਕ ਸਿੰਘ, ਥਾਣੇਦਾਰ ਮਹਾਂਬੀਰ ਸਿੰਘ, ਪੰਮਾ ਕੋਟਲੀ, ਜਿੰਦਾ ਕੋਚ, ਹੈਪੀ ਬੰਬ, ਸਾਬਕਾ ਸਰਪੰਚ ਮਹਾਂਬੀਰ ਸਿੰਘ, ਸਾਬਕਾ ਸਰਪੰਚ ਜੁਰਤਪਾਲ ਸਿੰਘ ਆਦਿ ਹਾਜ਼ਰ ਸਨ |