03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਸਰਪੰਚ ਸੁਖਰਾਜ ਮੁੱਛਲ ਨੂੰ ਸਦਮਾ-ਪਿਤਾ ਦਾ ਦੇਹਾਂਤ

ਅਜੀਤ ਡੈਸਕ 22-10-2025
ਟਾਂਗਰਾ, 21 ਅਕਤੂਬਰ (ਹਰਜਿੰਦਰ ਸਿੰਘ ਕਲੇਰ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਤੇ ਸਰਕਲ ਟਾਂਗਰਾ ਦੇ ਪ੍ਰਧਾਨ ਸੁਖਰਾਜ ਸਿੰਘ ਮੁੱਛਲ ਤੇ ਉਸ ਦੇ ਪਰਿਵਾਰ ਨੂੰ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਨਾਹਰ ਸਿੰਘ ਜੋ ਪਿਛਲੇ ਸਮੇਂ ਤੋਂ ਸੰਖੇਪ ਬਿਮਾਰੀ ਤੋਂ ਪੀੜਤ ਸਨ ਤੇ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ | ਪਿੰਡ ਮੁੱਛਲ ਦੇ ਸ਼ਮਸ਼ਾਨ ਘਾਟ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਇਸ ਮੌਕੇ ਧਾਰਮਿਕ, ਸਮਾਜਿਕ, ਰਾਜਨੀਤਿਕ ਪਾਰਟੀਆਂ, ਪਿੰਡ ਵਾਸੀਆਂ ਤੋਂ ਇਲਾਵਾ ਸਾਬਕਾ ਵਿਧਾਇਕ ਜਥੇ. ਬਲਜੀਤ ਸਿੰਘ ਜਲਾਲਉਸਮਾ, ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਸੰਦੀਪ ਸਿੰਘ, ਪੀ. ਏ. ਜੱਸ ਵਰਪਾਲ ਸਿੰਘ, ਸੁਖਵਿੰਦਰ ਸਿੰਘ ਬੁਤਾਲਾ, ਤੇਜਿੰਦਰ ਸਿੰਘ ਬੇਰੀਆਵਾਲਾ, ਪ੍ਰਭਦਿਆਲ ਸਿੰਘ ਸਰਜਾ, ਬਲਦੇਵ ਸਿੰਘ ਰਾਏਪੁਰ, ਸੁਖਵਿੰਦਰ ਸਿੰਘ ਸੰਗਰਾਵਾਂ, ਗੁਰਮੇਜ ਸਿੰਘ, ਗੁਰਭੇਜ ਸਿੰਘ ਜਬੋਵਾਲ ਸਮੇਤ ਇਲਾਕੇ ਦੇ ਕਈ ਸਰਪੰਚ ਤੇ ਪੰਚ ਮੌਜੂਦ ਸਨ |

ਪਿਛਲੀ ਖ਼ਬਰ ਪਿੰਡ ਓਡਰ, ਜੋਏਕੇ ਅਤੇ ਚੇਲੇਕੇ ਦਾ ਸਾਲਾਨਾ ਟੂਰਨਾਮੈਂਟ ਕਰਵਾਇਆ ਅਗਲੀ ਖ਼ਬਰ ਆੜ੍ਹਤੀ ਜਗਰੂਪ ਅਚਿੰਤਕੋਟ ਅਤੇ ਇੰਜੀਨੀਅਰ ਰਾਜਮਹਿੰਦਰ ਨੂੰ ਸਦਮਾ, ਪਿਤਾ ਦਾ ਦਿਹਾਂਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।