29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਸੰਗਰੂਰ ਇਕਾਈ ਵਲੋਂ ਖੇਤਰ ਦੇ ਹੜ੍ਹ ਪੀੜਤਾਂ ਨੂੰ ਕਣਕ ਤੇ ਹੋਰ ਜ਼ਰੂਰੀ ਵਸਤਾਂ ਦੀ ਵੰਡ <br/>

ਅਜੀਤ ਡੈਸਕ 24-09-2025
ਗੱਗੋਮਾਹਲ/ਅਜਨਾਲਾ/ਰਮਦਾਸ 23 ਸਤੰਬਰ (ਸੰਧੂ, ਢਿੱਲੋਂ, ਵਾਹਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੰਮਿ੍ਤਸਰ ਜ਼ਿਲ੍ਹੇ ਦੀ ਤਹਿਸੀਲ ਅਜਨਾਲਾ ਦੇ ਹੜ੍ਹਾਂ ਨਾਲ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੁੰ ਰਾਹਤ ਸਮੱਗਰੀ ਪਹੁੰਚਾਉਣ ਲਈ ਉਪਰਾਲਾ ਕੀਤਾ ਜਿਸ ਤਹਿਤ ਜਥੇਬੰਦੀ ਦੇ ਜ਼ਿਲ੍ਹਾ ਸੰਗਰੂਰ ਦੀ ਇਕਾਈ ਤੋਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ, ਜਰਨਲ ਸਕੱਤਰ ਦਰਬਾਰਾ ਸਿੰਘ ਦੀ ਅਗਵਾਈ ਵਿਚ ਦਰਜਨਾਂ ਟਰਾਲੀਆਂ ਅੰਦਰ ਕਣਕ, ਬਿਸਤਰੇ, ਕੱਪੜੇ, ਦਾਲਾਂ, ਆਲੂ ਗੰਢੇ ਸਮੇਤ ਹੋਰ ਸਾਮਾਨ ਲੈ ਕੇ ਪ੍ਰਭਾਵਿਤ ਖੇਤਰ ਵਿਚ ਪੁੱਜੇ | ਜਿਥੇ ਅੰਮਿ੍ਤਸਰ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਧੰਗਾਈ ਤੇ ਉਨ੍ਹਾਂ ਦੀ ਟੀਮ ਨੂੰ ਲੈ ਕੇ ਲੋੜਵੰਦ ਪਰਿਵਾਰਾਂ ਨੂੰ ਕਰੀਬ 6500 ਮਣ ਕਣਕ ਤੇ ਹੋਰ ਸਮੱੱਗਰੀ ਦੀ ਵੰਡ ਕੀਤੀ | ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ 27 ਤਰੀਕ ਨੂੰ ਪਸ਼ੂਆਂ ਲਈ ਚਾਰਾ ਤੇ ਤੂੜੀ ਦੀ ਖੇਪ ਵੀ ਪਹੁੰਚਾਈ ਜਾਵੇਗੀ | ਇਸ ਮੌਕੇ ਜਸਵੰਤ ਸਿੰਘ, ਰਾਮ ਸ਼ਰਨ ਸਿੰਘ, ਮਾਣਕ ਸਿੰਘ, ਪਾਲ ਸਿੰਘ, ਯਾਦਵਿੰਦਰ ਸਿੰਘ, ਜਸਪਾਲ ਸਿੰਘ ਧੰਗਾਈ, ਰੁਪਿੰਦਰ ਸਿੰਘ ਮੱਦੂਛਾਂਗਾ, ਪ੍ਰਗਟ ਸਿੰਘ ਚਾਹੜਪੁਰ, ਹਰਦੀਪ ਸਿੰਘ, ਜਸਵਿੰਦਰ ਸਿੰਘ, ਅਨੋਖ ਸਿੰਘ ਸੰਦੀਪ ਸਿੰਘ, ਪਿ੍ਥੀਪਾਲ ਸਿੰਘ ਥੋਬਾ, ਕੁਲਵੰਤ ਸਿੰਘ ਬਾਬਾ ਪੇਂਟਰ, ਹਰਜੀਤ ਸਿੰਘ, ਬਲਜੀਤ ਸਿੰਘ, ਬਖ਼ਸ਼ੀਸ਼ ਸਿੰਘ, ਸੰਤਾ ਸਿੰਘ, ਹਰਜੀਤ ਸਿੰਘ ਮਲਕਪੁਰ ਤੋਂ ਇਲਾਵਾ ਕਈ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਚੇਅਰਮੈਨ ਸੁਰਜੀਤ ਸਿੰਘ ਕੰਗ ਨੇ ਮੰਡੀਆਂ ਵਿਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ <br/> ਅਗਲੀ ਖ਼ਬਰ ਸੱਚਰ ਨੂੰ ਕਾਂਗਰਸ ਪਾਰਟੀ ਦਿਹਾਤੀ ਦਾ ਪ੍ਰਧਾਨ ਬਣਨ ਨਾਲ ਕਾਂਗਰਸ ਹੋਵੇਗੀ ਹੋਰ ਮਜ਼ਬੂਤ : ਨਵਦੀਪ ਸੋਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।