29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਪਿੰਡ ਭੀਲੋਵਾਲ ਦੀ ਗ੍ਰਾਮ ਪੰਚਾਇਤ ਨੂੰ ਸ਼ਾਮਲਾਤ ਜ਼ਮੀਨ ਦੇ ਪੈਸੇ ਜਮ੍ਹਾਂ ਨਾ ਕਰਵਾਉਣ 'ਤੇ ਨੋਟਿਸ ਜਾਰੀ <br/>

ਅਜੀਤ ਡੈਸਕ 24-09-2025
ਚਵਿੰਡਾ ਦੇਵੀ/ਜੈਂਤੀਪੁਰ, 23 ਸਤੰਬਰ (ਸਤਪਾਲ ਸਿੰਘ ਢੱਡੇ, ਭੁਪਿੰਦਰ ਸਿੰਘ ਗਿੱਲ)-ਸਥਾਨਕ ਕਸਬੇ ਤੋਂ ਨਜ਼ਦੀਕੀ ਪੈਂਦੇ ਪਿੰਡ ਭੀਲੋਵਾਲ ਦੇ ਸਰਪੰਚ ਗ੍ਰਾਮ ਪੰਚਾਇਤ ਨੂੰ ਸ਼ਾਮਲਾਤ ਦੀ ਜ਼ਮੀਨ ਦੀ ਬੋਲੀ ਦੇ ਪੈਸੇ ਗ੍ਰਾਮ ਪੰਚਾਇਤ ਦੇ ਖਾਤੇ ਵਿਚ ਜਮ੍ਹਾਂ ਨਾ ਕਰਵਾਉਣ ਕਰਕੇ ਬਲਾਕ ਤੇ ਵਿਕਾਸ ਅਫਸਰ ਵਲੋਂ ਨੋਟਿਸ ਜਾਰੀ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਤਰਸਿੱਕਾ ਦੇ ਪੱਤਰ ਨੰਬਰ 2409 ਮਿਤੀ 18/9/25 ਨੂੰ ਗਰਾਮ ਪੰਚਾਇਤ ਭੀਲੋਵਾਲ ਦੀ ਸ਼ਾਮਲਾਤ ਜ਼ਮੀਨ 'ਤੇ ਸਾਲ 2025-26 ਦੌਰਾਨ ਬੋਲੀ ਕਰਵਾਈ ਸੀ, ਜਿਸ ਦੀ ਰਕਮ ਗ੍ਰਾਮ ਪੰਚਾਇਤ ਦੇ ਬੈਂਕ ਖਾਤੇ ਵਿਚ ਜਮ੍ਹਾਂ ਨਾ ਕਰਵਾਉਣ 'ਤੇ ਨੋਟਿਸ ਜਾਰੀ ਕਰਕੇ ਉਹ ਰਾਸ਼ੀ ਗ੍ਰਾਮ ਪੰਚਾਇਤ ਦੇ ਬੈਂਕ ਖਾਤੇ ਵਿਚ ਜਮ੍ਹਾਂ ਕਰਾਉਣ ਦੇ ਹੁਕਮ ਜਾਰੀ ਕੀਤੇ ਹਨ | ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਤਰਸਿੱਕਾ ਵਲੋਂ ਨੋਟਿਸ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਆਪ ਵਲੋਂ ਸ਼ਾਮਲਾਤ ਜ਼ਮੀਨ ਤੇ ਸਾਲ 2025-26 ਦੌਰਾਨ ਬੋਲੀ ਕਰਵਾਈ ਗਈ ਸੀ | ਜਿਸ ਦੀ ਰਕਮ ਪੰਚਾਇਤ ਦੇ ਖਾਤੇ ਵਿਚ ਜਮ੍ਹਾਂ ਨਹੀਂ ਕਰਵਾਈ ਗਈ | ਇਸ ਲਈ ਦਫ਼ਤਰ ਵਲੋਂ ਹਦਾਇਤ ਕੀਤੀ ਜਾਂਦੀ ਹੈ ਕਿ ਗਰਾਮ ਪੰਚਾਇਤ ਭੀਲੋਵਾਲ ਦੇ ਪੰਚਾਇਤ ਫੰਡ ਖਾਤੇ ਦੀ ਬੈਂਕ ਸਟੇਟਮੈਂਟ ਨਿਮਨ ਹਸਤਾਖਰ ਨੂੰ ਪੇਸ਼ ਕੀਤੀ ਜਾਵੇ ਅਤੇ ਬੋਲੀ ਦੀ ਰਕਮ ਖਾਤੇ ਵਿਚ ਜਮ੍ਹਾ ਕਰਵਾ ਕੇ ਰਸੀਦ ਵੀ ਪੇਸ਼ ਕੀਤੀ ਜਾਵੇ | ਜੇਕਰ ਸਰਪੰਚ ਵਲੋਂ ਹੁਣ ਵੀ ਇਸ ਪ੍ਰਤੀ ਕੋਈ ਅਣਗਹਿਲੀ ਵਰਤੀ ਗਈ ਤਾਂ ਆਪ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਕਰਨ ਲਈ ਉੱਚ ਅਧਿਕਾਰੀਆਂ ਨੂੰ ਲਿਖ ਦਿੱਤਾ ਜਾਵੇਗਾ | ਜਿਸ ਦੀ ਨਿੱਜੀ ਜ਼ਿੰਮੇਵਾਰੀ ਗਰਾਮ ਪੰਜਾਬ ਭੀਲੋਵਾਲ ਦੀ ਹੋਵੇਗੀ |

ਪਿਛਲੀ ਖ਼ਬਰ ਫ਼ਸਲ ਦੀ ਰਹਿੰਦ-ਖੂੰਹਦ (ਪਰਾਲੀ) ਨੂੰ ਅੱਗ ਲਾਉਣ ਵਾਲਿਆਂ ਖ਼ਿਲਾਫ਼ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ-ਐੱਸ. ਐੱਚ. ਓ. ਬਿਕਰ... ਅਗਲੀ ਖ਼ਬਰ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਰੰਘਰੇਟਾ ਜੀ ਦੇ ਜਨਮ ਦਿਹਾੜੇ ਮੌਕੇ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।