29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਖ਼ਾਲਸਾ ਕਾਲਜ ਚਵਿੰਡਾ ਵਲੋਂ ਨੈਤਿਕ ਸਿੱਖਿਆ ਇਮਤਿਹਾਨ ਵਿਚੋਂ ਜੇਤੂ ਵਿਦਿਆਰਥਣਾਂ ਨੂੰ ਕੀਤਾ ਸਨਮਾਨਿਤ <br/>

ਅਜੀਤ ਡੈਸਕ 24-09-2025

ਚਵਿੰਡਾ ਦੇਵੀ, 23 ਸਤੰਬਰ (ਸਤਪਾਲ ਸਿੰਘ ਢੱਡੇ)-ਖਾਲਸਾ ਕਾਲਜ ਚਵਿੰਡਾ ਦੇਵੀ ਦੇ 30 ਵਿਦਿਆਰਥੀਆਂ ਨੇ ਕਾਲਜ ਦੇ ਨੈਤਿਕ ਸਿੱਖਿਆ ਇਮਤਿਹਾਨਾਂ ਦੇ ਇੰਚਾਰਜ ਪ੍ਰੋ. ਅੰਮਿ੍ਤਪਾਲ ਸਿੰਘ (ਪੰਜਾਬੀ ਵਿਭਾਗ) ਦੀ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਲਏ ਜਾਂਦੇ ਨੈਤਿਕ ਸਿੱਖਿਆ ਦੇ ਇਮਤਿਹਾਨ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਗ ਲਿਆ | ਜਿਸ ਵਿਚੋਂ ਪਰੋਮਲ ਪ੍ਰੀਤ ਬੀਐਸਸੀ ਮੈਡੀਕਲ ਸਮੈਸਟਰ ਪਹਿਲਾ, ਕਿਰਨਦੀਪ ਕੌਰ ਬੀਐਸਸੀ ਇਕਨੋਮਿਕਸ ਸਮੈਸਟਰ ਪਹਿਲਾ ਅਤੇ ਅਨੁਰੀਤ ਕੌਰ ਬੀ. ਕਾੱਮ ਪਹਿਲਾ ਸਮੈਸਟਰ ਤਿੰਨਾਂ ਵਿਦਿਆਰਥਣਾਂ ਨੇ ਕਾਲਜ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ | ਅਨਾਜਦੀਪ ਕੌਰ ਬੀਸੀਏ, ਨਵਦੀਪ ਕੌਰ ਬੀ. ਕਾੱਮ, ਸ਼ਰਨਜੀਤ ਕੌਰ ਬੀ. ਕਾੱਮ, ਅਰਸ਼ਦੀਪ ਕੌਰ ਇਕਨੋਮਿਕਸ, ਸ਼ਹਨਾਜ ਪ੍ਰੀਤ ਕੌਰ ਇਕਨੋਮਿਕਸ ਪਹਿਲਾ ਸਮੈਸਟਰ ਇਨ੍ਹਾਂ ਪੰਜ ਵਿਦਿਆਰਥਣਾਂ ਨੇ ਦੂਜਾ ਸਥਾਨ ਹਾਸਿਲ ਕੀਤਾ | ਕਾਲਜ ਵਿਚ ਉਚੇਚੇ ਤੌਰ 'ਤੇ ਪਹੁੰਚੇ ਭਾਈ ਰਵਿੰਦਰ ਸਿੰਘ ਮੈਂਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਕਾਲਜ ਪਿ੍ੰਸੀਪਲ ਗੁਰਦੇਵ ਸਿੰਘ ਵਲੋਂ ਜੇਤੂ ਵਿਦਿਆਰਥਣਾਂ ਨੂੰ ਇਨਾਮ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਕਾਲਜ ਪਿ੍ੰਸੀਪਲ ਗੁਰਦੇਵ ਸਿੰਘ ਨੇ ਨੈਤਿਕ ਸਿੱਖਿਆ ਦੇ ਇੰਚਾਰਜ ਪ੍ਰੋ. ਅੰਮਿ੍ਤਪਾਲ ਸਿੰਘ ਨੂੰ ਯੋਗ ਅਗਵਾਈ ਲਈ ਮੁਬਾਰਕਬਾਦ ਦਿੱਤੀ |

ਪਿਛਲੀ ਖ਼ਬਰ ਪ੍ਰਧਾਨ ਸੁਖਬੀਰ 27 ਨੂੰ ਹਲਕਾ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਪਸ਼ੂਆਂ ਲਈ ਚਾਰਾ ਵੰਡਣ ਦੀ ਕਰਨਗੇ ਸ਼ੁਰੂਆਤ-... ਅਗਲੀ ਖ਼ਬਰ ਗਨੀਵ ਮਜੀਠੀਆ ਦੀ ਅਗਵਾਈ ਹੇਠ ਵਰਕਰ ਹੜ੍ਹ ਪੀੜਤਾਂ ਦੀ ਘਰ ਘਰ ਜਾ ਕੇ ਕਰ ਰਹੇ ਮਦਦ-ਸੰਦੀਪ ਉਦੋਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।