ਬਾਬਾ ਬਕਾਲਾ ਸਾਹਿਬ, 30 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਗੁਰਦੁਆਰਾ ਸਿੰਘ ਸਭਾ, ਪਿੰਡ ਸੰਗਤਪੁਰਾ (ਧੂਲਕਾ) ਵਿਖੇ 1 ਸੰਤਬਰ ਨੂੰ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਅੱਜ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਗਏ, ਜਿਨ੍ਹਾਂ ਦੇ ਭੋਗ 1 ਸੰਤਬਰ ਨੂੰ ਪਾਏ ਜਾਣਗੇ, ਉਪਰੰਤ ਬੀਬੀ ਰੁਪਿੰਦਰ ਕੌਰ ਦਾ ਢਾਡੀ ਜਥਾ, ਭਾਈ ਬਲਦੇਵ ਸਿੰਘ ਨਿੱਬਰਵਿੰਡ ਦਾ ਕਵੀਸ਼ਰੀ ਜਥਾ ਅਤੇ ਭਾਈ ਜਸਪਾਲ ਸਿੰਘ ਬੱਲਸਰਾਏ ਪ੍ਰਚਾਰ ਸ਼੍ਰੋਲਮਣੀ ਕਮੇਟੀ ਸਮਤੇ ਪ੍ਰਸਿੱਧ ਜਥੇ ਗੁਰੂ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ, ਸੰਤ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਸ੍ਰੀ ਆਨੰਦਪੁਰ ਸਾਹਿਬ ਵਾਲੇ ਅਤੇ ਹੋਰ ਸੰਤ ਮਹਾਂਪੁਰਖ ਸੰਗਤਾਂ ਨੂੰ ਦਰਸ਼ਨ ਦੇਣਗੇ |