01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਹੜ੍ਹਾਂ 'ਚ ਘਿਰੇ ਪਿੰਡਾਂ 'ਚੋਂ ਲੋਕਾਂ ਨੂੰ ਕੱਢਣ ਲਈ ਬੇੜੀਆਂ ਦੀ ਹੋਰ ਵਿਵਸਥਾ ਹੋਵੇ-ਬੰਦੇਸ਼ਾ

ਅਜੀਤ ਡੈਸਕ 31-08-2025
ਚਮਿਆਰੀ /ਅਜਨਾਲਾ, 30 ਅਗਸਤ (ਜਗਪ੍ਰੀਤ ਸਿੰਘ, ਗੁਰਪ੍ਰੀਤ ਢਿੱਲੋਂ)-ਆਮ ਆਦਮੀ ਪਾਰਟੀ ਲੋਕ ਸਭਾ ਹਲਕਾ ਇੰਚਾਰਜ ਤੇ ਪੰਜਾਬ ਲਘੂ ਉਦਯੋਗ ਤੇ ਨਿਰਯਾਤ ਕਾਰਪੋਰੇਸ਼ਨ ਦੇ ਉਪ ਚੇਅਰਮੈਨ ਜਸਕਰਨ ਬੰਦੇਸ਼ਾ ਨੇ ਅੱਜ ਪੰਜਾਬ ਸਰਕਾਰ ਦੇ ਸਕੱਤਰ ਉਦਯੋਗ ਤੇ ਨਿਵੇਸ਼ ਕਮਲ ਕਿਸ਼ੋਰ ਯਾਦਵ, ਸਕੱਤਰ ਖੇਤੀ ਵਿਭਾਗ ਪੰਜਾਬ ਬਸੰਤ ਗਰਗ ਅਤੇ ਸਕੱਤਰ ਪੰਜਾਬ ਟਰਾਂਸਪੋਰਟ ਵਰੁਣ ਰੂਜ਼ਮ ਨੂੰ ਹਿਮਾਚਲ ਪ੍ਰਦੇਸ਼ 'ਚ ਹੋ ਰਹੀ ਵਰਖਾ ਦੇ ਕਹਿਰ ਦੇ ਮੱਦੇਨਜ਼ਰ ਰਾਵੀ ਦਰਿਆ ਤੇ ਸੱਕੀ ਨਾਲੇ 'ਚ ਆਏ ਪਰਲੋ ਵਰਗੇ ਭਿਅੰਕਰ ਹੜਾਂ ਦੀ ਤਬਾਹੀ ਝੱਲ ਰਹੇ ਅਜਨਾਲਾ ਖੇਤਰ ਦੇ ਪਿੰਡਾਂ ਤੇ ਕਸਬਿਆਂ ਦੇ ਪੀੜ੍ਹਤਾਂ ਦਾ ਸਹਾਰਾ ਬਣਨ ਲਈ ਤਾਇਨਾਤ ਕੀਤੇ ਜਾਣ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਓਚੇਚਾ ਧੰਨਵਾਦ ਕੀਤਾ ਅਤੇ ਹੜ੍ਹ ਦੀ ਮਾਰ ਹੇਠ ਡੁੱਬੇ ਪਿੰਡ ਹਰੜ ਕਲਾਂ ਵਿਖੇ ਆਪਣਾ ਪ੍ਰਸ਼ਾਸ਼ਕੀ ਜਾਹੋ ਜਲਾਲ ਛੱਡ ਕੇ ਅਣਸੁਖਾਵੀਆਂ ਪ੍ਰਸਥਿਤੀਆਂ 'ਚ ਹੜ੍ਹ ਪੀੜਤਾਂ ਦੀ ਸਾਰ ਲੈਣ ਪੁੱਜੇ ਆਲਾ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ | ਮੁਲਾਕਾਤ ਦੌਰਾਨ ਬੰਦੇਸ਼ਾ ਨੇ ਅਜਨਾਲਾ ਖੇਤਰ ਦੀ ਹੜ੍ਹ ਮਾਰੂ ਸਥਿਤੀ ਤੋਂ ਜਾਣੰੂ ਕਰਵਾਇਆ ਅਤੇ ਆਪਣੀ ਉੱਚ ਤਾਕਤੀ ਪ੍ਰਸ਼ਾਸਨਿਕ ਦੀ ਟੌਹਰ ਨੂੰ ਅਣਗੌਲਿਆਂ ਕਰਕੇ ਜ਼ਮੀਨੀ ਪੱਧਰ 'ਤੇ ਪੀੜ੍ਹਤਾਂ ਤੱਕ ਪਹੁੰਚ ਬਣਾਉਣ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਬੀਤੇ 'ਚ ਸਾਬਕਾ ਸਰਕਾਰਾਂ ਦੇ ਕਾਰਜਕਾਲ 'ਚ ਆਉਂਦੇ ਰਹੇ ਹੜ੍ਹਾਂ ਦੌਰਾਨ ਚੰਡੀਗੜ੍ਹ ਤੋਂ ਆਉਂਦੇ ਅਫ਼ਸਰ ਅਕਸਰ ਹੀ ਜ਼ਿਲ੍ਹਾ ਹੈੱਡ ਕੁਆਟਰ 'ਤੇ ਬੈਠ ਕੇ ਕਾਗਜ਼ਾਂ 'ਚ ਜਾਇਜ਼ਾ ਲੈਂਦੇ ਰਹੇ ਹਨ | ਬੰਦੇਸ਼ਾ ਨੇ ਕਿਹਾ ਕਿ ਸੂਬਾ ਮਾਨ ਸਰਕਾਰ ਵਲੋਂ ਹੜ੍ਹਾਂ ਦੀ ਬੁਰੀ ਤਰ੍ਹਾਂ ਮਾਰ ਝੱਲ ਰਹੇ ਪ੍ਰਭਾਵਿਤ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਲਿਆਉਣ ਅਤੇ ਰਾਹਤ ਸਮਗਰੀ ਵੰਡਣ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ, ਬੰਦੇਸ਼ਾ ਨੇ ਸਦਭਾਵੀ ਮੁਲਾਕਤ ਦੌਰਾਨ ਸ੍ਰੀ ਯਾਦਵ, ਸ੍ਰੀ ਗਰਗ ਤੇ ਸ੍ਰੀ ਰੂਜ਼ਮ ਦੇ ਧਿਆਨ 'ਚ ਲਿਆ ਕੇ ਹੜ੍ਹ ਪੀੜਤਾਂ ਦੇ ਸਹਾਇਤਾ ਲਈ ਪਹਿਲ ਦੇ ਅਧਾਰ ਤੇ ਕਾਰਜ ਵਜੋਂ ਐਮਰਜੈਂਸੀ ਹਾਲਤਾਂ ਚ ਹੜ੍ਹਾਂ ਦੀ ਮਾਰ ਤੋਂ ਜਾਨੀ/ ਮਨੁੱਖੀ ਨੁਕਸਾਨ ਬਚਾਉਣ ਲਈ ਪਾਣੀ 'ਚੋਂ ਡੁੱਬੇ ਪਿੰਡਾਂ 'ਚੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਲਈ ਬੇੜੀਆਂ/ਬੇੜਿਆਂ ਦੇ ਪ੍ਰਬੰਧ ਦੀ ਫੌਰੀ ਤੇ ਵਿਵਸਥਾ ਕਰਵਾਈ ਜਾਵੇ ਅਤੇ ਪਸ਼ੂ ਧੰਨ ਨੂੰ ਬਚਾਉਣ ਲਈ ਚਾਰੇ ਦਾ ਵੀ ਉਚਿਤ ਪ੍ਰਬੰਧ ਕਰਾਇਆ ਜਾਵੇ | ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਹੜ੍ਹਾਂ ਦੀ ਮਾਰੂ ਨਾਲ ਨਿਪਟਣ ਲਈ ਪਹਿਲਾਂ ਹੀ ਹਲਕਾ ਅਜਨਾਲਾ ਦੇ 50 ਦੇ ਕਰੀਬ ਪਿੰਡਾਂ ਤੇ ਕਸਬਿਆਂ 'ਚ ਜ਼ਿਲ੍ਹਾ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਅਤੇ ਪੁਲਿਸ ਜ਼ਿਲ੍ਹਾ ਮੁਖੀ ਅੰਮਿ੍ਤਸਰ ਦਿਹਾਤੀ ਸ: ਮਨਿੰਦਰ ਸਿੰਘ ਹੁਰਾਂ ਨੇ ਸਥਿਤੀ ਸੰਭਾਲਣ ਤੇ ਲਗਾਤਾਰ ਪ੍ਰਸ਼ਾਸਕੀ ਸ਼ਕਤੀ ਝੋਕੀ ਹੋਈ ਹੈ | ਜੋ ਪ੍ਰਸ਼ੰਸਾਯੋਗ ਹੈ | ਅੱਜ ਅਜਨਾਲਾ ਖੇਤਰ ਵਿਚ ਬਾਅਦ ਦੁਪਹਿਰ ਲਗਾਤਾਰ ਮੀਂਹ ਜਾਰੀ ਰਿਹਾ ਪਰ ਮੀਂਹ ਦੇ ਬਾਵਜੂਦ ਵੀ ਰਾਹਤ ਦੇ ਕੰਮ ਰੁਕੇ ਨਹੀਂ | ਸੀਨੀਅਰ ਅਧਿਕਾਰੀ ਅਤੇ ਕਰਮਚਾਰੀ ਉਸੇ ਤਰ੍ਹਾਂ ਆਪਣੇ ਆਪਣੇ ਕੰਮ ਵਿਚ ਰੁੱਝੇ ਹੋਏ ਹਨ ਜੋ ਸੂਬਾ ਮਾਨ ਸਰਕਾਰ ਦਾ ਜੁਝਾਰੂ ਜ਼ਜ਼ਬੇ ਦਾ ਪ੍ਰਤੱਖ ਪ੍ਰਮਾਣ ਹੈ |
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਭਲਕੇ ਅਗਲੀ ਖ਼ਬਰ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕੀਰਤਨ ਸਮਾਗਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।