01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪਾਕਿਸਤਾਨ ਤੋਂ ਆਈ 2 ਪੈਕਟ ਹੈਰੋਇਨ ਬੀ. ਐੱਸ. ਐੱਫ. ਨੇ ਪੁਲਿਸ ਨੂੰ ਸੌਂਪੀ

ਅਜੀਤ ਡੈਸਕ 31-08-2025
ਅਟਾਰੀ, (ਅੰਮਿ੍ਤਸਰ) 30 ਅਗਸਤ (ਗੁਰਦੀਪ ਸਿੰਘ ਅਟਾਰੀ)-ਗੁਆਂਢੀ ਦੇਸ਼ ਪਾਕਿਸਤਾਨ ਤੋਂ ਡਰੋਨ ਰਸਤੇ ਆਈ ਹੈਰੋਇਨ ਬੀ. ਐੱਸ. ਐੱਫ. ਵਲੋਂ ਤਲਾਸ਼ੀ ਮੁਹਿੰਮ ਚਲਾਉਣ ਬਾਅਦ ਬਰਾਮਦ ਕਰ ਲਈ ਗਈ ਹੈ | ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ ਵਿਖੇ ਤਾਇਨਾਤ ਬੀ. ਐੱਸ. ਐੱਫ. ਦੀ 181 ਬਟਾਲੀਅਨ ਵਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ ਜਿੱਥੋਂ 2 ਪੈਕਟ ਹੈਰੋਇਨ ਦੇ ਬਰਾਮਦ ਹੋਏ ਪਰ ਡਰੋਨ ਨਹੀਂ ਮਿਲਿਆ | ਸੀਮਾ ਸੁਰੱਖਿਆ ਬਲ ਦੇ ਸਹਾਇਕ ਕਮਾਂਡੈਂਟ ਸੁਨੀਲ ਕੁਮਾਰ ਵਲੋਂ ਇਕ ਪੱਤਰ ਜਾਰੀ ਕਰਦਿਆਂ ਹੈਰੋਇਨ ਦੀ ਖੇਪ ਨੂੰ ਪੁਲਿਸ ਥਾਣਾ ਘਰਿੰਡਾ ਦੇ ਹਵਾਲੇ ਕਰ ਦਿੱਤਾ ਗਿਆ | ਦੋਨਾਂ ਪੈਕਟਾਂ ਦਾ ਕੰਪਿਊਟਰਾਈਜਡ ਕੰਡੇ 'ਤੇ ਵਜਨ ਕੀਤਾ ਗਿਆ ਤਾਂ ਹੈਰੋਇਨ 1 ਕਿੱਲੋ 120 ਗ੍ਰਾਮ ਸਮੇਤ ਪੈਕਿੰਗ ਮਟੀਰੀਅਲ ਹੋਈ ਹੈ | ਪੁਲਿਸ ਥਾਣਾ ਘਰਿੰਡਾ ਵਲੋਂ ਨਾਮਾਲੂਮ ਵਿਅਕਤੀ ਖ਼ਿਲਾਫ਼ ਪਰਚਾ ਦਰਜ ਰਜਿਸਟਰ ਕਰ ਲਿਆ ਗਿਆ | ਜਾਣਕਾਰੀ ਅਨੁਸਾਰ ਪੁਲਿਸ ਅਤੇ ਬੀ. ਐੱਸ. ਐੱਫ. ਤਸਕਰਾਂ ਦੀ ਭਾਲ ਵਿਚ ਲੱਗੀ ਹੋਈ ਹੈ |
ਪਿਛਲੀ ਖ਼ਬਰ ਕਾਂਗਰਸ ਪਾਰਟੀ ਵਲੋਂ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ- ਹਰਪ੍ਰਤਾਪ ਅਜਨਾਲਾ ਅਗਲੀ ਖ਼ਬਰ ਹਲਕਾ ਇੰਚਾਰਜ ਸੋਨੀਆ ਮਾਨ ਨੇ ਪਿੰਡ ਨੇਪਾਲ ਵਿਖੇ ਸੱਕੀ ਦੀ ਸਫਾਈ ਸ਼ੁਰੂ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।