ਓਠੀਆਂ, 30 ਅਗਸਤ (ਗੁਰਵਿੰਦਰ ਸਿੰਘ ਛੀਨਾ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੋਨੀਆ ਮਾਨ ਵਲੋਂ ਅੱਜ ਪਿੰਡ ਨੇਪਾਲ ਕੋਲੋਂ ਸੱਕੀ ਦੀ ਸਫਾਈ ਨਾ ਹੋਣ ਕਾਰਨ ਸੱਕੀ ਦਾ ਪਾਣੀ ਜੋ ਕੇ ਸ਼ੱਕੀਆਂ ਤੇ ਕੰਡਿਆਂ ਤੋਂ ਉੱਪਰੋਂ ਦੀ ਵਹਿ ਰਿਹਾ ਸੀ ਅੱਜ ਉਨ੍ਹਾਂ ਵਲੋਂ ਜੇ.ਸੀ.ਬੀ. ਮਸ਼ੀਨ ਲਗਾ ਕੇ ਸੱਕੀ ਦੀ ਸਫਾਈ ਕਰਾਉਣੀ ਸ਼ੁਰੂ ਕੀਤੀ | ਉਨ੍ਹਾਂ ਪਿਛਲੇ 70 ਸਾਲਾ ਪੰਜਾਬ 'ਚ ਰਾਜ ਕਰ ਰਹੀਆਂ ਸਿਆਸੀ ਪਾਰਟੀਆਂ 'ਤੇ ਤਾਬੜ ਤੋੜ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਸੱਕੀ ਦੀ ਸਫਾਈ ਕਰਾਈ ਹੁੰਦੀ ਤਾਂ ਲੋਕਾਂ ਨੂੰ ਹੜ੍ਹ ਵਰਗੇ ਦਿਨ ਨਾ ਵੇਖਣੇ ਪੈਂਦੇ | ਇਸ ਮੌਕੇ ਐੱਸ. ਡੀ. ਐੱਮ. ਲੋਪੋਕੇ ਸੰਜੀਵ ਕੁਮਾਰ, ਡੀ. ਐੱਸ. ਪੀ. ਰਾਜਾਸਾਂਸੀ ਇੰਦਰਜੀਤ ਸਿੰਘ, ਐੱਸ. ਐੱਚ. ਓ. ਲੋਪੋਕੇ ਹਿਮਾਂਸ਼ੂ ਭਗਤ, ਐੱਸ. ਐੱਚ. ਓ. ਭਿੰਡੀ ਸੈਦਾਂ ਸਤਨਾਮ ਸਿੰਘ, ਐੱਸ. ਐੱਚ. ਓ. ਰਾਜਾਸਾਂਸੀ ਮਨਤੇਜ ਸਿੰਘ, ਰੇਸ਼ਮ ਵੜੈਚ ਅਦਲੀਵਾਲਾ, ਸਤਨਾਮ ਸਿੰਘ ਵੜੈਚ, ਸੁਖਦੀਪ ਸਿੰਘ ਛੀਨਾ, ਰਾਜਬੀਰ ਤੋਲਾਨੰਗਲ, ਸਰਪੰਚ ਹਰਮਨ ਕੜਿਆਲ, ਸਰਪੰਚ ਲਾਲੀ ਸਾਰੰਗੜਾ, ਜੋਬਨ ਝੰਜੋਟੀ, ਡਾਕਟਰ ਭਗਵੰਤ ਸਿੰਘ, ਲਖਵਿੰਦਰ ਭਿੰਡੀ ਸੈਦਾ, ਅਮਿਤੋਜ ਸਿੰਘ, ਨਿਹਾਲ ਸਿੰਘ ਗਿੱਲ,ਸੁਖਦੀਪ ਸਿੰਘ ਸੁੱਖੀ ਤੇ ਸਮੂਹ ਪਿੰਡ ਦੇ ਨਿਵਾਸੀ ਹਾਜ਼ਰ ਸਨ |