02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸੁੱਖ ਸਰਕਾਰੀਆ ਨੇ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਕੀਤੀ ਪਹਿਲ ਸ਼ਲਾਘਾਯੋਗ ਕਦਮ : ਪ੍ਰੋ ਚੈਨਪੁਰ

ਅਜੀਤ ਡੈਸਕ 31-08-2025
ਓਠੀਆਂ, 30 ਅਗਸਤ (ਗੁਰਵਿੰਦਰ ਸਿੰਘ ਛੀਨਾ)-ਮੈਦਾਨੀ ਇਲਾਕਿਆਂ 'ਚ ਹੋ ਭਾਰੀ ਵਰਖਾ ਕਾਰਨ ਪੰਜਾਬ ਵਿਚ ਆਏ ਹੜ੍ਹਾਂ ਨੇ ਲੋਕਾਂ ਦਾ ਕਚੂੰਬਰ ਕੱਢ ਕੇ ਰੱਖ ਦਿੱਤਾ | ਕਈ ਘਰਾਂ ਦੇ ਤਾਂ ਮਾਲ ਡੰਗਰ ਤੇ ਹੋਰ ਵੀ ਸਾਮਾਨ ਬਿਲਕੁਲ ਨਸ਼ਟ ਹੋ ਗਿਆ ਹੈ ਅਤੇ ਉਹ ਰੋਟੀ ਤੋਂ ਵੀ ਆਤਰ ਹੋ ਗਏ ਹਨ | ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਨੂੰ ਹੌਂਸਲਾ ਦਿੰਦਿਆਂ ਉੱਘੇ ਸਮਾਜ ਸੇਵੀ ਸੀਨੀਅਰ ਕਾਂਗਰਸੀ ਵਰਕਰ ਪ੍ਰ:ੋ ਸ਼ੇਰ ਸਿੰਘ ਚੈਨਪੁਰ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਸਾਬਕਾ ਕੈਬਨਿਟ ਮੰਤਰੀ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਨੇ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਪਹਿਲ ਕੀਤੀ, ਉਨ੍ਹਾਂ ਨੇ ਆਪਣੀ ਜੇਬ ਵਿਚੋਂ 1 ਲੱਖ ਰੁਪਏ ਤੇ ਡੰਗਰਾਂ ਲਈ ਹਰਾ ਚਾਰਾ ਆਦਿ ਹੋਰ ਚੀਜ਼ਾਂ ਦਾ ਪ੍ਰਬੰਧ ਕਰਵਾਇਆ, ਹੋਰ ਵੀ ਸਮਾਜ ਸੇਵੀ ਜਥੇਬੰਦੀਆਂ ਅਤੇ ਹੋਰ ਲੋਕਾਂ ਨੂੰ ਹੜ੍ਹ ਪੀੜਤਾਂ ਦੀ ਮਦਦ ਕਰਨੀ ਚਾਹੀਦੀ ਹੈ | ਸਾਬਕਾ ਕੈਬਨਿਟ ਮੰਤਰੀ ਸਰਕਾਰੀਆ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਲੋਕ ਸਭਾ ਵਿਚ ਪੀੜਤਾਂ ਨੂੰ ਮੌਜੂਦਾ ਸਰਕਾਰ ਕੋਲੋਂ ਵੱਧ ਤੋਂ ਵੱਧ ਮੁਆਵਜ਼ਾ ਦਿਣਾਉਣ ਦੀ ਸਿਫਾਰਿਸ਼ ਕਰਨਗੇ ਅਤੇ ਹਰ ਵੇਲੇ ਉਹ ਲੋਕਾਂ ਨਾਲ ਖੜੇ ਹਨ ਉਨ੍ਹਾਂ ਦਿਲਰਾਜ ਸਿੰਘ ਸਰਕਾਰੀਆ ਦਾ ਵੀ ਧੰਨਵਾਦ ਕੀਤਾ ਕਿ ਉਹ ਵੀ 24 ਘੰਟੇ ਹੜ੍ਹ ਪੀੜਤ ਪਰਿਵਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ | ਇਸ ਮੌਕੇ ਪੀ. ਏ. ਰਵੀ, ਸਾਬਕਾ ਸਰਪੰਚ ਗੁਰਭੇਜ ਸਿੰਘ ਤੱਲੇ, ਸਾ: ਸਰਪੰਚ ਸੁਖਦੇਵ ਸਿੰਘ ਸੌੜੀਆਂ, ਆੜਤੀ ਮਲਕੀਤ ਸਿੰਘ ਮੋੜੇ, ਸਾ: ਸਰਪੰਚ ਨਿਰਵੈਲ ਸਿੰਘ ਕਾਕੜ ਤਰੀਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 'ਆਪ' ਸਰਕਾਰ ਵਲੋਂ ਤੁਗਲਕੀ ਫ਼ਰਮਾਨ ਰਾਹੀਂ ਪੰਜਾਬ ਦੇ ਲੋਕਾਂ ਦੇ ਹਿੱਤਾਂ 'ਤੇ ਡਾਕਾ ਨਹੀਂ ਮਾਰਨ ਦਿਆਂਗੇ : ਜਸਬੀਰ ਸਿੰਘ... ਅਗਲੀ ਖ਼ਬਰ ਪੰਜਾਬ ਦੇ ਹੜ੍ਹਾਂ ਦੇ ਗੰਭੀਰ ਸੰਕਟ 'ਚ ਹਰ ਪੰਜਾਬੀ ਨੂੰ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ : ਪੋ੍ਰ. ਚਾਵਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।