29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਵਿਨੋਦ ਸ਼ਰਮਾ ਵਲੋਂ ਚੋਣ ਪ੍ਰਚਾਰ <br/>

ਅਜੀਤ ਡੈਸਕ 10-12-2025
ਢੇਰ, 9 ਦਸੰਬਰ (ਸ਼ਿਵ ਕੁਮਾਰ ਕਾਲੀਆ)-ਕਾਂਗਰਸ ਪਾਰਟੀ ਵਲੋਂ ਦੜੋਲੀ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਵਿਨੋਦ ਸ਼ਰਮਾ ਤੇ ਬਲਾਕ ਸੰਮਤੀ ਢੇਰ ਜ਼ੋਨ ਤੋਂ ਉਮੀਦਵਾਰ ਕੁਲਦੀਪ ਕੌਰ ਵਲੋਂ ਪਿੰਡ ਢੇਰ ਵਿਖੇ ਚੋਣ ਜਲਸਾ ਕੀਤਾ | ਇਸ ਦੌਰਾਨ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਤੇ ਸੀਨੀਅਰ ਕਾਂਗਰਸੀ ਆਗੂ ਰਮੇਸ਼ ਚੰਦ ਦਸਗਰਾ ਨੇ ਕਿਹਾ ਕਿ ਭੋਲੇ ਭਾਲੇ ਲੋਕਾਂ ਨੂੰ ਝੂਠੀਆਂ ਗੱਲਾਂ ਵਿਚ ਫਸਾ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਿ ਧਰਨਿਆਂ 'ਚੋਂ ਨਿਕਲੀ ਹੈ ਅੱਜ ਧਰਨਿਆਂ ਤੋਂ ਹੀ ਡਰਨ ਲੱਗ ਪਈ ਹੈ | ਉਨ੍ਹਾਂ ਕਿਹਾ ਕਿ ਲੋਕ ਇਨਸਾਫ਼ ਲੈਣ ਦੇ ਲਈ ਸੜਕਾਂ 'ਤੇ ਰੁਲ ਰਹੇ ਹਨ | ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਵਿਨੋਦ ਸ਼ਰਮਾ ਨੇ ਕਿਹਾ ਕਿ ਇਲਾਕੇ ਦੇ ਵੋਟਰ ਉਨ੍ਹਾਂ ਦੇ ਨਾਲ ਹਨ | ਪਰ ਇਲਾਕੇ ਦੇ ਵੋਟਰ ਝੂਠੇ ਪਰਚਿਆਂ ਧੱਕੇਸ਼ਾਹੀ ਤੋਂ ਡਰਦੇ ਹੋਏ ਚੁੱਪ ਬੈਠੇ ਹਨ, ਪਰ ਉਹ ਆਪਣਾ ਇਕ ਇਕ ਕੀਮਤੀ ਵੋਟ ਉਨ੍ਹਾਂ ਦੇ ਹੱਕ 'ਚ ਦੇਣਗੇ | ਇਸ ਮੌਕੇ ਸੀ. ਪੀ. ਆਈ. ਐਮ. ਦੇ ਸੀਨੀਅਰ ਆਗੂ ਕਾਮਰੇਡ ਸੁਰਜੀਤ ਸਿੰਘ ਢੇਰ ਨੇ ਕਿਹਾ ਕਿ ਇਹ ਲੜਾਈ ਕਿਸੇ ਪਾਰਟੀ ਦੀ ਲੜਾਈ ਨਹੀਂ ਹੈ, ਇਹ ਲੜਾਈ ਇਲਾਕੇ ਦੀ ਹੋਂਦ ਦੀ ਲੜਾਈ ਹੈ | ਇਸ ਮੌਕੇ ਬੀਬੀ ਫ਼ਰੀਦਾ ਬੇਗ਼ਮ, ਸੂਬੇਦਾਰ ਅਵਤਾਰ ਸਿੰਘ ਆਦੀ ਵਲੋਂ ਵੀ ਸੰਬੋਧਨ ਕੀਤਾ |

ਪਿਛਲੀ ਖ਼ਬਰ ਪਿੱਪਲਮਾਜਰਾ ਵਿਖੇ ਚੰਨੀ ਵਲੋਂ ਜਸਵੀਰ ਸਿੰਘ ਸੈਦਪੁਰ ਤੇ ਸੁੱਲਖਣ ਸਿੰਘ ਦੇ ਹੱਕ 'ਚ ਚੋਣ ਮੀਟਿੰਗ <br/> ਅਗਲੀ ਖ਼ਬਰ ਬਲਾਕ ਸੰਮਤੀ ਉਮੀਦਵਾਰ ਕਮਲੇਸ਼ ਨੱਢਾ ਵਲੋਂ ਚੋਣ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।