ਮੋਰਿੰਡਾ, 9 ਦਸੰਬਰ (ਤਰਲੋਚਨ ਸਿੰਘ ਕੰਗ)-ਪਿੰਡ ਕੋਟਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਡੂਮਛੇੜੀ ਤੋਂ ਉਮੀਦਵਾਰ ਹਰਪ੍ਰੀਤ ਸਿੰਘ ਸੰਗਤਪੁਰਾ ਵਲੋਂ ਚੁਣਾਵੀਂ ਮੀਟਿੰਗ ਕੀਤੀ, ਜਿਸ 'ਚ ਹਰਮੋਹਣ ਸਿੰਘ ਸੰਧੂ ਹਲਕਾ ਇੰਚਾਰਜ ਸ੍ਰੀ ਚਮਕੌਰ ਸਾਹਿਬ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਹਰਪ੍ਰੀਤ ਸਿੰਘ ਸੰਗਤਪੁਰਾ ਨੇ ਕਿਹਾ ਕਿ ਉਹ ਚੋਣਾਂ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਵੀ ਮਜ਼ਬੂਤ ਕਰਨਗੇ | ਪਿੰਡ ਵਾਸੀਆਂ ਨੇ ਹਰਪ੍ਰੀਤ ਸਿੰਘ ਸੰਗਤਪੁਰਾ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਦਿੱਤਾ | ਇਸ ਮੌਕੇ ਸ਼ੇਰ ਸਿੰਘ ਡੂਮਛੇੜੀ, ਜਗਵਿੰਦਰ ਸਿੰਘ ਪੰਮੀ, ਸੁਰਜੀਤ ਸਿੰਘ ਤਾਜਪੁਰ, ਪਰਮਿੰਦਰ ਬਿੱਟੂ ਕੰਗ, ਸਤਨਾਮ ਸਿੰਘ, ਸੰਦੀਪ ਸਿੰਘ, ਹਰਜੀਤ ਸਿੰਘ ਭੁੱਲਰ, ਅਜਮੇਰ ਸਿੰਘ ਕੋਟਲੀ, ਸਵਰਨ ਸਿੰਘ ਕੋਟਲੀ, ਮਨਦੀਪ ਸਿੰਘ ਰੌਣੀ, ਅਕਾਸ਼ਦੀਪ ਸਿੰਘ ਸੰਗਤਪੁਰ, ਗੁਰਮੁੱਖ ਸਿੰਘ ਕੋਟਲੀ, ਗੁਲਜ਼ਾਰ ਸਿੰਘ ਫੌਜੀ, ਨਰੰਗ ਸਿੰਘ ਕੋਟਲੀ, ਸਨਦੀਪ ਸਿੰਘ ਸੀਪਾ ਕੋਟਲੀ, ਜਸ਼ਨਪ੍ਰੀਤ ਬਿੱਲਾ ਕੋਟਲੀ, ਅਜੀਤ ਸਿੰਘ ਜੇ. ਈ., ਜਸਵੀਰ ਕੌਰ ਕੋਟਲੀ, ਪੰਚ ਨੂਰੀ, ਕੁਲਦੀਪ ਕੌਰ, ਮਨਜੀਤ ਕੌਰ, ਬਲਵਿੰਦਰ ਕੌਰ, ਗੁਰਪ੍ਰੀਤ ਕੌਰ, ਅਮਰਜੀਤ ਕੌਰ, ਜਸਵੀਰ ਸਿੰਘ ਕੋਟਲੀ, ਕੁਲਵਿੰਦਰ ਸਿੰਘ ਕੋਟਲੀ, ਸੁਰਜੀਤ ਨੰਬਰਦਾਰ ਆਦਿ ਮੌਜੂਦ ਸਨ |