29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਸਵਾਦ ਭੋਜਨ ਬਣਾਉਣ ਦੇ ਮੁਕਾਬਲੇ 'ਚ ਤਾਰਾਪੁਰ ਸਕੂਲ ਦੀਆਂ ਕੁੱਕਾਂ ਨੇ ਪ੍ਰਾਪਤ ਕੀਤਾ ਦੂਜਾ ਸਥਾਨ <br/>

ਅਜੀਤ ਡੈਸਕ 10-12-2025
ਸ੍ਰੀ ਅਨੰਦਪੁਰ ਸਾਹਿਬ, 9 ਦਸੰਬਰ (ਕਰਨੈਲ ਸਿੰਘ)-ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਸੈਂਟਰ ਸ੍ਰੀ ਅਨੰਦਪੁਰ ਸਾਹਿਬ ਅਧੀਨ ਆਉਂਦੇ ਸਕੂਲ ਕੁੱਕਾਂ ਦੇ ਸਵਾਦ ਭੋਜਨ ਬਣਾਉਣ ਦੇ ਕਰਵਾਏ ਮੁਕਾਬਲਿਆਂ 'ਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਤਾਰਾਪੁਰ ਦੀਆਂ ਕੁੱਕਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਿਸ 'ਤੇ ਅੱਜ ਸਕੂਲ ਵਿਖੇ ਸਕੂਲ ਕੁੱਕਾਂ ਦਾ ਵਿਸ਼ੇਸ਼ ਸਨਮਾਨ ਕੀਤਾ | ਜ਼ਿਕਰਯੋਗ ਹੈ ਕਿ ਇਨ੍ਹਾਂ ਮੁਕਾਬਲਿਆਂ 'ਚ ਸੈਂਟਰ ਸ੍ਰੀ ਅਨੰਦਪੁਰ ਸਾਹਿਬ ਦੇ ਅਧੀਨ ਆਉਂਦੇ 12 ਸਕੂਲਾਂ ਦੀਆ ਕੁੱਕਾਂ ਨੇ ਭਾਗ ਲਿਆ ਤੇ ਉਨ੍ਹਾਂ ਵਲੋਂ ਬਣਾਏ ਭੋਜਨ ਨੂੰ ਪੰਜ ਜੱਜਾਂ ਵਲੋਂ ਬਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਪਹਿਲੇ, ਦੂਜੇ ਤੇ ਤੀਸਰੇ ਸਥਾਨ ਦਾ ਫੈਸਲਾ ਸੁਣਾਇਆ ਗਿਆ | ਮੁਕਾਬਲਿਆਂ ਬਾਰੇ ਸੈਂਟਰ ਮੁੱਖ ਅਧਿਆਪਕਾ ਸੁਨੀਤਾ ਧੀਮਾਨ ਨੇ ਦੱਸਿਆ ਕਿ ਸਵਾਦ ਭੋਜਨ ਬਣਾਉਣ ਦੇ ਮੁਕਾਬਲਿਆਂ 'ਚ ਪਹਿਲੇ ਸਥਾਨ 'ਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਟੋਰ, ਦੂਜੇ 'ਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਤਾਰਾਪੁਰ ਤੇ ਤੀਜੇ 'ਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੱਡਲ ਰਿਹਾ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਕੂਲਾਂ 'ਚ ਬਹੁਤ ਹੀ ਵਧੀਆ ਤੇ ਗੁਣਵਤਾਂ ਭਰਪੂਰ ਭੋਜਨ ਬੱਚਿਆਂ ਨੂੰ ਪਰੋਸਿਆ ਜਾਂਦਾ ਹੈ ਅਤੇ ਇਸ ਸਮੇਂ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ | ਇਸ ਮੌਕੇ ਸਕੂਲ ਮੁੱਖ ਅਧਿਆਪਕ ਬਲਵਿੰਦਰ ਸਿੰਘ ਲੋਦੀਪੁਰ, ਸਕੂਲ ਅਧਿਆਪਕ ਗੁਰਦਰਸ਼ਨ ਸਿੰਘ, ਗੁਲਸ਼ਨ ਕੁਮਾਰ ਆਦਿ ਵਲੋਂ ਕੁੱਕ ਸਨੀਤਾ ਦੇਵੀ, ਕੁੱਕ ਮਨਜੀਤ ਕੌਰ ਤੇ ਸੀਮਾ ਦਾ ਸਨਮਾਨ ਕੀਤਾ |

ਪਿਛਲੀ ਖ਼ਬਰ ਦਾਖ਼ਲਿਆਂ ਤੇ ਗਰਾਂਟਾਂ ਸੰਬੰਧੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਬਲਾਕ ਦੇ ਸੀ. ਐਚ. ਟੀ., ਮੁੱਖ ਅਧਿਆਪਕਾਂ ਤੇ ਸਕੂਲ... ਅਗਲੀ ਖ਼ਬਰ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਨੇ ਲੇਬਰ ਕੋਡ ਦੀਆਂ ਕਾਪੀਆਂ ਸਾੜੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।