ਨੂਰਪੁਰ ਬੇਦੀ, 9 ਦਸੰਬਰ (ਹਰਦੀਪ ਸਿੰਘ ਢੀਂਡਸਾ)-ਜ਼ਿਲ੍ਹਾ ਪ੍ਰੀਸ਼ਦ ਦੇ ਤਖਤਗੜ੍ਹ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਭਰੋਸਾ ਅਕਾਲੀ ਆਗੂ ਤੇ ਪਿੰਡ ਟਿੱਬਾ ਨੰਗਲ ਦੇ ਸਾਬਕਾ ਸਰਪੰਚ ਸੁਰਿੰਦਰ ਕੁਮਾਰ 'ਤੇ ਕੀਤਾ ਹੈ | ਸਰਪੰਚ ਸੁਰਿੰਦਰ ਕੁਮਾਰ 2012 ਤੋਂ 2017 ਤੱਕ ਪਿੰਡ ਦੇ ਸਰਪੰਚ ਰਹੇ | ਪੰਜਾਬ ਵਿਚ ਅਕਾਲੀ-ਭਾਜਪਾ ਦੇ ਕਾਰਜਕਾਲ ਦੌਰਾਨ ਇਨ੍ਹਾਂ ਨੇ ਆਪਣੇ ਪਿੰਡ ਟਿੱਬਾ ਨੰਗਲ ਦਾ ਸਰਬਪੱਖੀ ਵਿਕਾਸ ਕਰਵਾਉਣ ਵਿਚ ਵੱਡਾ ਯੋਗਦਾਨ ਪਾਇਆ | ਨੌਜਵਾਨ ਤੇ ਸ਼ੰਘਰਸ਼ੀਲ ਆਗੂ ਹੋਣ ਕਾਰਨ ਇਨ੍ਹਾਂ ਨੇ ਪਿੰਡ 'ਚ ਕਈ ਨਵੇਂ ਪ੍ਰਾਜੈਕਟ ਲਿਆਂਦੇ | ਸੁਰਿੰਦਰ ਕੁਮਾਰ ਨੇ ਕਿਹਾ ਕਿ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੇ ਆਸ਼ੀਰਵਾਦ ਸਦਕਾ ਉਹ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ੍ਹ ਰਹੇ ਹਨ | ਭੂਰੀਵਾਲੀ ਸੰਪਰਦਾ ਨਾਲ ਜੁੜ ਕੇ ਇਨ੍ਹਾਂ ਨੇ ਸਮਾਜ ਸੇਵਾ ਵਿਚ ਵੀ ਕਾਫ਼ੀ ਯੋਗਦਾਨ ਪਾਇਆ |