19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਕੀਤਾ ਘਰੋਂ ਘਰੀ ਚੋਣ ਪ੍ਰਚਾਰ

ਅਜੀਤ ਡੈਸਕ 09-12-2025
ਸੁਖਸਾਲ, 8 ਦਸੰਬਰ (ਧਰਮ ਪਾਲ)-ਬਿਭੌਰ ਸਾਹਿਬ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਜੀਤ ਕੌਰ ਸਾਬਕਾ ਸਰਪੰਚ ਸੁਖਸਾਲ ਤੇ ਜ਼ੋਨ ਨੰਬਰ 11 ਤੋਂ ਬਲਾਕ ਸੰਮਤੀ ਉਮੀਦਵਾਰ ਸੁਮਨ ਦੇਵੀ ਨੇ ਕਾਂਗਰਸੀ ਵਰਕਰਾਂ ਸਮੇਤ ਪਿੰਡ ਭਨਾਮ ਤੇ ਭਲਾਣ ਵਿਖੇ ਘਰੋ-ਘਰੀ ਚੋਣ ਪ੍ਰਚਾਰ ਕਰਕੇ ਆਪਣੇ ਹੱਕ 'ਚ ਵੋਟ ਪਾਉਣ ਦੀ ਅਪੀਲ ਲੋਕਾਂ ਨੂੰ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਹਰ ਪਿੰਡ ਵਿਚੋਂ ਸਾਨੂੰ ਭਰਵਾਂ ਸਹਿਯੋਗ ਮਿਲ ਰਿਹਾ ਹੈ | ਇਸ ਮੌਕੇ ਪੰਨਾ ਲਾਲ ਭਨਾਮ, ਸੋਨੂੰ ਰਾਣਾ ਨਾਨਗਰਾਂ, ਰਾਜ ਕੁਮਾਰ ਰਾਜੂ ਦੋਨੋ ਮੰਡਲ ਪ੍ਰਧਾਨ, ਰਣਵੀਰ ਸਿੰਘ ਅਟਵਾਲ, ਸੂਬੇ. ਕੁਲਵੰਤ ਸਿੰਘ ਭਲਾਣ, ਚੌਧਰੀ ਭਗਤ ਰਾਮ ਭੀਖਾਪੁਰ, ਸੁਰੇਸ਼ ਕੁਮਾਰ ਰਿੰਕਾ, ਡਾ. ਚਮਨ ਲਾਲ, ਸੁਰਿੰਦਰ ਕੁਮਾਰ ਬੱਬੂ, ਗੁਰਚਰਨ ਸਿੰਘ ਸੋਢੀ, ਜਗਜੀਤ ਸਿੰਘ ਜੱਗੀ, ਸੰਦੀਪ ਕੁਮਾਰ ਸ਼ਰਮਾ, ਓਕਾਰ ਸਿੰਘ ਭੋਡਾ, ਸ਼ਿਵ ਕੁਮਾਰ ਧੀਮਾਨ, ਪਵਨ ਕੁਮਾਰ ਧੀਮਾਨ, ਨੰਗਲ ਸਿੰਘ ਮਜਾਰਾ, ਗਿਰਧਾਰੀ ਲਾਲ ਭਨਾਮ, ਜਸਪਾਲ ਸਿੰਘ ਰਾਣਾ, ਕੁਸ਼ਲ ਸਿੰਘ ਰਾਣਾ ਆਦਿ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ 328 ਪਾਵਨ ਸਰੂਪਾਂ ਦੇ ਮਾਮਲੇ 'ਚ ਸਰਕਾਰ ਤੁਰੰਤ ਸਮਾਂਬੱਧ ਕਾਰਵਾਈ ਕਰੇ-ਭਾਈ ਵਡਾਲਾ <br/> ਅਗਲੀ ਖ਼ਬਰ ਟਿੱਬਾ ਟੱਪਰੀਆਂ ਵਿਖੇ ਜਸਵਿੰਦਰ ਸਿੰਘ ਤੇ ਕੁਲਜਿੰਦਰ ਸਿੰਘ ਲਾਲਪੁਰ ਦੇ ਹੱਕ 'ਚ ਭਾਜਪਾ ਵਲੋਂ ਚੋਣ ਪ੍ਰਚਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।