19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਟਿੱਬਾ ਟੱਪਰੀਆਂ ਵਿਖੇ ਜਸਵਿੰਦਰ ਸਿੰਘ ਤੇ ਕੁਲਜਿੰਦਰ ਸਿੰਘ ਲਾਲਪੁਰ ਦੇ ਹੱਕ 'ਚ ਭਾਜਪਾ ਵਲੋਂ ਚੋਣ ਪ੍ਰਚਾਰ <br/>

ਟਿੱਬਾ ਟੱਪਰੀਆ ਵਿਖੇ ਚੋਣ ਇਕੱਠ ਦੌਰਾਨ ਅਜੈਵੀਰ ਸਿੰਘ ਲਾਲਪੁਰਾ ਨਾਲ ਉਮੀਦਵਾਰ ਤੇ ਹਾਜ਼ਰ ਲੋਕ | ਤਸਵੀਰ : ਵਿੰਦਰਪਾਲ ਝਾਂਡੀਆਂ <br/> 09-12-2025
ਨੂਰਪੁਰ ਬੇਦੀ, 8 ਦਸੰਬਰ (ਵਿੰਦਰਪਾਲ ਝਾਂਡੀਆਂ)-ਟਿੱਬਾ ਟੱਪਰੀਆਂ, ਨੂਰਪੁਰ ਬੇਦੀ ਇਲਾਕੇ ਵਿਚ ਸਥਾਨਕ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਪ੍ਰਚਾਰ ਤੇਜ਼ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਵਲੋਂ ਇਕ ਪ੍ਰਭਾਵਸ਼ਾਲੀ ਚੋਣ ਪ੍ਰਚਾਰ ਲਈ ਇਕੱਠ ਕੀਤੇ ਗਏ | ਜਿਸ 'ਚ ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਵਿਸ਼ੇਸ਼ ਰੂਪ 'ਚ ਹਾਜ਼ਰੀ ਭਰੀ | ਇਸ ਦੌਰਾਨ ਉਨ੍ਹਾਂ ਨੇ ਬਲਾਕ ਸੰਮਤੀ ਜ਼ੋਨ ਗੜਬਾਗਾ ਤੋਂ ਭਾਜਪਾ ਉਮੀਦਵਾਰ ਜਸਵਿੰਦਰ ਸਿੰਘ ਤੇ ਜ਼ਿਲ੍ਹਾ ਪ੍ਰੀਸ਼ਦ ਤਖਤਗੜ੍ਹ ਜ਼ੋਨ ਤੋਂ ਉਮੀਦਵਾਰ ਕੁਲਜਿੰਦਰ ਸਿੰਘ ਲਾਲਪੁਰ ਦੇ ਹੱਕ 'ਚ ਵਿਆਪਕ ਜਨਸੰਪਰਕ ਕੀਤਾ ਅਤੇ ਪਿੰਡ ਵਾਸੀਆਂ ਨਾਲ ਤਫ਼ਸੀਲ ਨਾਲ ਗੱਲਬਾਤ ਕੀਤੀ | ਇਸ ਮੌਕੇ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਭਾਜਪਾ ਦੀ ਵਿਚਾਰਧਾਰਾ ਵਿਕਾਸ, ਪਾਰਦਰਸ਼ਤਾ ਤੇ ਜ਼ਿੰਮੇਵਾਰ ਗਵਰਨੈਂਸ 'ਤੇ ਆਧਾਰਿਤ ਹੈ | ਕੇਂਦਰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਜਨ-ਕਲਿਆਣਕਾਰੀ ਯੋਜਨਾਵਾਂ ਨੇ ਪਿੰਡਾਂ ਦੇ ਬੁਨਿਆਦੀ ਢਾਂਚੇ, ਰੋਜ਼ਗਾਰ, ਸਿੱਖਿਆ ਤੇ ਸਿਹਤ ਸਹੂਲਤਾਂ ਨੂੰ ਨਵੀਂ ਦਿਸ਼ਾ ਦਿੱਤੀ ਹੈ | ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਭਾਜਪਾ ਦੀ ਟੀਮ ਆਉਣ ਵਾਲੇ ਸਮੇਂ ਵਿਚ ਵੀ ਇਲਾਕੇ ਦੇ ਸਰਬਪੱਖੀ ਵਿਕਾਸ ਨੂੰ ਆਪਣੀ ਪ੍ਰਾਥਮਿਕਤਾ ਬਣਾਈ ਰੱਖੇਗੀ | ਚੋਣ ਪ੍ਰਚਾਰ ਦੌਰਾਨ ਪਿੰਡ ਵਾਸੀਆਂ ਨੇ ਉਮੀਦਵਾਰਾਂ ਤੇ ਭਾਜਪਾ ਲੀਡਰਸ਼ਿਪ ਅੱਗੇ ਆਪਣੇ ਮੁੱਦੇ ਰੱਖੇ, ਜਿਨ੍ਹਾਂ 'ਚ ਖੇਤੀ ਨਾਲ ਸੰਬੰਧਤ ਚੁਣੌਤੀਆਂ, ਸਥਾਨਕ ਰੋਜ਼ਗਾਰ ਦੇ ਮੌਕੇ, ਪਾਣੀ ਦੀ ਅਨਿਆਮਿਤ ਸਪਲਾਈ ਅਤੇ ਕੁਝ ਖੇਤਰਾਂ ਵਿੱਚ ਸੜਕ ਮੁਰੰਮਤ ਦੀ ਲੋੜ ਖ਼ਾਸ ਤੌਰ 'ਤੇ ਉਭਰ ਕੇ ਸਾਹਮਣੇ ਆਈ | ਲਾਲਪੁਰਾ ਨੇ ਸਾਰੇ ਸੁਝਾਵ ਗੰਭੀਰਤਾਂ ਨਾਲ ਸੁਣਦੇ ਹੋਏ ਕਿਹਾ ਕਿ ਭਾਜਪਾ ਕੇਵਲ ਚੋਣਾਂ ਦੇ ਸਮੇਂ ਨਹੀਂ, ਸਗੋਂ ਹਰ ਵੇਲੇ ਲੋਕਾਂ ਦੇ ਨਾਲ ਖੜ੍ਹੀ ਰਹਿਣ ਵਾਲੀ ਪਾਰਟੀ ਹੈ | ਇਕੱਠ 'ਚ ਸ਼ਾਮਿਲ ਨੌਜਵਾਨਾਂ ਪਤਵੰਤਿਆ ਅਤੇ ਮਹਿਲਾਵਾਂ ਨੇ ਭਾਜਪਾ ਦੇ ਵਿਕਾਸ ਕਾਰਜਾਂ 'ਤੇ ਭਰੋਸਾ ਜਤਾਉਂਦੇ ਹੋਏ ਉਤਸ਼ਾਹਪੂਰਨ ਸਮਰਥਨ ਦਿੱਤਾ |

ਪਿਛਲੀ ਖ਼ਬਰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਕੀਤਾ ਘਰੋਂ ਘਰੀ ਚੋਣ ਪ੍ਰਚਾਰ ਅਗਲੀ ਖ਼ਬਰ 'ਆਪ' ਉਮੀਦਵਾਰ ਬੀਰਦਵਿੰਦਰ ਸਿੰਘ ਬੱਲਾਂ ਵਲੋ ਚੋਣ ਪ੍ਰਚਾਰ ਤੇਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।