ਸੁਖਸਾਲ, 8 ਦਸੰਬਰ (ਧਰਮ ਪਾਲ)-ਬਿਭੌਰ ਸਾਹਿਬ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਚੋਣ ਲਈ ਭਾਜਪਾ ਉਮੀਦਵਾਰ ਵਿਧੂ ਵਲੋਂ ਸੁਖਸਾਲ, ਭੀਖਾਪੁਰ, ਸੰਗਤਪੁਰ, ਮਹਿਲਵਾਂ ਆਦਿ ਪਿੰਡਾਂ ਵਿਚ ਨੁੱਕੜ ਮੀਟਿੰਗਾ ਕਰਕੇ ਵਰਕਰਾਂ ਨੂੰ ਲਾਮਬੰਦ ਕੀਤਾ | ਇਸ ਮੌਕੇ ਉਨਾਂ ਕਿਹਾ ਕਿ ਹਰ ਪਿੰਡ ਵਿਚ ਸਾਨੂੰ ਭਰਵਾਂ ਸਹਿਯੋਗ ਮਿਲ ਰਿਹਾ ਹੈ, ਜਿਸ ਕਾਰਨ ਸਾਡੀ ਵੱਡੀ ਲੀਡ ਨਾਲ ਜਿੱਤ ਯਕੀਨੀ ਹੈ | ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਨੂੰ ਦੱਸ ਕੇ ਵੋਟਾਂ ਮੰਗ ਰਹੇ ਹਾਂ | ਇਸ ਮੌਕੇ ਬਲਾਕ ਸੰਮਤੀ ਸੁਖਸਾਲ ਜ਼ੋਨ ਤੋਂ ਉਮੀਦਵਾਰ ਰਾਕੇਸ਼ ਕੁਮਾਰ, ਸੀਨੀਅਰ ਭਾਜਪਾ ਆਗੂ ਜਤਿੰਦਰ ਸਿੰਘ ਅਠਵਾਲ, ਜ਼ਿਲ੍ਹਾ ਮੀਤ ਪ੍ਰਧਾਨ ਕੰਵਰ ਪੋਸਵਾਲ, ਜ਼ਿਲ੍ਹਾ ਮੀਤ ਪ੍ਰਧਾਨ ਡਾ. ਜੀਵਨ ਚੌਧਰੀ, ਪ੍ਰੇਮ ਕੁਮਾਰ ਸ਼ਰਮਾ, ਕੇ. ਸੀ. ਰਾਣਾ, ਦੇਵ ਦੱਤ ਸ਼ਰਮਾ, ਵਰਿੰਦਰ ਕੁਮਾਰ ਵਿੱਕੀ, ਹਰਮਨਜੀਤ ਸਿੰਘ ਪਿ੍ੰਸ, ਰਜਿੰਦਰ ਧੀਮਾਨ, ਸਤੀਸ਼ ਕੁਮਾਰ, ਬਲਰਾਜ ਕੁਮਾਰ, ਕੈਪਟਨ ਰਮੇਸ਼ ਸ਼ਰਮਾ, ਅਮਨਦੀਪ ਸੰਜੂ ਸ਼ਰਮਾ, ਰਜਨੀਸ਼ ਨਿਸ਼ਾ, ਅਵਿਨੰਦਨ ਬਾਲੀ, ਦਿਲਬਾਗ ਚੰਦ, ਸੀਮਾ ਦੇਵੀ, ਸੋਮਾ ਦੇਵੀ, ਅਰਜਿਤ ਸੈਣੀ, ਬਲਬੀਰ ਕੁਮਰ ਸ਼ਾਰਦਾ, ਧਰੁਵ ਲਾਲ, ਕਪਿਲ ਦੇਵ, ਕਰਨ ਜੋਸ਼ੀ ਆਦਿ ਹਾਜ਼ਰ ਸਨ |