19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਹੁਸੈਨਪੁਰ ਜ਼ੋਨ 'ਚ ਭਾਜਪਾ ਉਮੀਦਵਾਰ ਅਮਨਿੰਦਰ ਸਿੰਘ ਰਾਏ ਦੀ ਚੋਣ ਮੁਹਿੰਮ ਪ੍ਰਚੰਡ <br/>

ਹੁਸੈਨਪੁਰ ਜ਼ੋਨ ਤੋਂ ਭਾਰਤੀ ਜਨਤਾ ਪਾਰਟੀ ਦੇ ਬਲਾਕ ਸੰਮਤੀ ਉਮੀਦਵਾਰ ਦੇ ਹੱਕ 'ਚ ਸੰਬੋਧਨ ਕਰਨ ਮੌਕੇ ਜ਼ਿਲ੍ਹਾ ਪ੍ਰਧਾਨ ਅਜੇਵੀਰ ਸਿੰਘ ਲਾਲਪੁਰਾ | <br/> 09-12-2025
ਰੂਪਨਗਰ, 8 ਦਸੰਬਰ (ਸਤਨਾਮ ਸਿੰਘ ਸੱਤੀ)-ਬਲਾਕ ਸੰਮਤੀ ਚੋਣਾਂ 'ਚ ਹੁਸੈਨਪੁਰ ਜ਼ੋਨ 'ਚ ਭਾਜਪਾ ਉਮੀਦਵਾਰ ਅਮਨਿੰਦਰ ਸਿੰਘ ਰਾਏ ਮਾਜਰੀ (ਠੇਕੇਦਾਰ) ਨੇ ਘਰ-ਘਰ ਜਾ ਕੇ ਜਨਸੰਪਰਕ ਮੁਹਿੰਮ ਚਲਾਈ, ਜਿਸ ਦੌਰਾਨ ਪਿੰਡ ਵਾਸੀਆਂ, ਨੌਜਵਾਨਾਂ ਤੇ ਮਹਿਲਾਵਾਂ ਨੇ ਵੱਡੀ ਗਿਣਤੀ 'ਚ ਹਾਜ਼ਰੀ ਲਗਾਉਂਦੇ ਹੋਏ ਉਮੀਦਵਾਰ ਨੂੰ ਪੂਰਾ ਸਮਰਥਨ ਦਿੱਤਾ | ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਅਮਨਿੰਦਰ ਸਿੰਘ ਦੇ ਨਾਲ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਖੇਤਰ ਦੇ ਵਿਕਾਸ ਲਈ ਪਾਰਟੀ ਦੇ ਏਜੰਡੇ ਨੂੰ ਸਾਂਝਾ ਕੀਤਾ | ਅਮਨਿੰਦਰ ਸਿੰਘ ਨੇ ਭਰੋਸਾ ਦਵਾਇਆ ਕਿ ਹੁਸੈਨਪੁਰ ਜ਼ੋਨ 'ਚ ਸੜਕਾਂ ਦੀ ਮੁਰੰਮਤ, ਨਿਕਾਸੀ ਪ੍ਰਣਾਲੀ, ਪੀਣ ਯੋਗ ਪਾਣੀ, ਸਟਰੀਟ ਲਾਈਟਾਂ ਅਤੇ ਸਿਹਤ ਸਹੂਲਤਾਂ ਦਾ ਵਿਸਤਾਰ ਉਸਦੀ ਪਹਿਲ ਰਹੇਗੀ | ਨੌਜਵਾਨਾਂ ਲਈ ਰੋਜ਼ਗਾਰ ਤੇ ਹੁਨਰ ਵਿਕਾਸ ਕੇਂਦਰਾਂ ਦੀ ਸਥਾਪਨਾ ਵੀ ਉਨ੍ਹਾਂ ਦੀ ਯੋਜਨਾ ਦਾ ਮਹੱਤਵਪੂਰਨ ਹਿੱਸਾ ਹੈ | ਮੁਹਿੰਮ ਦੌਰਾਨ ਪਿੰਡ ਵਾਸੀਆਂ ਨੇ ਸੜਕਾਂ ਦੀ ਖ਼ਸਤਾ ਹਾਲ ਹਾਲਤ, ਪਾਣੀ ਸਪਲਾਈ, ਸਿਹਤ ਸਹੂਲਤਾਂ ਅਤੇ ਬਿਜਲੀ ਸਪਲਾਈ ਨਾਲ ਸੰਬੰਧਿਤ ਮੁੱਦੇ ਉੱਠਾਏ, ਜਿਨ੍ਹਾਂ ਨੂੰ ਉਮੀਦਵਾਰ ਨੇ ਜ਼ਮੀਨੀ ਪੱਧਰ 'ਤੇ ਹੱਲ ਕਰਨ ਦਾ ਭਰੋਸਾ ਦਿੱਤਾ | ਨੌਜਵਾਨਾਂ ਨੇ ਖੇਡ ਸਹੂਲਤਾਂ ਅਤੇ ਰੋਜ਼ਗਾਰ ਮੌਕਿਆਂ 'ਤੇ ਜ਼ੋਰ ਦਿੱਤਾ, ਜਦ ਕਿ ਮਹਿਲਾਵਾਂ ਨੇ ਸੁਰੱਖਿਆ ਅਤੇ ਸਵੇ ਰੋਜ਼ਗਾਰ ਨਾਲ ਜੁੜੇ ਸੁਝਾਅ ਰੱਖੇ |

ਪਿਛਲੀ ਖ਼ਬਰ ਸਾਬਕਾ ਮੁੱਖ ਮੰਤਰੀ ਨੇ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ <br/> ਅਗਲੀ ਖ਼ਬਰ ਵਿਧਾਇਕ ਚੱਢਾ ਵਲੋਂ ਸੈਣੀਮਾਜਰਾ ਤੇ ਤਾਰੀ ਦੇ ਹੱਕ 'ਚ ਚੋਣ ਜਲਸਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।