ਨੂਰਪੁਰ ਬੇਦੀ, 8 ਦਸੰਬਰ (ਵਿੰਦਰਪਾਲ ਝਾਂਡੀਆਂ)-ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਵੱਖ-ਵੱਖ ਪਿੰਡਾਂ 'ਚ ਚੋਣ ਪ੍ਰਚਾਰ ਲਈ ਵੱਡੇ ਵੱਡੇ ਚੋਣ ਜਲਸੇ ਕੀਤੇ ਜਾ ਰਹੇ | ਜਿਸ ਤਹਿਤ ਇਨਾਂ ਉਮੀਦਵਾਰ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਤੇ ਚੋਣ ਪ੍ਰਚਾਰ ਨੂੰ ਤੇਜ਼ ਕਰਦਿਆ ਵਿਧਾਇਕ ਚੱਢਾ ਵਲੋਂ ਤਖਤਗੜ੍ਹ ਜ਼ੋਨ ਤੋਂ ਜ਼ਿਲਾ ਪ੍ਰੀਸ਼ਦ ਦੇ ਉਮੀਦਵਾਰ ਦੇਸਰਾਜ ਸੈਣੀਮਾਜਰਾ (ਸਵਰਨ ਪੈਲੇਸ ਵਾਲੇ) ਅਤੇ ਸਰਥਲੀ ਜ਼ੋਨ ਤੋਂ ਬਲਾਕ ਸੰਮਤੀ ਦੇ ਉਮੀਦਵਾਰ ਰਾਮ ਅਵਤਾਰ ਤਾਰੀ ਸਰਥਲੀ ਦੇ ਹੱਕ ਪਿੰਡ ਝਾਂਡੀਆਂ ਕਲਾਂ ਵਿਖੇ ਵੱਡਾ ਚੋਣ ਜਲਸਾ ਕੀਤਾ ਗਿਆ ਜੋ ਰੈਲੀ ਦਾ ਰੂਪ ਧਾਰਨ ਕਰ ਗਿਆ | ਇਸ ਮੌਕੇ ਵਿਧਾਇਕ ਐਡਵੋਕੇਟ ਚੱਢਾ ਨੇ ਕਿਹਾ ਕਿ ਦੇਸਰਾਜ ਸੈਣੀਮਾਜਰਾ ਇਕ ਸੂਝਵਾਨ ਪੜੇ੍ਹ ਲਿਖੇ ਤਜਰਬੇਕਾਰ ਹਰ ਇਕ ਦਾ ਦੁੱਖ ਦਰਦ ਸਮਝਣ ਵਾਲੇ ਸਧਾਰਨ ਪਰਿਵਾਰ ਨਾਲ ਸੰਬੰਧਤ ਉਮੀਦਵਾਰ ਹਨ | ਉਨ੍ਹਾਂ ਕਿਹਾ ਕਿ ਦੇਸਰਾਜ ਨੇ ਭਾਵੇ ਰਾਜਨੀਤਿਕ ਪਾਰਟੀ 'ਚ ਰਹਿ ਕੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਯੂਥ ਕਲੱਬਾਂ ਜ਼ਰੀਏ, ਪੰਚਾਇਤ ਦੇ ਨੁਮਾਇੰਦੇ, ਨੰਬਰਦਾਰ, ਕੋਆਪ੍ਰੇਟਿਵ ਸੁਸਾਇਟੀ ਦੇ ਪ੍ਰਧਾਨ ਵਜੋ ਹਮੇਸ਼ਾ ਹੀ ਜ਼ਮੀਨੀ ਪੱਧਰ ਤੇ ਨਿਰਪੱਖਤਾਂ ਨਾਲ ਲੋਕ ਹਿੱਤਾਂ ਲਈ ਕੰਮ ਕਰਨ ਤੇ ਸਮਾਜ ਸੇਵਾ ਨੂੰ ਤਰਜੀਹ ਦਿੱਤੀ ਹੈ | ਉਨ੍ਹਾਂ ਕਿਹਾ ਕਿ ਅਵਤਾਰ ਤਾਰੀ ਵੀ ਇਕ ਮਿਹਨਤੀ, ਸਮਰਪਿਤ ਭਾਵਨਾ ਤੇ ਤਨਦੇਹੀ ਨਾਲ ਨਾਲ ਕੰਮ ਕਰਨ ਵਾਲਾ ਜੁਝਾਰੂ ਆਗੂ ਹੈ | ਉਨ੍ਹਾਂ ਨੇ ਕਿਹਾ ਕਿ ਮੈਂ ਪਿੰਡ ਦੇ ਸਰਬਪੱਖੀ ਵਿਕਾਸ ਕਾਰਜਾਂ ਕਰਵਾਉਣ ਲਈ ਕੋਈ ਵੀ ਕਸਰ ਬਾਕੀ ਨਹੀ ਛੱਡੀ , ਇਸ ਲਈ ਇਨ੍ਹਾਂ ਉਮੀਦਵਾਰਾਂ ਦੇ ਹੱਕ 'ਚ ਭਰਵਾਂ ਫਤਵਾ ਦੇ ਕੇ ਵੱਡੀ ਲੀਡ ਨਾਲ ਜਿਤਾਇਆ ਜਾਵੇ | ਉਮੀਦਵਾਰਾਂ ਨੇ ਸੰਬੋਧਨ ਕਰਦਿਆ ਕਿਹਾ ਕਿ ਜੇਤੂ ਰਹਿ ਕੇ ਲੋਕਾਂ ਦੀ ਬੇਹਤਰੀ ਲਈ ਕੰਮ ਕਰਨਗੇ | ਇਸ ਮੌਕੇ ਸਰਪੰਚ ਸੰਜੀਵ ਕੁਮਾਰ ਸ਼ਿਵਜੀ ਚੌਹਾਨ, ਅਨੰਤ ਰਾਮ ਹੱਕਲਾ, ਸੂਬੇਦਾਰ ਲੈਕ ਰਾਮ, ਯੂਥ ਆਗੂ ਨਰਿੰਦਰ ਹੱਕਲਾ, ਠੇਕੇਦਾਰ ਭੀਮ ਚੰਦ ਕਸਾਣਾ, ਹੇਮਰਾਜ ਫ਼ੌਜੀ, ਧਰਮਪਾਲ ਕਸਾਣਾ, ਭਗਤ ਰਾਮ ਚੌਹਾਨ, ਓਮਪ੍ਰਕਾਸ਼ ਮੀਲੂ, ਧਨੀਰਾਮ ਚੌਹਾਨ, ਰਾਕੇਸ਼ ਚੌਹਾਨ, ਦੇਸ ਰਾਜ ਚੌਹਾਨ, ਮਹਿੰਦਰਪਾਲ, ਪ੍ਰੇਮ ਚੰਦ, ਰਾਜੂ, ਜੱਸੀ ਚੇਚੀ, ਧਰਮ ਪਾਲ ਮੀਲੂ, ਧਰਮਪਾਲ ਫੌਜੀ, ਅਸ਼ਵਨੀ, ਕਮਲਜੀਤ ਸੈਣੀ ਆਦਿ ਹਾਜ਼ਰ ਸਨ |