18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਨਵੇਂ ਬਿਜਲੀ ਐਕਟ ਤੇ ਨਵੇਂ ਲੇਬਰ ਕੋਡ ਦੇ ਵਿਰੋਧ 'ਚ ਰੋਸ ਤੇ ਅਰਥੀ ਫ਼ੂਕ ਮੁਜ਼ਾਹਰਾ <br/>

ਰੋਸ ਪ੍ਰਦਰਸ਼ਨ ਦੀ ਤਸਵੀਰ | <br/> 09-12-2025
ਰੂਪਨਗਰ, 8 ਦਸੰਬਰ (ਗੁਰਪ੍ਰੀਤ ਸਿੰਘ ਹੁੰਦਲ)-ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ, ਗਰਿੱਡ ਸਬ ਸਟੇਸ਼ਨ ਇੰਪਲਾਈਜ ਯੂਨੀਅਨ, ਪਾਵਰਕਾਮ ਐਂਡ ਟਰਾਸਕੋ ਪੈਨਸ਼ਨ ਯੂਨੀਅਨ ਪੰਜਾਬ ਮੀਟਰ ਰੀਡਰ ਯੂਨੀਅਨ ਪੰਜਾਬ ਤੇ ਕਿਸਾਨ ਜਥੇਬੰਦੀਆਂ ਦੇ ਸਾਂਝੇ ਸੰਘਰਸ਼ ਦੇ ਦਿੱਤੇ ਸੱਦੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਮਜਦੂਰ ਵਿਰੋਧੀ ਚਾਰ ਲੇਬਰ ਕੋਡ ਦੇਸ਼ ਵਿਚ ਧੱਕੇ ਨਾਲ ਲਾਗੂ ਕਰਣ ਤੇ ਇਸ ਸ਼ਰਦ ਸ਼ੈਸ਼ਨ 2025 'ਚ ਬਿਜਲੀ ਸ਼ੋਧ ਬਿੱਲ ਲਿਆ ਕੇ ਪਾਸ ਕਰਣ ਦੇ ਵਿਰੁੱਧ ਮਿਤੀ 08.12.2025 ਨੂੰ ਬਿਜਲੀ ਏਕਤਾ ਮੰਚ ਪੰਜਾਬ ਜੁਆਇੰਟ ਫੋਰਮ ਪੈਸ਼ਨਰ ਜਥੇਬੰਦੀਆਂ ਵਲੋਂ ਦਿੱਤੇ ਗਏ ਸਦੇ ਅਨੁਸਾਰ ਰੋਪੜ ਡਵੀਜ਼ਨ ਅੱਗੇ ਇਨ੍ਹਾਂ ਬਿੱਲਾਂ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਤੇ ਅਰਥੀ ਫੂਕ ਮੁਜਾਹਰਾ ਰਾਜਿੰਦਰ ਸਿੰਘ ਡਵੀਜ਼ਨ ਪ੍ਰਧਾਨ ਤੇ ਪਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕੀਤਾ | ਰੋਸ ਮੁਜਾਹਰਾ 'ਚ ਸ਼ਾਮਿਲ ਆਗੂ ਵਲੋਂ ਕਿਹਾ ਗਿਆ ਕਿ ਮੋਦੀ ਸਰਕਾਰ ਵਲੋਂ ਮਿਹਨਤਕਸ਼ ਜਮਾਤ ਦੇ ਹਿੱਤ ਸੁਰੱਖਿਅਤ ਰੱਖਣਾ ਵਾਲੇ 44 ਕਿਰਤ ਕਾਨੂੰਨ ਖਤਮ ਕਰ ਕੇ ਪੂੰਜੀਪਤੀਆਂ ਦੇ ਹਿੱਤ ਪੂਰਨ ਵਾਲੇ 4 ਲੇਬਰ ਕੋਡ ਦੇਸ 'ਚ ਲਾਗੂ ਕਰ ਕੇ ਕਿਰਤੀ ਸਮਾਜ ਦੇ ਲੋਕਾ ਦੀ ਪਿੱਠ 'ਚ ਛੁਰਾ ਮਰਿਆ ਹੈ ਅਤੇ ਆਗੂ ਵਲੋਂ ਇਹ ਦੱਸਿਆ ਦਿਆ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਬਿਜਲੀ ਸੋਧ ਬਿੱਲ 2025 ਦਾ ਲੋਕ ਵਿਰੋਧੀ ਖਰੜਾ ਤਿਆਰ ਕਰਕੇ ਦੇਸ਼ ਦੇ ਸਮੁਚੇ ਪਾਵਰ ਸੈਕਟਰ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਕਾਨੂੰਨ ਪਾਸ ਕਰਨ ਦੇ ਮਨਸੂਬਿਆਂ ਨੂੰ ਵੀ ਇਸ ਸਰਦ ਰੁੱਤ ਸ਼ੈਸ਼ਨ ਲਇਆ ਕੇ ਪਾਸ ਕਰਨ ਲਈ ਅੰਤਿਮ ਛੋਹਾਂ ਦੇ ਰਹੀ ਹੈ | ਇਸ ਮੌਕੇ ਪੀ. ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਸਰਕਲ ਦੇ ਪ੍ਰਧਾਨ ਹਰਜਿੰਦਰ ਸਿੰਘ ਅਕਬਰਪੁਰੀ, ਸਰਕਲ ਆਗੂ ਰਜਿੰਦਰ ਸਿੰਘ, ਸੁਖਰਾਮਪੁਰ ਸਬ ਡਵੀਜ਼ਨ ਦੇ ਪ੍ਰਧਾਨ ਪਲਵਿੰਦਰ ਸਿੰਘ, ਰੂਪਨਗਰ ਸਬ ਡਵੀਜ਼ਨ ਦੇ ਪ੍ਰਧਾਨ ਕਰਮ ਸਿੰਘ, ਮੀਆਂਪੁਰ ਦੇ ਪ੍ਰਧਾਨ ਜਸਵਿੰਦਰ ਸਿੰਘ, ਪੈਨਸ਼ਨਰ ਆਗੂ ਰਣਜੀਤ ਸਿੰਘ ਗਿੱਲ, ਮੀਟਰ ਰੀਡਰ ਯੂਨੀਅਨ ਪੰਜਾਬ ਦੇ ਪ੍ਰਧਾਨ ਜਤਿੰਦਰ ਸਿੰਘ ਭੰਗੂ, ਰਵਿੰਦਰ ਸਿੰਘ, ਨਰੇਸ਼ ਸਿੰਘ, ਲਕਸ਼ਮੀ ਕਾਂਤਾ, ਸ਼ਤੀਸ਼, ਕਿਸਾਨ ਜਥੇਬੰਦੀ ਦੇ ਆਗੂ ਸੁਖਬੀਰ ਸਿੰਘ, ਰਾਹੁਲ, ਹੋਰ ਬਿਜਲੀ ਮੁਲਾਜ਼ਮ ਆਗੂ ਸ਼ਾਮਿਲ ਸਨ |

ਪਿਛਲੀ ਖ਼ਬਰ ਬਾਬਾ ਗੁਰਦਿੱਤਾ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕੱਲ੍ਹ-ਮੈਨੇਜਰ ਸੁਖਬੀਰ ਸਿੰਘ ਗਿੱਲ ਅਗਲੀ ਖ਼ਬਰ 'ਵਾਰਿਸ ਪੰਜਾਬ ਦੇੇ' ਪੈਦਲ ਮਾਰਚ ਦਾ ਸ੍ਰੀ ਚਮਕੌਰ ਸਾਹਿਬ ਪੁੱਜਣ 'ਤੇ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।