ਸ੍ਰੀ ਚਮਕੌਰ ਸਾਹਿਬ, 8 ਦਸੰਬਰ (ਜਗਮੋਹਣ ਸਿੰਘ ਨਾਰੰਗ)-ਪੰਥਕ ਹਿੱਤਾਂ ਦੀ ਗੱਲ ਕਰਦੇ ਰਹੇ ਮਰਹੂਮ ਆਗੂ ਸੰਦੀਪ ਸਿੰਘ ਦੀਪ ਸਿੱਧੂ ਵਲੋਂ ਗਠਿਤ ਕੀਤੀ ਜਥੇਬੰਦੀ 'ਵਾਰਿਸ ਪੰਜਾਬ ਦੇ, ਵਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਅਨੁਸਾਰ ਪੰਜਾਬ ਲਈ ਵੱਧ ਅਧਿਕਾਰ, ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਸਮੇਤ ਸੂਬੇ ਦੀਆਂ ਹੋਰਨਾਂ ਮੰਗਾਂ ਨੂੰ ਲੈ ਕੇ ਤਲਵੰਡੀ ਸਾਬੋ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਕੱਢਿਆ ਜਾ ਰਿਹਾ 'ਪੈਦਲ ਮਾਰਚ' ਦਾ ਦੇਰ ਰਾਤ ਸ੍ਰੀ ਚਮਕੌਰ ਸਾਹਿਬ ਵਿਖੇ ਪੁੱਜਣ 'ਤੇ ਸਵਾਗਤ ਕੀਤਾ | ਰਾਤ ਦੇ ਵਿਸ਼ਰਾਮ ਤੋਂ ਬਾਅਦ ਅੱਜ ਸਵੇਰੇ ਅਗਲੇ ਪੜਾਅ ਲਈ ਰਵਾਨਾ ਹੋਣ ਮੌਕੇ ਆਰੰਭਤਾ ਦੀ ਅਰਦਾਸ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਹੋਈ | ਇਸ ਦੌਰਾਨ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ ਅਤੇ ਇਸ ਮਤੇ ਦੀ ਬਹਾਲੀ ਸੰਬੰਧੀ ਸੰਗਤ ਨੂੰ ਜਾਗਰੂਕ ਕਰਨ ਲਈ ਹੀ ਪੈਦਲ ਮਾਰਚ ਦੀ ਆਰੰਭਤਾ ਕੀਤੀ ਗਈ ਹੈ | ਇਸ ਤੋਂ ਪਹਿਲਾਂ ਪੰਥਕ ਆਗੂ ਬਾਬਾ ਚਮਕੌਰ ਸਿੰਘ ਭਾਈਰੂਪਾ, ਬਾਬਾ ਰੇਸ਼ਮ ਸਿੰਘ ਖੁਖਰਾਣਾ, ਬਾਬਾ ਬਲਕਾਰ ਸਿੰਘ ਘੋਲੀਆ, ਬਾਬਾ ਸਰਬਜੀਤ ਸਿੰਘ ਪ੍ਰਧਾਨ ਗਤਕਾ ਦਲ ਪੰਜਾਬ, ਨਰਿੰਦਰ ਸਿੰਘ ਭੁੱਲਰ ਮੱਖੂ, ਮਹਿਲ ਸਿੰਘ ਫੱਤੇਵਾਲੀਆ, ਭਾਈ ਅਮਰੀਕ ਸਿੰਘ, ਪ੍ਰਦੀਪ ਸਿੰਘ ਸੋਨੀ ਬਾਬਾ, ਜਸਵੀਰ ਸਿੰਘ ਭੁੱਲਰ ਫ਼ਿਰੋਜ਼ਪੁਰ, ਭਾਈ ਰਣਜੀਤ ਸਿੰਘ, ਰਾਜਾ ਸਿੰਘ, ਦੀਪ ਸਿੰਘ ਭੁੱਲਰ, ਅਮਨਦੀਪ ਹੁਸਨਪੁਰ, ਯਾਦਵਿੰਦਰ ਸਿੰਘ ਭਾਗੀਵਾਂਦਰ, ਗੁਰਚਰਨ ਸਿੰਘ ਕੋਟਲੀ, ਗੁਰਸੇਵਕ ਸਿੰਘ, ਸਿਮਰਨਜੋਤ ਸਿੰਘ ਖਾਲਸਾ ਬਠਿੰਡਾ, ਭਾਈ ਹਰਨੇਕ ਸਿੰਘ ਧਰਮੀ ਫ਼ੌਜੀ, ਦਵਿੰਦਰ ਸਿੰਘ ਹਰੀਕੇ, ਅਵਤਾਰ ਸਿੰਘ, ਚੇਅਰਮੈਨ ਨਰਿੰਦਰ ਸਿੰਘ ਭੁੱਲਰ, ਚੇਅਰਮੈਨ ਮਹਿਲ ਸਿੰਘ ਫਤਿਹਆਲੀਆ, ਸੁਖਬੀਰ ਸਿੰਘ ਫੌਜੀ, ਬੀਬੀ ਸੁਰਿੰਦਰ ਕੌਰ, ਜਗਰੂਪ ਸਿੰਘ, ਦਵਿੰਦਰ ਸਿੰਘ ਹਰੀਏਵਾਲ, ਬਲਜਿੰਦਰ ਸਿੰਘ ਹੈਪੀ, ਧਰਮੀ ਫੌਜੀ ਕਿਰਪਾਲ ਸਿੰਘ ਮੁਕਤਸਰ ਸਾਹਿਬ, ਰਾਜਾ ਸਿੰਘ ਬਾਦੀਆਂ, ਸਿਮਰ ਸਿੱਧੂ, ਗੁਰਜਿੰਦ ਸਿੰਘ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ |