02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਤਾਲਾਪੁਰ ਦੇ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਵਿਖੇ ਸ਼ਮਿੰਦਰ ਸਿੰਘ ਭੱਕੂਮਾਜਰਾ ਦੀਆਂ ਦੋ ਕਿਤਾਬਾਂ ਲੋਕ ਅਰਪਣ

ਅਜੀਤ ਡੈਸਕ 05-12-2025
ਸ੍ਰੀ ਚਮਕੌਰ ਸਾਹਿਬ, 4 ਦਸੰਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਤਾਲਾਪੁਰ ਦੇ ਪਾਤਿਸ਼ਾਹੀ 9ਵੀਂ ਅਤੇ 10ਵੀਂ ਨਾਲ ਸੰਬੰਧਿਤ ਇਤਿਹਾਸਕ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਦੀ 350 ਸਾਲਾਂ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ, ਜਿਸ 'ਚ 35 ਸਿੰਘ ਸਿੰਘਣੀਆਂ ਵਲੋਂ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਹਿਜ ਪਾਠਾਂ ਦੇ ਸੰਗਤੀ ਰੂਪ 'ਚ ਭੋਗ ਪਾਏ ਗਏ | ਉਪਰੰਤ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ 'ਚ ਭਾਈ ਸ਼ਮਿੰਦਰ ਸਿੰਘ ਭੱਕੂ ਮਾਜਰਾ ਵਲੋਂ ਲਿਖਤ ਦੋ ਨਵੀਆਂ ਕਿਤਾਬਾਂ 'ਸਚੁ ਸੁਣਾਇਸੀ ਸਚੁ ਕੀ ਬੇਲਾ' ਅਤੇ 'ਪੰਥਕ ਹੀਰਿਆਂ ਦੀ ਖਾਣ' ਲੋਕ ਅਰਪਣ ਕੀਤੀਆਂ ਗਈਆਂ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਿੱਖ ਇਤਿਹਾਸ ਬੋਰਡ ਦੇ ਸਾਬਕਾ ਮੈਂਬਰ, ਪ੍ਰੋ: ਨਿਰਮਲ ਸਿੰਘ, ਹਰਜੀਤ ਸਿੰਘ ਲੌਂਗੀਆ ਪ੍ਰਧਾਨ ਸੈਣੀ ਮਹਾਂ ਸਭਾ ਪੰਜਾਬ, ਸੀਨੀਅਰ ਸਿਟੀਜਨ ਕੌਂਸਲ ਦੇ ਆਗੂ ਦੀਦਾਰ ਸਿੰਘ ਸੈਣੀ, ਬਾਬਾ ਅਜੀਤ ਸਿੰਘ ਸੰਧਾਰੀ ਮਾਜਰਾ, ਡਾ. ਅਜਮੇਰ ਸਿੰਘ, ਪ੍ਰਧਾਨ ਸੈਣੀ ਭਵਨ ਰੂਪਨਗਰ, ਰਾਜਿੰਦਰ ਸਿੰਘ ਨੰਨੂਆਂ ਨੇ ਭਾਈ ਸ਼ਮਿੰਦਰ ਸਿੰਘ ਭੱਕੂ ਮਾਜਰਾ ਵਲੋਂ ਇਤਿਹਾਸਕ ਤੱਥਾਂ ਦੀ ਖੋਜ ਦੇ ਅਧਾਰਿਤ ਕਿਤਾਬਾਂ ਲਿਖੇ ਜਾਣ ਦੀ ਪ੍ਰਸੰਸਾ ਕੀਤੀ ਗਈ ਅਤੇ ਆਪਣੀਆਂ ਕਵਿਤਾਵਾਂ ਵਿਚ ਸਮਾਜਿਕ, ਰਾਜਨੀਤੀਕ ਤੇ ਸੱਭਿਆਚਾਰਕ ਵਰਤਾਰੇ ਤੇ ਬੇਬਾਕ ਤਰੀਕੇ ਨਾਲ ਪ੍ਰਗਟਾਈਆਂ ਭਾਵਨਾਵਾਂ ਦੀ ਸਰਾਹਨਾ ਕੀਤੀ | ਇਸ ਮੌਕੇ ਭਾਈ ਰਣਜੋਧ ਸਿੰਘ ਨਿਹੰਗ ਸਿੰਘ ਵਲੋਂ ਆਪਣੀ ਲਿਖੀ ਧਾਰਮਿਕ ਕਵੀਸਰੀ ਗਾਇਨ ਕੀਤੀ ਗਈ | ਇਸ ਮੌਕੇ ਰਾਜਿੰਦਰ ਸਿੰਘ ਨੰਨੂਆਂ ਕਾਰਜਕਾਰੀ ਪ੍ਰਧਾਨ ਸੈਣੀ ਭਵਨ ਰੂਪਨਗਰ ਵਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਗਈ | ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਅਨਹੱਦ ਮੁੱਖ ਪ੍ਰਬੰਧਕ ਗੁਰਦੁਆਰਾ ਟਿੱਬੀ ਸਾਹਿਬ ਵਲੋਂ
ਪਿਛਲੀ ਖ਼ਬਰ ਭੂਰੀ ਵਾਲੇ ਟਿੱਬਾ ਨੰਗਲ ਕਾਲਜ ਦੇ ਐਮ. ਕਾਮ ਸਮੈਸਟਰ ਦੂਜਾ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਜਲ ਸਪਲਾਈ ਦੇ ਬਾਹਰੀ ਸ੍ਰੋਤ ਮੁਲਾਜ਼ਮਾਂ ਵਲੋਂ ਤਿੰਨ ਦਿਨਾ ਹੜਤਾਲ ਦੀ ਸਮਾਪਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।