ਸ੍ਰੀ ਅਨੰਦਪੁਰ ਸਾਹਿਬ, 4 ਦਸੰਬਰ (ਜੇ. ਐਸ. ਨਿੱਕੂਵਾਲ)-ਬੀਤੇ ਤਿੰਨ ਦਿਨਾਂ ਤੋਂ ਜ਼ਿਲ੍ਹਾ ਪ੍ਰਧਾਨ ਕਪਿਲ ਮਹਿੰਦਲੀ ਦੀ ਅਗਵਾਈ ਤੇ ਸੂਬਾ ਆਗੂ ਜਸਵੀਰ ਸਿੰਘ ਜਿੰਦਵੜੀ ਦੀ ਨਿਗਰਾਨੀ ਹੇਠ ਜਲ ਸਪਲਾਈ ਦੇ ਬਾਹਰੀ ਸ੍ਰੋਤ ਮੁਲਾਜ਼ਮਾਂ ਵਲੋਂ ਚੱਲ ਰਹੀ ਹੜਤਾਲ ਸਮਾਪਤ ਹੋ ਗਈ | ਇਸ ਮੌਕੇ ਮਾਸਟਰ ਗੁਰਵਿੰਦਰ ਸਿੰਘ ਸਸਕੋਰ, ਸਮਾਜਿਕ ਕਾਰਕੁੰਨ ਐਡਵੋਕੇਟ ਵਿਸ਼ਾਲ ਸੈਣੀ ਵਿਸ਼ੇਸ਼ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਧਰਨੇ ਦੌਰਾਨ ਪ੍ਰਧਾਨ ਕਾਲਸ ਨੇ ਕਿਹਾ ਕਿ ਯੂਨੀਅਨ ਦੀ ਵਿਚਾਰਕ ਨੀਤੀਆਂ ਤੇ ਲੜਾਈ ਪੰਜਾਬ ਸਰਕਾਰ ਨਾਲ ਹੈ, ਜਿਸ ਤਹਿਤ ਇਹ ਸੰਘਰਸ਼ ਚੱਲ ਰਹੇ ਹਨ | ਪਰ ਕੁੱਝ ਅਧਿਕਾਰੀ ਤੇ ਕਰਮਚਾਰੀ ਪੰਜਾਬ ਸਰਕਾਰ ਦੀ ਸ਼ਹਿ ਤੇ ਬਾਹਰੀ ਸ੍ਰੋਤ ਮੁਲਾਜ਼ਮਾਂ ਨੂੰ ਨਾਜਾਇਜ਼ ਤੌਰ 'ਤੇ ਤੰਗ ਪ੍ਰੇਸ਼ਾਨ ਕਰਨ ਲਈ ਲਗਾਤਾਰ ਨਾਕਾਮਯਾਬ ਕੋਸ਼ਿਸ਼ ਕਰਦੇ ਰਹੇ | ਉਨ੍ਹਾਂ ਨੇ ਕਿਹਾ ਕਿ ਸੰਘਰਸ਼ ਕਰਨਾ ਯੂਨੀਅਨ ਦਾ ਸੰਵਿਧਾਨਕ ਅਧਿਕਾਰ ਹੈ | ਉਨ੍ਹਾਂ ਕਿਹਾ ਕਿ ਬੇਸ਼ੱਕ ਇਸ ਹੜਤਾਲ ਦੌਰਾਨ ਕੈਬਨਿਟ ਮੰਤਰੀਆਂ ਦੀ ਸਬ ਕਮੇਟੀ ਨੇ 19 ਦਸੰਬਰ ਤੱਕ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ ਪਰ ਜੇਕਰ ਫਿਰ ਵੀ ਕੋਈ ਹੱਲ ਨਹੀਂ ਹੋਇਆ ਤਾਂ ਆਉਣ ਵਾਲੇ 7-8 ਮਹੀਨੇ ਤਿੱਖੇ ਸੰਘਰਸ਼ ਦੇ ਹੋਣਗੇ, ਜਿਸ ਦੀ ਨਿਰੋਲ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ | ਇਸ ਮੋਕੇ ਸੋਨੂੰ ਕੁਮਾਰ, ਇੰਦਰਜੀਤ, ਰੇਸ਼ਮ ਗਿੱਲ, ਅਰਜੁਨ ਸਿੰਘ, ਮਨਜੀਤ ਸਿੰਘ, ਕਿਰਨ ਬਾਲਾ, ਨਰਿੰਦਰ ਕੌਰ, ਮਨਜੀਤ, ਪੰਡਿਤ ਨਵੀਨ, ਗੁਰਜੀਤ, ਰਘੂਬੀਰ, ਗੋਰਵ, ਲਾਡੀ, ਜੱਸੀ, ਪਰਮਜੀਤ, ਰਾਣਾ, ਗੋਲਡੀ ਰਾਣਾ, ਹਰੀ ਕਿਸ਼ਨ, ਸਤਨਾਮ, ਤਰਸੇਮ, ਬਲਦੇਵ, ਗੁਰਮੁਖ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |