03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਕਾਂਗਰਸ ਪਾਰਟੀ ਨੇ ਵਿਨੋਦ ਸ਼ਰਮਾ ਸਰਪੰਚ ਦਬਕੇੜਾ ਨੂੰ ਦੜੋਲੀ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦਾ ਉਮੀਦਵਾਰ ਐਲਾਨਿਆ <br/>

ਅਜੀਤ ਡੈਸਕ 05-12-2025
ਢੇਰ, 4 ਦਸੰਬਰ (ਸ਼ਿਵ ਕੁਮਾਰ ਕਾਲੀਆ)-ਕਾਂਗਰਸ ਪਾਰਟੀ ਵਲੋਂ ਦੜੋਲੀ ਜ਼ੋਨ ਤੋਂ ਪਿੰਡ ਦਬਕੇੜਾ ਵਾਸੀ ਸਰਪੰਚ ਵਿਨੋਦ ਕੁਮਾਰ ਸ਼ਰਮਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ | ਜ਼ਿਕਰਯੋਗ ਹੈ ਕਿ ਵਿਨੋਦ ਸ਼ਰਮਾ ਇਲਾਕੇ ਦੀ ਇਕ ਜਾਣੀ ਪਹਿਚਾਣੀ ਸ਼ਖ਼ਸੀਅਤ ਹੈ ਵਿਨੋਦ ਸ਼ਰਮਾ ਉਸ ਦੌਰਾਨ ਚਰਚਾ 'ਚ ਆਏ ਸਨ ਜਦੋਂ ਉਸ ਸਮੇਂ ਦੀ ਮੌਜੂਦਾ ਸਰਕਾਰ ਵਲੋਂ ਟਰੱਕ ਯੂਨੀਅਨ ਨੰਗਲ ਦੀ ਚੋਣ ਦੌਰਾਨ ਵਿਨੋਦ ਸ਼ਰਮਾ ਨੂੰ ਬਤੌਰ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੀ ਚੋਣ ਲੜਦੇ ਸਮੇਂ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ | ਪਰ ਉਸ ਸਮੇਂ ਇਲਾਕੇ ਦੇ ਲੋਕਾਂ ਵਲੋਂ ਮੌਜੂਦਾ ਸਰਕਾਰ ਦੀ ਧੱਕੇਸ਼ਾਹੀ ਦੀ ਪ੍ਰਵਾਹ ਨਾ ਕਰਦੇ ਹੋਏ ਵਿਨੋਦ ਸ਼ਰਮਾ ਦਾ ਸਾਥ ਦੇ ਕੇ ਉਸ ਨੂੰ ਪ੍ਰਧਾਨਗੀ ਦੀ ਕੁਰਸੀ 'ਤੇ ਬਿਠਾਇਆ ਸੀ, ਜਿਨ੍ਹਾਂ ਨੇ ਟਰੱਕ ਯੂਨੀਅਨ ਨੰਗਲ ਦੀ ਬਿਹਤਰੀ ਲਈ ਇਕ ਲਾਜਵਾਬ ਕੰਮ ਕਰਕੇ ਇਲਾਕੇ 'ਚ ਆਪਣਾ ਨਾਂਅ ਰੌਸ਼ਨ ਕੀਤਾ ਜੋ ਕਿ ਅੱਜ ਵੀ ਲੋਕਾਂ 'ਚ ਚਰਚਾ ਦਾ ਵਿਸ਼ਾ ਹੈ | ਵਿਨੋਦ ਸ਼ਰਮਾ ਇਸ ਸਮੇਂ ਪਿੰਡ ਦਬਕੇੜਾ ਦੇ ਮੌਜੂਦਾ ਸਰਪੰਚ ਵੀ ਹਨ | ਇਸ ਤੋਂ ਇਲਾਵਾ ਉਹ ਇਲਾਕੇ ਦੇ ਵਿਚ ਲਗਾਤਾਰ ਲੋਕਾਂ ਦੇ ਸੰਪਰਕ ਵਿਚ ਹਨ | ਵਿਨੋਦ ਸ਼ਰਮਾ ਵਿਰੋਧੀਆਂ ਨੂੰ ਜ਼ਬਰਦਸਤ ਟੱਕਰ ਦੇਣ ਵਾਲੇ ਉਮੀਦਵਾਰਾਂ ਵਿਚੋਂ ਇਕ ਮੰਨੇ ਜਾ ਰਹੇ ਹਨ | ਇਸ ਤੋਂ ਇਲਾਵਾ ਉਹ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਿੰਘ ਦੇ ਵਫ਼ਾਦਾਰ ਸਿਪਾਹੀਆਂ ਵਿਚੋਂ ਇਕ ਹਨ |

ਪਿਛਲੀ ਖ਼ਬਰ ਬਲਾਕ ਸੰਮਤੀ ਸ੍ਰੀ ਅਨੰਦਪੁਰ ਸਾਹਿਬ ਵਿਚ ਨਾਮਜ਼ਦਗੀ ਪ੍ਰਕਿਰਿਆ ਸੁਚਾਰੂ ਢੰਗ ਨਾਲ ਮੁਕੰਮਲ-ਐਸ. ਡੀ. ਐਮ. ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਸ਼ਾਨ ਨਾਲ ਜਿੱਤਾਂਗੇ-ਡਾ. ਸੰਜੀਵ ਗੌਤਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।