ਰੂਪਨਗਰ, 4 ਦਸੰਬਰ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ | ਬਲਾਕ ਸੰਮਤੀ ਖੈਰਾਬਾਦ ਜੋਨ ਤੋਂ ਨੌਜਵਾਨ ਉਮੀਦਵਾਰ ਲਖਵਿੰਦਰ ਸਿੰਘ, ਸ਼ਾਮਪੁਰਾ ਜੋਨ ਤੋਂ ਬਲਵਿੰਦਰ ਸਿੰਘ ਬਿੱਟੂ, ਅਤੇ ਘਨੌਲਾ ਜੋਨ ਤੋਂ ਅਜਮੇਰ ਸਿੰਘ ਬਿਕੋਂ ਨੇ ਆਪਣੇ ਨਾਮਜ਼ਦਗੀ ਕਾਗਜ਼ ਜਮਹਾਂ ਕਰਵਾਏ | ਜ਼ਿਲ੍ਹਾ ਪ੍ਰੀਸ਼ਦ ਲਈ ਕੋਟਲਾ ਪਾਵਰ ਹਾਊਸ ਜੋਨ ਤੋਂ ਬੀਬੀ ਹਰਦੀਪ ਕੌਰ ਅਤੇ ਮੀਆਂਪੁਰ ਜੋਨ ਤੋਂ ਬੀਬੀ ਚਰਨਜੀਤ ਕੌਰ ਨੇ ਵੀ ਅੱਜ ਆਪਣੀਆਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ |ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾਉਣ ਦੌਰਾਨ ਸੀਨੀਅਰ ਅਕਾਲੀ ਆਗੂ ਅਤੇ ਨਗਰ ਕੌਂਸਲ ਰੂਪਨਗਰ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮਾਕੜ, ਸੀਨੀਅਰ ਅਕਾਲੀ ਆਗੂ ਗੁਰਮੁੱਖ ਸਿੰਘ ਸੈਣੀ, ਬੋਬੀ ਬੋਲਾ ਸਮੇਤ ਕਈ ਹੋਰ ਆਗੂ ਵੀ ਮੌਜੂਦ ਸਨ |