14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਮੰਡੀਆਂ 'ਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਤੇ ਬੋਰਿਆਂ ਲਈ ਬਾਰਕੋਡ ਵਿਵਸਥਾ ਕਰਨ ਦੇ ਨਿਰਦੇਸ਼ <br/>

ਖ਼ੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਰਾਜ ਮੰਤਰੀ ਰਾਜੇਸ਼ ਨਾਗਰ ਚੰਡੀਗੜ੍ਹ ਵਿਚ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਮੀਟਿੰਗ ਕਰਦੇ ਹੋਏ | <br/> 24-11-2025
ਚੰਡੀਗੜ੍ਹ, 23 ਨਵੰਬਰ (ਰਾਮ ਸਿੰਘ ਬਰਾੜ) - ਹਰਿਆਣਾ ਦੇ ਖ਼ੁਰਾਕ, ਨਾਗਰਿਕ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਰਾਜੇਸ਼ ਨਾਗਰ ਨੇ ਅੱਜ ਖ਼ੁਰਾਕ ਅਤੇ ਨਾਗਰਿਕ ਸਪਲਾਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਖ਼ੁਰਾਕ ਸਪਲਾਈ ਨੂੰ ਲੈਅ ਕੇ ਜ਼ਰੂਰੀ ਨਿਰਦੇਸ਼ ਦਿੱਤੇ | ਰਾਜ ਮੰਤਰੀ ਰਾਜੇਸ਼ ਨਾਗਰ ਨੇ ਦੱਸਿਆ ਕਿ ਵਿਭਾਗ ਜਲਦ ਹੀ ਅਜਿਹੀ ਤਕਨੀਕ ਲਿਆਈ ਜਾ ਰਹੀ ਹੈ ਜਿਸ ਤੋਂ ਬਾਅਦ ਅਨਾਜ ਖ਼ਰੀਦ ਵਿਚ ਕਿਸੇ ਤਰ੍ਹਾਂ ਦੇ ਘੋਟਾਲੇ ਦੀ ਖਦਸ਼ੇ ਨੂੰ ਸਮਾਪਤ ਕੀਤਾ ਜਾ ਸਕੇਗਾ | ਉਨ੍ਹਾਂ ਨੇ ਦੱਸਿਆ ਕਿ ਅਸੀਂ ਜਲਦ ਹੀ ਇਸ ਤਕਨੀਕ ਨੂੰ ਲੈਅ ਕੇ ਆਵਾਂਗੇ ਜੋ ਮੰਡੀ ਵਿਚ ਆਉਣ ਵਾਲੇ ਅਨਾਜ ਦੀ ਪੂਰੀ ਜਾਣਕਾਰੀ ਰੱਖੇਗੀ, ਇਸ ਦੇ ਨਾਲ ਨਾਲ ਸਾਨੂੰ ਆਪਣੇ ਰਾਜ ਵਿਚ ਪੈਦਾ ਹੋਣ ਵਾਲੇ ਅਨਾਜ ਦੀ ਵੀ ਪੂਰੀ ਜਾਣਕਾਰੀ ਅਪਡੇਟੇਡ ਰਹੇਗੀ | ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਚਿੱਤ ਦਰ ਦੁਕਾਨਾਂ 'ਤੇ ਰਾਸ਼ਨ ਵੰਡ ਵਿਚ ਸ਼ਿਕਾਇਤਾਂ ਨੂੰ ਲੈਅ ਕੇ ਡਿਪੂ ਹੋਲਡਰਾਂ 'ਤੇ ਕਾਰਵਾਈ ਵਿਚ ਸਮਾਂ ਨਾ ਲਗਾਉਣ | ਇਸ ਦੇ ਨਾਲ ਹੀ ਇਹ ਤੈਅ ਕਰਨ ਕਿ ਸਾਰੀ ਰਾਸ਼ਨ ਦੀ ਦੁਕਾਨਾਂ 'ਤੇ 10 ਮਿਤੀ ਤੱਕ ਵੰਡ ਹੋ ਜਾਵੇ ਅਤੇ ਸਟਾਕ ਬਾਰੇ ਬੋਰਡ ਲੱਗਿਆ ਹੋਵੇ | ਰਾਜ ਮੰਤਰੀ ਨੇ ਰਾਸ਼ਨ ਦੀ ਦੁਕਾਨਾਂ 'ਤੇ ਉਨ੍ਹਾਂ ਦੇ ਨਾਮ ਦਾ ਬੋਰਡ ਵੀ ਲਗਾਏ ਜਾਣ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਨੇ ਕਿਹਾ ਕਿ ਅਨਾਜ ਮੰਡੀਆਂ ਵਿਚ ਸੀ.ਸੀ.ਟੀ.ਵੀ ਕੈਮਰਾ ਲਗਾਏ ਜਾਣ, ਅਨਾਜ ਦੀ ਬੋਰਿਆਂ ਲਈ ਬਾਰ ਕੋਡ ਦੀ ਵਿਵਸਥਾ ਕਰਨ ਅਤੇ ਅਨਾਜ ਖ਼ਰੀਦ ਦੇ ਸੰਦਰਭ ਵਿਚ ਪੀ.ਓ.ਐਸ ਮਸ਼ੀਨ ਖ਼ਰੀਦਣ ਦੇ ਟੈਂਡਰ ਬਾਰੇ ਵੀ ਚਰਚਾ ਕੀਤੀ | ਮੰਤਰੀ ਰਾਜੇਸ਼ ਨਾਗਰ ਨੇ ਰਾਸ਼ਨ ਦੀ ਦੁਕਾਨਾਂ 'ਤੇ ਸਮੇਂ 'ਤੇ ਰਾਸ਼ਨ ਪਹੁੰਚਾਉਣਾ ਅਤੇ ਵੰਡਣਾ ਯਕੀਨੀ ਕਰਨ ਲਈ ਵੀ ਨਿਰਦੇਸ਼ ਦਿੱਤੇ | ਉਨ੍ਹਾਂ ਨੇ ਦੱਸਿਆ ਕਿ ਕਈ ਯਤਨਾਂ ਦੇ ਬਾਵਜੂਦ ਸ਼ਿਕਾਇਤਾਂ ਮਿਲ ਰਹੀਆਂ ਹਨ ਅਤੇ ਫਿਜੀਕਲ ਵੈਰੀਫਿਕੇਸ਼ਨ ਬਾਰੇ ਵੀ ਸਖ਼ਤੀ ਅਤੇ ਸਮੇਂ ਸਿਰ ਕੰਮ ਕਰਨ ਦੇ ਨਿਰਦੇਸ਼ ਦਿੱਤੇ | ਮੰਤਰੀ ਨਾਗਰ ਨੇ ਕਿਹਾ ਕਿ ਅੱਸੀ ਲਗਾਤਾਰ ਹਰਿਆਣਾ ਵਿਚ ਸਰਕਾਰੀ ਰਾਸ਼ਨ ਦੀ ਵੰਡ ਵਿਵਸਥਾ ਨੂੰ ਸੁਧਾਰਨ ਵਿਚ ਲੱਗੇ ਹੋਏ ਹਨ | ਇਸ ਨੂੰ ਲੈਅ ਕੇ ਅਧਿਕਾਰੀ ਤੋਂ ਲੈਅ ਕੇ ਜ਼ਿਲ੍ਹਾ ਦੇ ਖ਼ੁਰਾਕ ਸਪਲਾਈ ਅਧਿਕਾਰੀ ਤੱਕ ਸਾਰੇ ਮਿਲ ਕੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੋਤਸਾਹਿਤ ਕੀਤਾ ਗਿਆ ਹੈ |

ਪਿਛਲੀ ਖ਼ਬਰ ਮਹਾਂਰਿਸ਼ੀ ਦਯਾਨੰਦ ਪਬਲਿਕ ਸਕੂਲ ਵਿਖੇ ਮੈਡੀਕਲ ਚੈੱਕਅਪ ਅਤੇ ਜਾਗਰੂਕਤਾ ਕੈਂਪ ਲਗਾਇਆ <br/> ਅਗਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਭਗਵਾਨ ਬਿਰਸਾ ਮੁੰਡਾ ਦੀ ਜੈਅੰਤੀ 'ਤੇ ਕੀਤਾ ਨਮਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।