29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਦੀਵਾਲੀ ਦੇ ਤਿਉਹਾਰ ਮੌਕੇ ਖਰੀਦੋ-ਫਰੋਖਤ ਨੂੰ ਲੈ ਕੇ ਖਰੜ ਸ਼ਹਿਰ ਦੀਆਂ ਸੜਕਾਂ ਰਹੀਆਂ ਜਾਮ <br/>

ਅਜੀਤ ਡੈਸਕ 22-10-2025
ਖਰੜ, 21 ਅਕਤੂਬਰ (ਗੁਰਮੁੱਖ ਸਿੰਘ ਮਾਨ)-ਦੀਵਾਲੀ ਦੇ ਤਿਉਹਾਰ ਮੌਕੇ ਖਰੀਦੋ-ਫਰੋਖਤ ਨੂੰ ਲੈ ਕੇ ਖਰੜ ਸ਼ਹਿਰ ਦੀਆਂ ਸੜਕਾਂ 'ਤੇ ਬੀਤੀ ਰਾਤ ਤੱਕ ਜਾਮ ਵਰਗੀ ਸਥਿਤੀ ਬਣੀ ਰਹੀ ਤੇ ਲੋਕੀਂ ਆਪਣੇ ਵਾਹਨ ਸੜਕਾਂ 'ਤੇ ਖੜ੍ਹੇ ਕਰਕੇ ਦੁਕਾਨਾਂ ਅਤੇ ਸਟਾਲਾਂ ਵਿਚ ਖਰੀਦੋ-ਫਰੋਖਤ ਕਰ ਰਹੇ ਹਨ | ਇਸ ਦੌਰਾਨ ਜਾਮ 'ਚ ਫਸੇ ਲੋਕਾਂ ਨੂੰ ਆਪਣੇ ਵਾਹਨ ਅੱਗੇ ਲੈ ਕੇ ਜਾਣ ਲਈ ਕਈ-ਕਈ ਘੰਟੇ ਦੀ ਉਡੀਕ ਕਰਨੀ ਪਈ | ਖਰੜ-ਲਾਂਡਰਾਂ ਰੋਡ ਤੇ ਬੱਸ ਅੱਡਾ ਖਰੜ ਟੀ-ਪੁਆਇੰਟ ਤੋਂ ਲੈ ਕੇ ਗੁਰਦੁਆਰਾ ਅਕਾਲੀ ਦਫਤਰ ਰੋਡ, ਟੀ-ਪੁਆਇੰਟ ਭੁਰੂ ਚੌਕ, ਟਾਬ ਟੀ-ਪੁਆਇੰਟ, ਬਡਾਲਾ ਰੋਡ, ਖੂਨੀਮਾਜਰਾ ਕੱਟ, ਸ਼ਿਵਾਲਿਕ ਸਿਟੀ ਸਮੇਤ ਹੋਰ ਜੋ ਆਉਣ-ਜਾਣ ਲਈ ਕੱਟ ਛੱਡੇ ਹੋਏ ਹਨ, ਉਨ੍ਹਾਂ 'ਤੇ ਭੀੜ-ਭੜੱਕੇ ਵਿਚ ਕਈ ਵਾਹਨ ਫਸੇ ਰਹੇ ਅਤੇ ਇਨ੍ਹਾਂ ਪੁਆਇੰਟਾਂ ਵਿਚੋਂ ਬਡਾਲਾ ਰੋਡ, ਟਾਬ ਟੀ-ਪੁਆਇੰਟ 'ਤੇ ਪੁਲਿਸ ਕਰਮਚਾਰੀ ਤਾਇਨਾਤ ਸਨ, ਜਦਕਿ ਬਾਕੀ ਟੀ-ਪੁਆਇੰਟਾਂ 'ਤੇ ਕਰਮਚਾਰੀ ਤਾਇਨਾਤ ਨਹੀਂ ਸਨ, ਜਿਸ ਕਾਰਨ ਸਾਰਾ ਦਿਨ ਅਤੇ ਦੇਰ ਰਾਤ ਤੱਕ ਖਰੜ ਸ਼ਹਿਰ ਦੇ ਆਲੇ ਦੁਆਲੇ ਜਿਵੇ ਲਾਂਡਰਾਂ ਰੋਡ, ਹਸਪਤਾਲ ਰੋਡ, ਆਰੀਆਂ ਕਾਲਜ਼ ਰੋਡ, ਚੰਡੀਗੜ੍ਹ ਹਾਈਵੇ ਸੜਕ 'ਤੇ ਜਾਮ ਵਰਗੀ ਸਥਿਤੀ ਬਣੀ ਰਹੀ | ਇਸ ਸੰਬੰਧੀ ਜਿਲ੍ਹਾ ਭਾਜਪਾ ਦੇ ਸੀਨੀਅਰ ਮੀਤ ਪ੍ਰਧਾਨ ਪਵਨ ਮਨੋਚਾ, ਹਰਜੀਤ ਸਿੰਘ ਜੀਤ, ਪਰਮਜੀਤ ਸਿੰਘ, ਪਰਮਪ੍ਰੀਤ ਸਿੰਘ, ਕੁਲਦੀਪ ਸਿੰਘ, ਵਿਨੋਦ ਕੁਮਾਰ ਸਮੇਤ ਹੋਰ ਬਹੁਤ ਸਾਰੇ ਆਗੂਆਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਤਿਉਹਾਰ ਮੌਕੇ ਭੀੜੇ-ਭੜੱਕੇ ਵਾਲੇ ਸਥਾਨਾਂ, ਟੀ-ਪੁਆਇੰਟ 'ਤੇ ਪੁਲਿਸ ਕਰਮਚਾਰੀ ਤਾਇਨਾਤ ਹੋਣੇ ਚਾਹੀਦੇ ਹਨ ਤਾਂ ਕਿ ਕਿਤੇ ਵੀ ਜਾਮ ਵਰਗੀ ਸਥਿਤੀ ਨਾ ਬਣ ਸਕੇ |

ਪਿਛਲੀ ਖ਼ਬਰ ਕੋਟਲਾ ਸੁਰਮੁੱਖ ਸਕੂਲ 'ਚ ਗਰੀਨ ਦੀਵਾਲੀ ਮਨਾਈ <br/> ਅਗਲੀ ਖ਼ਬਰ ਟਰੱਕ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।