ਘਨੌਲੀ, 21 ਅਕਤੂਬਰ (ਜਸਵੀਰ ਸਿੰਘ ਸੈਣੀ)-ਸੈਂਟ ਕਾਰਮਲ ਪ੍ਰੀਪੇਰਟਰੀ ਸਕੂਲ ਥਲੀ ਖ਼ੁਰਦ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਪ੍ਰਕਾਰ ਦੇ ਕਾਗਜਾਂ ਤੋਂ ਲਾਲਟੈਨ ਦੀਵੇ ਤੇ ਵੱਖ-ਵੱਖ ਰੰਗਾਂ ਦੁਆਰਾ ਸੁੰਦਰ ਰੰਗੋਲੀਆ ਬਣਾਈਆਂ ਗਈਆਂ | ਇਸ ਦੌਰਾਨ ਵਿਦਿਆਰਥੀਆਂ ਦੇ ਆਪਸ ਵਿਚ ਮੁਕਾਬਲੇ ਵੀ ਕਰਵਾਏ ਗਏ | ਦੀਵਾਲੀ ਦਾ ਤਿਉਹਾਰ ਬੱਚਿਆਂ ਨੇ ਰਲ ਮਿਲ ਕੇ ਪੂਰੇ ਸਟਾਫ਼ ਨਾਲ ਮਨਾਇਆ | ਇਸ ਦੌਰਾਨ ਸਕੂਲ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਦੀਵਾਲੀ ਮੌਕੇ ਮੁਬਾਰਕਬਾਦ ਦਿੱਤੀ ਗਈ |