28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਠੇਕੇਦਾਰ ਅਮਰ ਚੰਦ ਬਜਾੜ ਬਾਲੇਵਾਲ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ <br/>

ਅਜੀਤ ਡੈਸਕ 22-10-2025
ਨੂਰਪੁਰ ਬੇਦੀ, 21 ਅਕਤੂਬਰ (ਵਿੰਦਰਪਾਲ ਝਾਂਡੀਆਂ)-ਪਿੰਡ ਬਾਲੇਵਾਲ ਦੇ ਸਰਪੰਚ ਲੇਖ ਰਾਮ ਬਜਾੜ ਦੇ ਪਿਤਾ ਦੂਨ ਗੁੱਜਰ ਵੈੱਲਫੇਅਰ ਸਭਾ ਦੇ ਚੇਅਰਮੈਨ ਬਾਬੂ ਕਸ਼ਮੀਰੀ ਲਾਲ ਹਰੀਪੁਰ ਦੇ ਸਹੁਰਾ ਸਾਹਿਬ ਠੇਕੇਦਾਰ ਅਮਰ ਚੰਦ ਬਜਾੜ ਜੋ ਕਿ ਬੀਤੇ ਦਿਨ ਤੜਕਸਾਰ ਅਚਾਨਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ | ਉਨਾਂ ਦਾ ਅੰਤਿਮ ਸੰਸਕਾਰ ਪਿੰਡ ਬਾਲੇਵਾਲ ਦੀ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ | ਉਨਾਂ ਦੀ ਚਿਖਾ ਨੂੰ ਅਗਨੀ ਉਨਾਂ ਦੇ ਸਪੁੱਤਰ ਸਰਪੰਚ ਲੇਖ ਰਾਮ ਬਜਾੜ ਤੇ ਪੋਤਰੇ ਨਵਜੋਤ ਜੋਤੀ ਬਜਾੜ ਸਮੇਤ ਹੋਰ ਪਰਿਵਾਰਿਕ ਮੈਂਬਰਾਂ ਨੇ ਦਿੱਤੀ | ਉਨਾਂ ਦੀ ਮੌਤ ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ, ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ, ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ, ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ | ਅਤਿੰਮ ਯਾਤਰਾ 'ਚ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਕਾਂਗਰਸ ਕਮੇਟੀ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਸ਼੍ਰੌਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਅÏਲਖ, ਬਾਬੂ ਕਸ਼ਮੀਰੀ ਲਾਲ ਹਰੀਪੁਰ, ਡਾਕਟਰ ਕੁੰਦਨ ਲਾਲ ਆਜ਼ਮਪੁਰ, ਕਾਬਲ ਸਿੰਘ ਨਿੱਘੀ, ਰਾਮ ਦਾਸ ਚੇਚੀ, ਸੋਹਣ ਲਾਲ ਚੇਚੀ, ਧਰਮ ਚੰਦ ਭਾਟੀਆ, ਗੁਰਦੀਪ ਸਿੰਘ ਬਟਾਰਲਾ, ਸੁਰਿੰਦਰ ਕੁਮਾਰ ਟਿੱਬਾ ਨੰਗਲ , ਸੂਬੇਦਾਰ ਬਲਵੰਤ ਸਿੰਘ, ਸਰਪੰਚ ਬਲਜੀਤ ਭਾਟੀਆ ਗੋਲੂਮਾਜਰਾ, ਸਰਪੰਚ ਬਲਦੇਵ ਚੌਹਾਨ, ਡਾਕਟਰ ਅਜੈਬ ਸਿੰਘ, ਸਿੰਘ, ਐੱਸ. ਡੀ.ਓ ਅਸੋਕ ਚੌਧਰੀ ਹਰੀਪੁਰ, ਐੱਸ. ਐਚ .ੳ ਚੌਧਰੀ ਪਵਨ ਕੁਮਾਰ, ਜੀਵਨ ਕੁਮਾਰ ਸੰਜੂ ਹਰੀਪੁਰ, ਨੰਬਰਦਾਰ ਵਰਿੰਦਰ ਕੁਮਾਰ ਬਾਲੇਵਾਲ, ਠੇਕੇਦਾਰ ਕਿਸ਼ਨ ਚੰਦ ਚੌਹਾਨ, ਗੋਪਾਲ ਚੰਦ ਬਾਲੇਵਾਲ, ਨੰਦ ਲਾਲ ਬਾਲੇਵਾਲ ਆਦਿ ਸਮੇਤ ਵੱਖ-ਵੱਖ ਹੋਰ ਪਿੰਡਾਂ ਪੰਚ ਸਰਪੰਚ ਤੇ ਰਿਸ਼ਤੇਦਾਰ ਸ਼ਾਮਲ ਸਨ |

ਪਿਛਲੀ ਖ਼ਬਰ ਸੈਂਟ ਕਾਰਮਲ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਗੁਰੂ ਨਾਨਕ ਸਕੂਲ ਵਿਖੇ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।