28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਪਿੰਡ ਸਿੰਬਲ ਮਾਜਰਾ ਵਿਖੇ ਚੋਰਾਂ ਟਿਊਬਵੈੱਲਾਂ ਤੋਂ ਤਾਰਾਂ ਕੱਟੀਆਂ <br/>

ਅਜੀਤ ਡੈਸਕ 22-10-2025
ਨੂਰਪੁਰ ਬੇਦੀ, 21 ਅਕਤੂਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਪਿੰਡ ਸਿੰਬਲ ਮਾਜਰਾ ਵਿਖੇ ਚੋਰ ਪਿੰਡ ਦੇ ਪੰਜ ਸਿੰਚਾਈ ਵਾਲੇ ਟਿਊਬਵੈੱਲਾਂ ਤੋਂ ਮੋਟਰਾਂ ਦੀਆਂ ਬਿਜਲੀ ਤਾਰਾਂ ਕੱਟ ਕੇ ਲੈ ਗਏ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ | ਪ੍ਰਭਾਵਿਤ ਕਿਸਾਨਾਂ ਵਿਚ ਅਮਰ ਸਿੰਘ ਪੁੱਤਰ ਰਤਨ ਸਿੰਘ, ਰੌਣਕ ਸਿੰਘ ਪੁੱਤਰ ਦਿਲਬਾਗ ਸਿੰਘ, ਅਜਮੇਰ ਸਿੰਘ ਪੁੱਤਰ ਬਖਤਾਵਰ ਸਿੰਘ, ਰਣਜੀਤ ਸਿੰਘ ਪੁੱਤਰ ਰਤਨ ਸਿੰਘ ਅਤੇ ਨਰਾਇਣ ਸਿੰਘ ਪੁੱਤਰ ਪਿਆਰਾ ਸਿੰਘ, ਪੰਜੋ ਵਾਸੀ ਸਿੰਬਲ ਮਾਜਰਾ, ਸ਼ਾਮਲ ਹਨ | ਕਿਸਾਨਾਂ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਆਪਣੇ ਖੇਤਾਂ ਵਿਚ ਗਏ ਤਾਂ ਪਤਾ ਲੱਗਾ ਕਿ ਤਾਰਾਂ ਕੱਟੀਆਂ ਹੋਈਆਂ ਸਨ | ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕਿਸਾਨ ਮਹਿੰਗੇ ਖਾਦਾਂ, ਡੀਜ਼ਲ ਅਤੇ ਬਿਜਲੀ ਦੇ ਖ਼ਰਚੇ ਕਾਰਨ ਆਰਥਿਕ ਤੌਰ ਤੇ ਤੰਗ ਹਨ, ਤੇ ਹੁਣ ਚੋਰੀਆਂ ਦੀਆਂ ਵਧ ਰਹੀਆਂ ਘਟਨਾਵਾਂ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ | ਕਿਸਾਨਾਂ ਨੇ ਇਹ ਵੀ ਦੱਸਿਆ ਕਿ ਕਰੀਬ ਮਹੀਨਾ ਕੁ ਪਹਿਲਾਂ ਪਿੰਡ ਦੇ ਹੀ ਜਗਤਾਰ ਸਿੰਘ ਪੁੱਤਰ ਨਿਰੰਜਨ ਸਿੰਘ ਦੇ ਟਿਊਬਵੈੱਲ ਤੋਂ ਚੋਰ ਤਿੰਨ ਹਾਰਸ ਪਾਵਰ ਦੀ ਸਬਮਰਸੀਬਲ ਮੋਟਰ ਕੱਢ ਕੇ ਲੈ ਗਏ ਸਨ, ਪਰ ਅੱਜ ਤੱਕ ਉਸ ਚੋਰੀ ਦਾ ਵੀ ਕੋਈ ਪਤਾ ਨਹੀਂ ਲੱਗਿਆ | ਸਥਾਨਕ ਪੁਲਿਸ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵਲੋਂ ਘਟਨਾ ਦੀ ਜਾਂਚ ਸ਼ੁਰੂ ਕੀਤੀ ਗਈ ਹੈ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਚੋਰਾਂ ਦੇ ਹੌਸਲੇ ਬੁਲੰਦ ਹੋ ਚੁੱਕੇ ਹਨ ਅਤੇ ਪੁਲਿਸ ਵਲੋਂ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਾ ਹੋਣ ਕਾਰਨ ਅਜਿਹੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ | ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ, ਕਿ ਰਾਤ ਸਮੇਂ ਗਸ਼ਤ ਵਧਾਈ ਜਾਵੇ ਅਤੇ ਇਲਾਕੇ ਵਿਚ ਪੈਟਰੋਲਿੰਗ ਕਰਕੇ ਚੋਰਾਂ ਨੂੰ ਕਾਬੂ ਕੀਤਾ ਜਾਵੇ, ਤਾਂ ਜੋ ਕਿਸਾਨਾਂ ਦੀਆਂ ਮੁਸ਼ਕਲਾਂ ਘੱਟ ਸਕਣ |

ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਸਕੂਲ 'ਚ ਦੀਵਾਲੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਮੋਰਿੰਡਾ ਇਲਾਕੇ 'ਚ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।