06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਨਕਲੀ ਸ਼ਰਾਬ ਸੰਬੰਧੀ ਕੀਤਾ ਜਾਗਰੂਕ <br/>

ਅਜੀਤ ਡੈਸਕ 24-09-2025
ਮੋਰਿੰਡਾ, 23 ਸਤੰਬਰ (ਪਿ੍ਤਪਾਲ ਸਿੰਘ)-ਸਹਾਇਕ ਕਮਿਸ਼ਨਰ ਆਬਕਾਰੀ ਰੂਪਨਗਰ ਰੇਂਜ ਅਸ਼ੋਕ ਚਲੋਤਰਾ ਦੇ ਨਿਰਦੇਸ਼ਾਂ 'ਤੇ ਆਬਕਾਰੀ ਅਧਿਕਾਰੀ ਸ਼ੇਖਰ ਗਰਗ ਦੀ ਨਿਗਰਾਨੀ ਹੇਠ ਆਬਕਾਰੀ ਇੰਸਪੈਕਟਰ ਮੋਰਿੰਡਾ ਸੌਰਵ ਗੁਪਤਾ ਵਲੋਂ ਵੱਖ-ਵੱਖ ਪਿੰਡਾਂ ਵਿਚ ਜਾਗਰੂਕਤਾ ਮੁਹਿੰਮ ਚਲਾਈ ਗਈ | ਆਬਕਾਰੀ ਵਿਭਾਗ ਦੀ ਟੀਮ ਨੇ ਨਕਲੀ ਅਤੇ ਗੈਰ-ਕਾਨੂੰਨੀ ਸ਼ਰਾਬ ਪੀਣ ਤੋਂ ਰੋਕਣ ਲਈ ਇੱਕ ਜਾਗਰੂਕਤਾ ਕੈਂਪ ਲਗਾਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਇੰਸਪੈਕਟਰ ਸੌਰਵ ਗੁਪਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਿਰਦੇਸ਼ਾਂ 'ਤੇ ਹਲਕੇ ਵਿਚ ਅਜਿਹੇ ਕੈਂਪ ਨਿਯਮਿਤ ਤੌਰ 'ਤੇ ਲਗਾਏ ਜਾ ਰਹੇ ਹਨ | ਇਸ ਸਬੰਧ ਵਿਚ, ਮਜ਼ਦੂਰ ਵਰਗ ਦੇ ਲੋਕਾਂ ਨੂੰ ਨਕਲੀ ਅਤੇ ਗ਼ੈਰ-ਕਾਨੂੰਨੀ ਸ਼ਰਾਬ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ, ਕਿਉਂਕਿ ਇਹ ਜਾਨਲੇਵਾ ਖ਼ਤਰਾ ਪੈਦਾ ਕਰਦੀ ਹੈ | ਇੰਸਪੈਕਟਰ ਨੇ ਕਿਹਾ ਕਿ ਹਾਲ ਹੀ ਵਿਚ ਆਏ ਹੜ੍ਹਾਂ ਤੋਂ ਬਾਅਦ ਰਾਜ ਵਿਚ ਦੇਸੀ ਅਤੇ ਨਕਲੀ ਸ਼ਰਾਬ ਦੀ ਖਪਤ ਵਧੀ ਹੈ, ਜਿਸ ਕਰਕੇ ਜਾਗਰੂਕਤਾ ਪੈਦਾ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਪੰਜਾਬ ਸਰਕਾਰ ਦੁਆਰਾ ਮਨਜ਼ੂਰਸ਼ੁਦਾ ਦੁਕਾਨਾਂ ਤੋਂ ਹੀ ਸ਼ਰਾਬ ਖਰੀਦਣ | ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਗ਼ੈਰ-ਕਾਨੂੰਨੀ ਸ਼ਰਾਬ ਦੇ ਨਿਰਮਾਣ ਜਾਂ ਵਿਕਰੀ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਆਬਕਾਰੀ ਵਿਭਾਗ ਜਾਂ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਜਾਵੇ |

ਪਿਛਲੀ ਖ਼ਬਰ ਬਾਸੋਵਾਲ ਕਲੋਨੀ ਵਿਖੇ ਰਾਮਲੀਲ੍ਹਾ ਦਾ ਕੀਤਾ ਸ਼ੁੱਭ ਆਰੰਭ <br/> ਅਗਲੀ ਖ਼ਬਰ ਫ਼ੌਜ ਦੀ ਭਰਤੀ ਲਈ ਦਿੱਤੀ ਜਾਵੇਗੀ ਮੁਫ਼ਤ ਫਿਜ਼ੀਕਲ ਟਰੇਨਿੰਗ- ਡੀ. ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।