06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਬ੍ਰਹਮੋਸ ਫਾਇਰ ਕੰਟਰੋਲ ਸਿਸਟਮ ਤੇ ਲਾਂਚਰ ਖ਼ਰੀਦਣ ਲਈ 661 ਕਰੋੜ ਦਾ ਸੌਦਾ

ਨਵੀਂ ਦਿੱਲੀ, 6 ਅਕਤੂਬਰ (ਪੀ.ਟੀ.ਆਈ.)-ਰੱਖਿਆ ਮੰਤਰਾਲੇ ਨੇ ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ਾਂ ਲਈ ਬ੍ਰਹਮੋਸ ਫਾਇਰ ਕੰਟਰੋਲ ਸਿਸਟਮ ਤੇ ਲਾਂਚਰ ਖਰੀਦਣ ਲਈ ਕਰੀਬ 661 ਕਰੋੜ ਰੁਪਏ ਦਾ ਸੌਦਾ ...

ਅਜੀਤ ਡੈਸਕ 06-10-2026

ਨਵੀਂ ਦਿੱਲੀ, 6 ਅਕਤੂਬਰ (ਪੀ.ਟੀ.ਆਈ.)-ਰੱਖਿਆ ਮੰਤਰਾਲੇ ਨੇ ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ਾਂ ਲਈ ਬ੍ਰਹਮੋਸ ਫਾਇਰ ਕੰਟਰੋਲ ਸਿਸਟਮ ਤੇ ਲਾਂਚਰ ਖਰੀਦਣ ਲਈ ਕਰੀਬ 661 ਕਰੋੜ ਰੁਪਏ ਦਾ ਸੌਦਾ ਕੀਤਾ ਹੈ। ਇਸ ਦਾ ਉਦੇਸ਼ ਜਲ ਸੈਨਾ ਦੀ ਸਮੁੰਦਰੀ ਹਮਲਾ ਕਰਨ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨਾ ਹੈ। ਮੰਤਰਾਲੇ ਨੇ ਦੱਸਿਆ ਕਿ ਇਸ ਸੌਦੇ ਦੀ ਕੁੱਲ ਕੀਮਤ 661.50 ਕਰੋੜ ਰੁਪਏ ਹੈ। ਵੱਖ-ਵੱਖ ਜੰਗੀ ਜਹਾਜ਼ਾਂ ’ਤੇ ਤਾਇਨਾਤ ਬ੍ਰਹਮੋਸ ਹਥਿਆਰ ਪ੍ਰਣਾਲੀ ਜਲ ਸੈਨਾ ਦੀ ਮੁੱਖ ਸਤ੍ਹਾ-ਤੋਂ-ਸਤ੍ਹਾ ਮਿਜ਼ਾਈਲ ਪ੍ਰਣਾਲੀ ਹੈ। ਇਹ ਸੁਪਰਸੋਨਿਕ ਗਤੀ ਨਾਲ ਲੰਮੀ ਦੂਰੀ ਤੋਂ ਜ਼ਮੀਨੀ ਤੇ ਸਮੁੰਦਰੀ ਟੀਚਿਆਂ ਨੂੰ ਸਟੀਕਤਾ ਨਾਲ ਨਿਸ਼ਾਨਾ ਬਣਾਉਣ ਦੇ ਸਮਰੱਥ ਹੈ। ਮੰਤਰਾਲੇ ਅਨੁਸਾਰ ਇਸ ਪ੍ਰਾਜੈਕਟ ’ਚ ਘੱਟੋ-ਘੱਟ 68 ਫੀਸਦੀ ਸਵਦੇਸ਼ੀ ਸਮੱਗਰੀ ਹੋਵੇਗੀ। ਇਸ ਨਾਲ ਐੱਮ.ਐੱਸ.ਐੱਮ.ਈ. ਸਮੇਤ ਭਾਰਤੀ ਉਦਯੋਗਾਂ ਦੀ ਭਾਗੀਦਾਰੀ ਵਧੇਗੀ ਤੇ ਤਿੰਨ ਸਾਲਾਂ ਦੌਰਾਨ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਇਹ ਕਰਾਰ ਭਾਰਤ ਦੀ ਸਮੁੰਦਰੀ ਸੁਰੱਖਿਆ ਤੇ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰਨ ਦੇ ਨਾਲ ਉੱਨਤ ਫੌਜੀ ਤਕਨਾਲੋਜੀ ਦੇ ਸਵਦੇਸ਼ੀਕਰਨ ਵੱਲ ਇਕ ਅਹਿਮ ਕਦਮ ਹੈ।

ਪਿਛਲੀ ਖ਼ਬਰ ‘ਕਾਲਾ ਹਿਰਨ’ ਦੇ ਨਿਰਮਾਤਾ ਦੀ ਪਟੀਸ਼ਨ ’ਤੇ ਸਲਮਾਨ ਖਾਨ ਤੋਂ ਜਵਾਬ ਮੰਗਿਆ ਅਗਲੀ ਖ਼ਬਰ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਹੋਣਗੇ ਅਗਲੇ ਹਵਾਈ ਫ਼ੌਜ ਮੁਖੀ