05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਅਮਰਪੁਰ ਬੇਲਾ ਦੀ ਗ੍ਰਾਮ ਪੰਚਾਇਤ ਨੇ ਕਈ ਅਹਿਮ ਮਤੇ ਪਾਏ <br/>

ਜਾਣਕਾਰੀ ਦਿੰਦੇ ਅਮਰਪੁਰ ਬੇਲਾ ਦੀ ਪੰਚਾਇਤ ਤੇ ਪਿੰਡ ਵਾਸੀ | ਤਸਵੀਰ: ਢੀਂਡਸਾ <br/> 24-09-2025
ਨੂਰਪੁਰ ਬੇਦੀ, 23 ਸਤੰਬਰ (ਢੀਂਡਸਾ)-ਨੂਰਪੁਰ ਬੇਦੀ ਬਲਾਕ ਦੇ ਪਿੰਡ ਅਮਰਪੁਰਾ ਬੇਲਾ ਦੀ ਗ੍ਰਾਮ ਸਭਾ ਅਤੇ ਪੰਚਾਇਤ ਵਲੋ ਪਿੰਡ ਨੂੰ ਲੈ ਕੇ ਕਈ ਅਹਿਮ ਮਤੇ ਪਾਏ ਗਏ | ਜਾਣਕਾਰੀ ਦਿੰਦਿਆਂ ਸਰਪੰਚ ਪਰਮਜੀਤ ਕੌਰ, ਚੰਨਣ ਸਿੰਘ, ਕਰਮ ਸਿੰਘ, ਜਸਵੰਤ ਸਿੰਘ, ਕੇਸਰ ਸਿੰਘ, ਜਾਗਰ ਸਿੰਘ, ਕਸ਼ਮੀਰ ਸਿੰਘ, ਸੁਰਜੀਤ ਸਿੰਘ, ਅਜਮੇਰ ਸਿੰਘ, ਬਖਤੌਰ ਸਿੰਘ, ਰੂਪੀ ਅਤੇ ਹੋਰਨਾਂ ਨੇ ਦੱਸਿਆ ਕਿ ਪਿੰਡ ਵਲੋਂ ਫ਼ੈਸਲਾ ਕੀਤਾ ਗਿਆ ਕਿ ਪਿੰਡ ਵਿਚ ਖੁਸਰਿਆਂ ਦੀ ਵਧਾਈ 2100 ਰੁਪਏ ਤੋਂ ਵੱਧ ਨਹੀਂ ਹੋਵੇਗੀ | ਜਦਕਿ ਪਿੰਡ ਵਿਚ ਰਸਦ ਸਿਰਫ਼ ਗੁਰਦੁਆਰਾ ਸਾਹਿਬ ਜਾਂ ਧਾਰਮਿਕ ਸਥਾਨ ਲਈ ਹੀ ਇਕੱਤਰ ਕੀਤੀ ਜਾਵੇਗੀ | ਕਣਕ ਦੀ ਕਟਾਈ ਲਈ 7500 ਰੁਪਏ ਪ੍ਰਤੀ ਏਕੜ ਦਾ ਬਗੈਰ ਰੋਟੀ ਰੇਟ ਦਿੱਤਾ ਜਾਵੇਗਾ | ਪਿੰਡ ਵਿਚ ਟਰੈਕਟਰ 'ਤੇ ਗਾਣੇ ਨਹੀਂ ਲਗਾਏ ਜਾਣਗੇ | ਘਰਾਂ ਵਿਚ ਪ੍ਰਵਾਸੀਆਂ ਨੂੰ ਕਮਰੇ ਨਹੀਂ ਦਿੱਤੇ ਜਾਣਗੇ | ਪਿੰਡ ਵਿਚ ਕੋਈ ਵੀ ਬਾਹਰਲੇ ਅਣਜਾਣ ਬੰਦਾ ਰੱਖਣ ਤੋਂ ਪਹਿਲਾਂ ਉਸ ਦੀ ਪੁਲਿਸ ਜਾਂਚ ਕਰਵਾਈ ਜਾਵੇਗੀ | ਕਿਸੀ ਵੀ ਅਣਜਾਣ ਵਿਅਕਤੀ ਦੀ ਵੋਟ ਤੇ ਆਧਾਰ ਕਾਰਡ ਨਹੀਂ ਬਣਾਇਆ ਜਾਵੇਗਾ | ਇਸ ਤੋਂ ਇਲਾਵਾ ਹੋਰ ਵੀ ਮਤੇ ਪੰਚਾਇਤ ਵਲੋਂ ਸਰਬਸੰਮਤੀ ਨਾਲ ਪਾਏ ਗਏ |

ਪਿਛਲੀ ਖ਼ਬਰ ਰਾਧਾ ਸੁਆਮੀ ਡੇਰਾ ਮੁਖੀ ਪਿੰਡ ਗੰਭੀਰਪੁਰ ਕੈਬਨਿਟ ਮੰਤਰੀ ਬੈਂਸ ਦੇ ਗ੍ਰਹਿ ਵਿਖੇ ਪਹੁੰਚੇ <br/> ਅਗਲੀ ਖ਼ਬਰ ਨੰਗਲ 'ਚ ਸਿਹਤ ਜਾਂਚ ਕੈਂਪ ਲਗਾ ਕੇ ਮਿਲਿਆ ਸਕੂਨ- ਸੰਧੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।