04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸੇਵਾ-ਮੁਕਤੀ ਮੌਕੇ ਸਹਿਕਾਰੀ ਸਭਾ ਸਕੱਤਰ ਦਾ ਸਨਮਾਨ ਅਤੇ ਵਿਦਾਇਗੀ ਸਮਾਰੋਹ ਕਰਵਾਇਆ <br/>

ਅਜੀਤ ਡੈਸਕ 03-11-2025
ਨਥਾਣਾ, 2 ਨਵੰਬਰ (ਗੁਰਦਰਸ਼ਨ ਲੁੱਧੜ)-ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸੇਵਾ ਸਭਾ ਗੰਗਾ ਵਿਖੇ ਸਭਾ ਦੇ ਸਕੱਤਰ ਕਰਮਜੀਤ ਸਿੰਘ ਦੀ ਸੇਵਾਮੁਕਤੀ ਮੌਕੇ ਉਚੇਚੇ ਤੌਰ 'ਤੇ ਵਿਦਾਇਗੀ ਸਮਾਗਮ ਕਰਵਾਇਆ ਗਿਆ, ਇਸ ਸਮਾਗਮ ਦੌਰਾਨ ਖੇਤੀਬਾੜੀ ਸਹਿਕਾਰੀ ਸਭਾ ਦੀ ਪ੍ਰਬੰਧਕ ਕਮੇਟੀ ਅਤੇ ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਵਲੋਂ ਸੇਵਾਮੁਕਤ ਹੋ ਰਹੇ ਕਰਮਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਮੁੱਖ ਬੁਲਾਰੇ ਅਤੇ ਸਭਾ ਦੇ ਰਹਿ ਚੁੱਕੇ ਨਿਰੀਖਕ ਬਲਵੀਰ ਸਿੰਘ ਗਿੱਲ ਕੋਠਾ ਗੁਰੂ ਨੇ ਕਰਮਜੀਤ ਸਿੰਘ ਵਲੋਂ ਸਹਿਕਾਰਤਾ ਲਹਿਰ ਵਿਚ ਨਿਭਾਈ ਗਈ ਸੇਵਾ ਦੇ ਸਫ਼ਰ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਨਾਲ ਆਪਣੇ ਕਾਰਜਕਾਲ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ | ਸੈਂਟਰਲ ਕੋਆਪਰੇਟਿਵ ਬੈਂਕ ਬਰਾਂਚ ਨਥਾਣਾ ਦੇ ਮੈਨੇਜਰ ਹਰਪ੍ਰੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਰਮਜੀਤ ਸਿੰਘ ਜਿੱਥੇ ਆਪਣੇ ਪ੍ਰਬੰਧਕੀ ਕਿੱਤੇ ਵਿਚ ਮਾਹਿਰ ਸਨ, ਉੱਥੇ ਉਨ੍ਹਾਂ ਦੀ ਮਿਲਾਪੜੇ ਸੁਭਾਅ ਸਦਕਾ ਸਹਿਕਰਮੀ ਕਰਮਚਾਰੀਆਂ ਅਤੇ ਬੈਂਕ ਮੁਲਾਜ਼ਮਾਂ ਵਿਚ ਆਪਣੇ ਪਰਿਵਾਰ ਵਰਗੀ ਸਾਂਝ ਕਾਇਮ ਹੋਈ ਸੀ | ਸਮਾਗਮ ਵਿਚ ਪਹੁੰਚੇ ਹਲਕਾ ਨਿਰੀਖਕ ਸਹਿਕਾਰੀ ਸਭਾਵਾਂ ਰੋਬਿਨ ਗੋਇਲ ਅਤੇ ਆਡਿਟ ਇੰਸਪੈਕਟਰ ਅਰਵਿੰਦਰ ਸਿੰਘ ਨੇ ਵੀ ਕਰਮਜੀਤ ਸਿੰਘ ਦੇ ਡਿਊਟੀ ਕਾਰਜਾਂ ਦੀ ਸ਼ਲਾਘਾ ਕੀਤੀ | ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਬਰਾੜ, ਗੁਆਂਢੀ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਗੁਰਮੀਤ ਸਿੰਘ ਮਹਿਰਾਜ, ਹਰਬੰਸ ਸਿੰਘ ਗਿੱਦੜ, ਛਿੰਦਰ ਸਿੰਘ ਜੰਡਾਂਵਾਲਾ, ਗੁਰਜੰਟ ਸਿੰਘ ਨਾਥਪੁਰਾ, ਮਨਪ੍ਰੀਤ ਸਿੰਘ, ਰਾਜ ਸਿੰਘ ਨਥਾਣਾ, ਜਗਰਾਜ ਸਿੰਘ ਕਲਿਆਣ, ਇੰਦਰਜੀਤ ਸਿੰਘ ਪੂਹਲਾ, ਪਰਮਜੀਤ ਸਿੰਘ ਬੀਬੀਵਾਲਾ, ਬਲਜੀਤ ਸਿੰਘ ਭੈਣੀ ਅਤੇ ਹੋਰਨਾਂ ਸਹਿਕਰਮੀਆਂ ਨੇ ਸਕੱਤਰ ਕਰਮਜੀਤ ਸਿੰਘ ਵਲੋਂ ਸਹਿਕਾਰੀ ਕਰਮਚਾਰੀ ਯੂਨੀਅਨ ਦੀ ਮਜ਼ਬੂਤੀ ਲਈ ਪਾਏ ਯੋਗਦਾਨ ਦਾ ਜ਼ਿਕਰ ਕੀਤਾ | ਇਸ ਮੌਕੇ ਖੇਤੀਬਾੜੀ ਸਹਿਕਾਰੀ ਸਭਾ ਗੰਗਾ ਦੇ ਪ੍ਰਧਾਨ ਰਮਿੰਦਰ ਸਿੰਘ ਰੰਮੀ, ਮੀਤ ਪ੍ਰਧਾਨ ਬਲਵਿੰਦਰ ਸਿੰਘ, ਮੈਂਬਰ ਮੱਖਣ ਸਿੰਘ, ਸੁਖਦੇਵ ਸਿੰਘ, ਕੁਲਵਿੰਦਰ ਸਿੰਘ ਸੀਰਾ ਗੰਗਾ, ਤਰਸੇਮ ਸਿੰਘ ਸੇਮਾ, ਬਲਕਰਨ ਸਿੰਘ ਬਲਦੇਵ ਸਿੰਘ, ਪੰਚ ਹਰਪਾਲ ਸਿੰਘ, ਹਰਦੀਪ ਸਿੰਘ, ਸਾਬਕਾ ਸਰਪੰਚ ਬਸੰਤ ਸਿੰਘ, ਕਾਲਾ ਸਿੰਘ, ਤਰਲੋਚਨ ਸਿੰਘ, ਪੰਚ ਜਗਸੀਰ ਸਿੰਘ, ਗੁਰਦੀਪ ਸਿੰਘ, ਸਰਪੰਚ ਪ੍ਰਭਦੀਪ ਸਿੰਘ, ਬਲਦੇਵ ਸਿੰਘ ਨਾਥਪੁਰਾ, ਛਿੰਦਰਪਾਲ ਸਿੰਘ ਸਰਪੰਚ ਨਾਥਪੁਰਾ, ਜਗਜੋਤ ਸਿੰਘ ਸਿੱਧੂ, ਰਣਜੀਤ ਸਿੰਘ ਨਾਥਪੁਰਾ, ਗੁਰਪ੍ਰੀਤ ਸਿੰਘ ਗੰਗਾ, ਸੁਖਮੰਦਰ ਸਿੰਘ, ਗੁਰਮੀਤ ਸਿੰਘ ਅਤੇ ਸਹਿਕਾਰੀ ਸਭਾ ਨਾਲ ਜੁੜੇ ਹੋਏ ਕਿਸਾਨਾਂ ਵਲੋਂ ਕਰਮਜੀਤ ਸਿੰਘ ਸਕੱਤਰ ਨੂੰ ਸੇਵਾ ਮੁਕਤੀ ਮੌਕੇ ਸਤਿਕਾਰਤ ਵਿਦਾਇਗੀ ਦਿੱਤੀ ਗਈ |


ਖੇਤੀਬਾੜੀ ਸਹਿਕਾਰੀ ਸਭਾ ਗੰਗਾ ਵਿਖੇ ਸਕੱਤਰ ਕਰਮਜੀਤ ਸਿੰਘ ਦੀ ਸੇਵਾ-ਮੁਕਤੀ ਮੌਕੇ ਵਿਦਾਇਗੀ ਸਮਾਗਮ ਦੌਰਾਨ ਉਨ੍ਹਾਂ ਨੂੰ ਸਨਮਾਨਿਤ ਕਰ ਰਹੇ ਪ੍ਰਬੰਧਕ ਅਤੇ ਅਧਿਕਾਰੀ | ਤਸਵੀਰ : ਗੁਰਦਰਸ਼ਨ ਲੁੱਧੜ


ਪਿਛਲੀ ਖ਼ਬਰ ਕੇਂਦਰ ਅਤੇ ਪੰਜਾਬ ਸਰਕਾਰ ਲੋਕਤੰਤਰੀ ਕਦਰਾਂ ਕੀਮਤਾਂ ਨਾਲ ਕਰ ਰਹੀਆਂ ਨੇ ਖਿਲਵਾੜ-ਗੁਰਬਾਜ਼ ਸਿੰਘ ਸਿੱਧੂ <br/> ਅਗਲੀ ਖ਼ਬਰ ਦਸਮੇਸ਼ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਸਾਨੋ-ਸ਼ੌਕਤ ਨਾਲ ਹੋਈਆਂ ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।