27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਪਟਾਕੇ ਦੀ ਚੰਗਿਆੜੀ ਨਾਲ ਛੱਪੜ 'ਚ ਖੜ੍ਹੇ ਸਰਕੜੇ ਨੂੰ ਲੱਗੀ ਅੱਗ

ਅਜੀਤ ਡੈਸਕ 22-10-2025

ਸੰਗਤ ਮੰਡੀ, 21 ਅਕਤੂਬਰ (ਸੁਖਤੇਜ)-ਥਾਣਾ ਸੰਗਤ ਅਧੀਨ ਪੈਂਦੇ ਪਿੰਡ ਫਰੀਦਕੋਟ ਕੋਟਲੀ 'ਚ ਬੱਚਿਆਂ ਵਲੋਂ ਪਟਾਕੇ ਚਲਾਉਣ ਸਮੇਂ ਚੰਗਿਆੜੀ ਨਾਲ ਛੱਪੜ 'ਚ ਖੜ੍ਹੇ ਸਰਕੜੇ ਨੂੰ ਅੱਗ ਲੱਗ ਗਈ | ਅੱਗ ਦੀਆਂ ਲਾਟਾਂ ਦੇਖਦਿਆਂ ਹੀ ਨੇੜਲੇ ਘਰਾਂ ਦੇ ਲੋਕ ਅੱਗ 'ਤੇ ਕਾਬੂ ਪਾਉਣ ਲਈ ਘਰਾਂ 'ਚੋਂ ਬਾਹਰ ਨਿਕਲੇ ਅਤੇ ਛੱਪੜ ਕਿਨਾਰੇ ਪਈਆਂ ਛਟੀਆਂ ਲੱਕੜ ਬਾਲਣ ਨੂੰ ਬਚਾਉਣ ਲਈ ਮਿੱਟੀ ਅਤੇ ਪਾਣੀ ਪਾਕੇ ਅੱਗ 'ਤੇ ਕਾਬੂ ਪਾਉਣ 'ਚ ਜੁਟ ਗਏ, ਜਿਨ੍ਹਾਂ ਨੇ ਅੱਗ ਦੀਆਂ ਲਾਟਾਂ ਨੂੰ ਪਾਣੀ ਪਾਕੇ ਬੁਝਾ ਲਿਆ | ਪਿੰਡ ਦੀ ਸਰਪੰਚ ਸੁਖਜੀਤ ਕੌਰ ਦੇ ਪਤੀ ਬਲਜਿੰਦਰ ਸਿੰਘ ਅਤੇ ਸਾਬਕਾ ਪੰਚ ਗੁਰਮੇਲ ਸਿੰਘ ਨੇ ਦੱਸਿਆ ਕਿ ਪਿੰਡ ਦੇ ਛੱਪੜਾਂ ਦੀ ਸਫ਼ਾਈ ਨਾ ਹੋਣ ਕਰਕੇ ਉੱਗੇ ਘਾਹ ਬੂਟੀ ਨਾਲ ਛੱਪੜਾਂ ਨੇ ਜੰਗਲ ਦਾ ਰੂਪ ਧਾਰਨ ਕੀਤਾ ਹੋਇਆ ਸੀ | ਜਿਸ 'ਚ ਪਟਾਕੇ ਦੀ ਚੰਗਿਆੜੀ ਨਾਲ ਅੱਗ ਲੱਗ ਗਈ ਤੇ ਸੁੱਕਾ ਸਰਕੜਾ ਸੜ੍ਹਕੇ ਸੁਆਹ ਹੋ ਗਿਆ | ਉਨ੍ਹਾਂ ਦੱਸਿਆ ਕਿ ਅੱਗ ਲੱਗਣ ਨਾਲ ਇਸ ਵਿਚ ਰਹਿੰਦੇ ਵੱਡੀ ਗਿਣਤੀ ਪੰਛੀ ਵੀ ਅੱਗ ਦੀ ਲਪੇਟ ਵਿਚ ਆਉਣ ਨਾਲ ਮਾਰੇ ਗਏ | ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਿੰਡ ਦੇ ਛੱਪੜਾਂ ਦੀ ਪਹਿਲ ਦੇ ਆਧਾਰ 'ਤੇ ਸਫ਼ਾਈ ਕਰਵਾਈ ਜਾਵੇ |

ਪਿਛਲੀ ਖ਼ਬਰ ਕੇਂਦਰੀ ਜੇਲ੍ਹ ਬਠਿੰਡਾ 'ਚ ਕੈਦੀ ਤੋਂ ਮੋਬਾਈਲ ਫ਼ੋਨ ਬਰਾਮਦ ਅਗਲੀ ਖ਼ਬਰ ਕਿਸਾਨ ਯੂਨੀਅਨ (ਏਕਤਾ) ਮਾਲਵਾ ਦੀ ਨਵੀਂ ਇਕਾਈ ਦਾ ਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।