29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਛੜਬੜ ਵਲੋਂ ਝਰਮੜੀ ਜ਼ੋਨ ਤੋਂ ਬਸਪਾ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ <br/>

ਮੀਟਿੰਗ ਉਪਰੰਤ ਪਾਰਟੀ ਵਰਕਰਾਂ ਨਾਲ ਜਗਜੀਤ ਸਿੰਘ ਛੜਬੜ | ਤਸਵੀਰ : ਰਾਜਬੀਰ ਸਿੰਘ <br/> 10-12-2025
ਲਾਲੜੂ, 9 ਦਸੰਬਰ (ਰਾਜਬੀਰ ਸਿੰਘ)-ਡੇਰਾਬੱਸੀ ਹਲਕੇ ਦੀ ਬਲਾਕ ਸੰਮਤੀ ਚੋਣਾਂ ਲਈ ਜ਼ੋਨ ਝਰਮੜੀ ਤੋਂ ਬਸਪਾ ਉਮੀਦਵਾਰ ਬੀਬੀ ਕੁਸਮ ਜੜੌਤ ਦੇ ਹੱਕ 'ਚ ਅੱਜ ਬਸਪਾ ਪੰਜਾਬ ਦੇ ਜਨਰਲ ਸਕੱਤਰ ਜਗਜੀਤ ਸਿੰਘ ਛੜਬੜ ਵਲੋਂ ਚੋਣ ਪ੍ਰਚਾਰ ਕੀਤਾ | ਇਸ ਮੌਕੇ ਛੜਬੜ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ, ਭਾਜਪਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਸੂਬੇ ਦੇ ਲੋਕਾਂ ਨਾਲ ਵਧੀਕੀਆਂ 'ਤੇ ਵਧੀਕੀਆਂ ਹੋਈਆਂ ਹਨ | ਉਨ੍ਹਾਂ ਕਿਹਾ ਕਿ ਉਪਰੋਕਤ ਸਿਆਸੀ ਪਾਰਟੀਆਂ ਵਲੋਂ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਕਰ ਕੇ ਆਮ ਲੋਕਾਂ ਦੀ ਹਰ ਤਰ੍ਹਾਂ ਦੀ ਲੁੱਟ ਕੀਤੀ ਗਈ ਹੈ | ਹੁਣ ਆਮ ਲੋਕਾਂ ਦੀ ਪਾਰਟੀ ਅਖਵਾਉਣ ਵਾਲੀ ਆਮ ਆਦਮੀ ਪਾਰਟੀ ਨੇ ਵੀ ਕਾਂਗਰਸ, ਅਕਾਲੀ ਦਲ ਤੇ ਭਾਜਪਾ ਵਾਲਾ ਹੀ ਕੰਮ ਕੀਤਾ ਹੈ | ਜਗਜੀਤ ਛੜਬੜ ਨੇ ਕਿਹਾ ਕਿ ਪੰਜਾਬ ਤੇ ਪੰਜਾਬੀਆਂ ਦਾ ਭਲਾ ਉਨ੍ਹਾਂ ਦੀ ਆਪਣੀ ਬਹੁਜਨ ਸਮਾਜ ਪਾਰਟੀ ਹੀ ਕਰ ਸਕਦੀ ਹੈ, ਕਿਉਂਕਿ ਇਸ ਪਾਰਟੀ 'ਚ ਹੀ ਆਮ ਲੋਕਾਂ ਵਰਗੇ ਲੋਕ ਹਨ | ਇਸ ਦੌਰਾਨ ਛੜਬੜ ਨੇ ਵੋਟਰਾਂ ਨੂੰ ਬਲਾਕ ਸੰਮਤੀ ਜੜੌਤ ਤੋਂ ਬੀਬੀ ਕੁਸਮ ਜੜੌਤ ਨੂੰ ਵੋਟ ਦੇ ਕੇ ਕਾਮਯਾਬ ਬਣਾਉਣ ਅਪੀਲ ਕੀਤੀ | ਇਸ ਮੌਕੇ ਚਰਨਜੀਤ ਸਿੰਘ ਦੇਵੀਨਗਰ ਹਲਕਾ ਪ੍ਰਧਾਨ, ਰਾਜ ਕੁਮਾਰ ਝਰਮੜੀ ਹਲਕਾ ਸਕੱਤਰ, ਕੁਲਵੀਰ ਸਿੰਘ ਮੀਰਪੁਰਾ, ਤਾਰਾ ਚੰਦ ਜਾਸਤਾਨਾ, ਸੁੱਖਾ ਜਾਸਤਨਾ, ਰਵਿੰਦਰ ਸਿੰਘ ਬੱਲੋਪੁਰ, ਸੰਦੀਪ ਝਰਮੜੀ, ਜਸਵੰਤ ਸਿੰਘ ਸਾਬਕਾ ਸਰਪੰਚ, ਬਲਵੀਰ ਸਿੰਘ ਤੇ ਰੋਹਿਤ ਹਾਜ਼ਰ ਸਨ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੂੰ ਬਲਾਕ ਸੰਮਤੀ ਚੋਣਾਂ 'ਚ ਭਰਵਾਂ ਹੁੰਗਾਰਾ ਮਿਲ ਰਿਹੈ-ਜਥੇ. ਕਾਲੇਵਾਲ <br/> ਅਗਲੀ ਖ਼ਬਰ ਮੇਅਰ ਤੇ ਕਮਿਸ਼ਨਰ ਸੈਕਟਰ 27, 28 ਅਤੇ 29 'ਚ ਨਾਗਰਿਕ ਸਹੂਲਤਾਂ ਨਾਲ ਜੁੜੀਆਂ ਸਮੱਸਿਆਵਾਂ ਦੀ ਜ਼ਮੀਨੀ ਪੱਧਰ 'ਤੇ ਲਿਆ ਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।