ਮਾਜਰੀ, 4 ਦਸੰਬਰ (ਕੁਲਵੰਤ ਸਿੰਘ ਧੀਮਾਨ)-ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਪੰਜਾਬ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਹਾਲ ਹੀ ਵਿਚ ਕਾਂਗਰਸ ਹਾਈਕਮਾਨ ਵਲੋਂ ਸੋਚ-ਸਮਝ ਕੇ ਪੰਜਾਬ ਤੇ ਸਾਡੇ ਹਲਕੇ ਦੇ ਟਕਸਾਲੀ ਕਾਂਗਰਸੀ ਪਰਿਵਾਰ ਸਵ. ਪੰਡਿਤ ਓਮ ਪ੍ਰਕਾਸ਼ ਸਾਬਕਾ ਪ੍ਰਧਾਨ ਐਮ. ਸੀ. ਖਰੜ ਦੇ ਪੁੱਤਰ ਅਤੇ ਬਹੁਤ ਮਿਹਨਤੀ ਤੇ ਕੰਮ ਕਰਨ ਵਾਲੇ ਕਾਂਗਰਸੀ ਵਰਕਰ/ਲੀਡਰ ਕਮਲ ਕਿਸ਼ੋਰ ਸ਼ਰਮਾ ਨੂੰ ਮੁਹਾਲੀ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਗਿਆ ਹੈ ਤੇ ਉਨ੍ਹਾਂ ਦਾ ਜ਼ਿਲ੍ਹੇ ਦੇ ਖਰੜ, ਮੁਹਾਲੀ ਤੇ ਡੇਰਾਬੱਸੀ ਹਲਕਿਆਂ 'ਚ ਪੂਰਾ ਪਿਆਰ ਵੀ ਹੈ | ਇਸ ਲਈ ਸਾਡੇ ਸਾਰੇ ਕਾਂਗਰਸੀ ਵਰਕਰਾਂ/ਲੀਡਰਾਂ ਦਾ ਫ਼ਰਜ਼ ਬਣਦਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਆਦਿ ਦੇ ਮੱਦੇਨਜ਼ਰ ਅਸੀਂ ਸਾਰੇ ਆਪਸੀ ਭੇਦਭਾਵ ਖ਼ਤਮ ਕਰਦੇ ਹੋਏ ਕਾਂਗਰਸ ਪਾਰਟੀ/ਕਮਲ ਕਿਸ਼ੋਰ ਸ਼ਰਮਾ ਦੇ ਹੱਥ ਮਜ਼ਬੂਤ ਕਰੀਏ | ਸਾਬਕਾ ਮੰਤਰੀ ਕੰਗ ਨੇ ਹਲਕੇ ਦੇ ਸੀਨੀਅਰ ਕਾਂਗਰਸੀ ਵਰਕਰਾਂ/ਲੀਡਰਾਂ ਦੀ ਹਾਜ਼ਰੀ ਵਿਚ ਜ਼ਿਲ੍ਹਾ ਪ੍ਰਧਾਨ ਸ਼ਰਮਾ ਨੂੰ ਸਿਰੋਪਾਓ ਪਾ ਕੇ ਵਧਾਈ ਦਿੰਦਿਆਂ ਕਿਹਾ ਕਿ ਹੁਣ ਨਵੇਂ ਬਣੇ ਜ਼ਿਲ੍ਹਾ ਪ੍ਰਧਾਨ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਾਰੇ ਭੇਦਭਾਵ ਭੁਲਾ ਕੇ ਸਮੁੱਚੇ ਵਰਕਰਾਂ/ਲੀਡਰਾਂ ਨੂੰ ਬਣਦਾ ਮਾਣ-ਸਨਮਾਨ ਦੇਣ | ਇਸ ਮੌਕੇ ਅਮਿੰਦਰ ਸਿੰਘ ਕੰਗ, ਕਿ੍ਪਾਲ ਸਿੰਘ ਖਿਜ਼ਰਾਬਾਦ, ਨਰਿੰਦਰ ਸਿੰਘ ਢਕੋਰਾਂ, ਸਤੀਸ਼ ਕੁਮਾਰ ਸੇਠੀ, ਰਵਿੰਦਰ ਰਾਣਾ ਮਾਜਰੀ, ਗੁਰਮੇਲ ਸਿੰਘ ਹੁਸ਼ਿਆਰਪੁਰ, ਬਲਬੀਰ ਸਿੰਘ, ਜਸਵਿੰਦਰ ਸਿੰਘ, ਰਵਿੰਦਰ ਤੇ ਸਿਕੰਦਰ ਸਿੰਘ ਆਦਿ ਹਾਜ਼ਰ ਸਨ |