15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਚੰਡੀਗੜ੍ਹ ਪ੍ਰਸ਼ਾਸਨ ਨੇ ਤੰਬਾਕੂ ਕੰਟਰੋਲ ਕਾਨੂੰਨਾਂ ਨੂੰ ਲਾਗੂ ਕਰਨ ਲਈ ਕੀਤੀ ਛਾਪੇਮਾਰੀ ਤੰਬਾਕੂ ਸੇਵਨ ਦੇ ਨੁਕਸਾਨਦੇਹ ਪ੍ਰਭਾਵਾਂ ਅਤੇ ਗੈਰ-ਕਾਨੂੰਨੀ ਆਯਾਤ ਸਿਗਰਟਾਂ ਦੀ ਵਿੱਕਰੀ ਨੂੰ ਰੋਕਣ ਲਈ ਛਾਪੇਮਾਰੀਆਂ ਜਾਰੀ ਰਹਿਣਗੀਆਂ: ਡਾ. ਸੁਮਨ ਸਿੰਘ

ਅਜੀਤ ਡੈਸਕ 04-12-2025
ਚੰਡੀਗੜ੍ਹ, 3 ਦਸੰਬਰ (ਮਾਰਕੰਡਾ)- ਮੁੱਖ ਸਕੱਤਰ ਚੰਡੀਗੜ੍ਹ ਪ੍ਰਸ਼ਾਸਨ ਕੇਂਦਰੀ ਸਾਸ਼ਤ ਪ੍ਰਦੇਸ ਦੁਆਰਾ ਜਾਰੀ ਨਿਰਦੇਸ਼ਾਂ ਅਨੁਸਾਰ ਅਤੇ ਸਕੱਤਰ ਸਿਹਤ ਚੰਡੀਗੜ੍ਹ ਪ੍ਰਸ਼ਾਸਨ ਦੀ ਯੋਗ ਅਗਵਾਈ ਹੇਠ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਅਧਿਕਾਰੀਆਂ ਦੀ ਅਗਵਾਈ ਵਾਲੀ ਇਕ ਸਾਂਝੀ ਟੀਮ ਨੇ ਜਿਸ ਵਿਚ ਸਿਹਤ ਵਿਭਾਗ, ਪੁਲਿਸ ਵਿਭਾਗ, ਆਬਕਾਰੀ ਅਤੇ ਕਰ ਵਿਭਾਗ, ਕਾਨੂੰਨੀ ਮੈਟਰੋਲੋਜੀ ਵਿਭਾਗ ਅਤੇ ਫੂਡ ਸੇਫਟੀ ਐਂਡ ਡਰੱਗ ਕੰਟਰੋਲ ਵਿੰਗ ਦੇ ਅਧਿਕਾਰੀ ਸ਼ਾਮਲ ਸਨ, ਨੇ ਚੰਡੀਗੜ੍ਹ ਵਿਚ ਤੰਬਾਕੂ ਕੰਟਰੋਲ ਨੂੰ ਲਾਗੂ ਕਰਨ ਲਈ ਛਾਪੇਮਾਰੀ ਕੀਤੀ ਗਈ | ਨਿਰੀਖਣ ਦੌਰਾਨ ਨੰਨਹਕੂ ਪੁੱਤਰ ਲਲਤਾ ਪ੍ਰਸ਼ਾਦ ਪਿੰਡ ਕਝੇੜੀ ਦੇ ਵਸਨੀਕ ਅਤੇ ਬੂਥ ਨੰਬਰ 400 ਸੈਕਟਰ 44ਡੀ ਚੰਡੀਗੜ੍ਹ ਵਿਖੇ ਨੰਨਹਕੂ ਪਾਨ ਅਤੇ ਕਨਫੈਕਸ਼ਨਰੀ ਚਲਾਉਂਦੇ ਹੋਏ ਨੂੰ ਧਾਰਾ 61 ਦੇ ਸਾਈਨਬੋਰਡ ਨੂੰ ਪ੍ਰਦਰਸ਼ਿਤ ਕੀਤੇ ਬਿਨਾਂ ਖੁੱਲ੍ਹੀਆਂ ਸਿਗਰਟਾਂ ਦਾ ਸਟਾਕ ਕਰਦੇ ਅਤੇ ਵੇਚਦੇ ਪਾਇਆ ਗਿਆ | ਉਸ ਕੋਲ ਪੇਕਾ 2019 ਦੀ ਉਲੰਘਣਾ ਕਰਦੇ ਹੋਏ ਈ-ਸਿਗਰਟ ਵੀ ਪਾਈ ਗਈ | ਸਿਹਤ ਵਿਭਾਗ ਆਬਕਾਰੀ ਵਿਭਾਗ ਅਤੇ ਕਾਨੂੰਨੀ ਮੈਟਰੋਲੋਜੀ ਵਿਭਾਗ ਦੁਆਰਾ ਉਸ 'ਤੇ ਜੁਰਮਾਨਾ ਲਗਾਇਆ ਗਿਆ ਅਤੇ ਸਬੰਧਤ ਅਧਿਕਾਰੀਆਂ ਦੁਆਰਾ ਕਾਫ਼ੀ ਮਾਤਰਾ ਵਿਚ ਆਯਾਤ ਅਤੇ ਖੁੱਲ੍ਹੀਆਂ ਸਿਗਰਟਾਂ ਜ਼ਬਤ ਜਾਂ ਨਸ਼ਟ ਕਰ ਦਿੱਤੀਆਂ ਗਈਆਂ | ਜਿਨ੍ਹਾਂ ਨੂੰ ਬਾਅਦ ਵਿਚ ਸੈਕਟਰ 34 ਦੇ ਐਸ.ਐਚ.ਓ ਨੂੰ ਸੌਂਪ ਦਿੱਤਾ ਗਿਆ | ਗੈਰ-ਕਾਨੂੰਨੀ ਆਯਾਤ ਕੀਤੀਆਂ ਸਿਗਰਟਾਂ, ਜਿਨ੍ਹਾਂ ਵਿਚ ਲਾਜ਼ਮੀ ਤਸਵੀਰੀ ਚੇਤਾਵਨੀ ਨਹੀਂ ਸੀ, ਨੂੰ ਆਬਕਾਰੀ ਵਿਭਾਗ ਦੁਆਰਾ ਜ਼ਬਤ ਕਰ ਲਿਆ ਗਿਆ | ਜਦੋਂ ਕਿ ਕਾਨੂੰਨੀ ਮੈਟਰੋਲੋਜੀ ਵਿਭਾਗ ਨੇ ਐਲਐਮ ਐਕਟ, 2009 ਦੇ ਤਹਿਤ ਲੇਬਲਿੰਗ ਜ਼ਰੂਰਤਾਂ ਦੀ ਪਾਲਣਾ ਨਾ ਕਰਨ ਲਈ ਚਲਾਨ ਜਾਰੀ ਕੀਤਾ | ਇਸ ਤੋਂ ਇਲਾਵਾ ਫੂਡ ਸੇਫਟੀ ਵਿੰਗ ਨੇ ਵਿਸ਼ਲੇਸ਼ਣ ਲਈ ਕਮਲਾ ਪਸੰਦ ਪਾਨ ਮਸਾਲੇ ਦਾ ਇੱਕ ਨਮੂਨਾ ਚੁੱਕਿਆ ਗਿਆ | ਸਿਹਤ ਅਤੇ ਪਰਿਵਾਰ ਭਲਾਈ ਚੰਡੀਗੜ੍ਹ ਕੇਂਦਰੀ ਸਾਸ਼ਤ ਪ੍ਰਦੇਸ ਦੇ ਡਾਇਰੈਕਟਰ ਡਾ. ਸੁਮਨ ਸਿੰਘ ਨੇ ਭਰੋਸਾ ਦਿਵਾਇਆ ਕਿ ਰਾਸ਼ਟਰੀ ਤੰਬਾਕੂ ਕੰਟਰੋਲ ਪ੍ਰੋਗਰਾਮ (ਐਨ.ਟੀ.ਸੀ.ਪੀ), ਸੀ.ਓ.ਟੀ.ਪੀ.ਏ 2003 ਦੇ ਉਪਬੰਧਾਂ, ਤੰਬਾਕੂ ਸੇਵਨ ਦੇ ਨੁਕਸਾਨਦੇਹ ਪ੍ਰਭਾਵਾਂ ਅਤੇ ਗੈਰ-ਕਾਨੂੰਨੀ ਆਯਾਤ ਸਿਗਰਟਾਂ ਦੀ ਵਿਕਰੀ ਨੂੰ ਰੋਕਣ ਲਈ ਜਨਤਕ ਜਾਗਰੂਕਤਾ ਵਧਾਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਗਠਿਤ ਸਥਾਈ ਟਾਸਕ ਫੋਰਸ ਦੇ ਤਹਿਤ ਅਜਿਹੀਆਂ ਲਾਗੂਕਰਨ ਮੁਹਿੰਮਾਂ ਜਾਰੀ ਰਹਿਣਗੀਆਂ |
ਪਿਛਲੀ ਖ਼ਬਰ ਯੈੱਸ ਬੈਂਕ ਨੇ ਲਾਂਚ ਕੀਤਾ 'ਸਕੋਰ ਕਿਆ ਹੂਆ' : ਫ਼ਾਇਨਾਂਸ਼ਿਅਲੀ ਕੋਨਫੀਡੈਂਟ ਇੰਡੀਆ ਬਣਾਉਣ ਲਈ ਇੱਕ ਦੇਸ਼ ਵਿਆਪੀ ਅਭਿਆਨ... ਅਗਲੀ ਖ਼ਬਰ ਚੰਡੀਗੜ੍ਹ ਰਾਸ਼ਟਰੀ ਸ਼ਿਲਪ ਮੇਲੇ 'ਚ ਦਰਸ਼ਕ ਉਤਸੁਕਤਾ ਨਾਲ ਪੁੱਜੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।