15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਚੰਡੀਗੜ੍ਹ ਰਾਸ਼ਟਰੀ ਸ਼ਿਲਪ ਮੇਲੇ 'ਚ ਦਰਸ਼ਕ ਉਤਸੁਕਤਾ ਨਾਲ ਪੁੱਜੇ <br/>

ਚੰਡੀਗੜ੍ਹ ਦੇ 15ਵੇਂ ਚੰਡੀਗੜ੍ਹ ਰਾਸ਼ਟਰੀ ਸ਼ਿਲਪ ਮੇਲੇ 'ਚ ਪੇਸ਼ਕਾਰੀ ਦਿੰਦੇ ਕਲਾਕਾਰ ਅਤੇ ਮੇਲੇ 'ਚ ਕਲਾਕ੍ਰਿਤਾਂ ਨੂੰ ਵੇਚਦੀ ਹੋਈ ਸ਼ਿਲਪ ਕਲਾਕਾਰ ਮਹਿਲਾ | ਤਸਵੀਰਾਂ : ਕਮਲਜੀਤ ਸਿੰਘ <br/> 04-12-2025
ਚੰਡੀਗੜ੍ਹ, 3 ਦਸੰਬਰ (ਅਜਾਇਬ ਸਿੰਘ ਔਜਲਾ)-ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ ਅਤੇ ਯੂ. ਟੀ. ਪ੍ਰਸ਼ਾਸਨ ਦੁਆਰਾ ਸਾਂਝੇ ਤੌਰ 'ਤੇ ਕਰਵਾਏ ਜਾ ਰਹੇ 15ਵੇਂ ਚੰਡੀਗੜ੍ਹ ਰਾਸ਼ਟਰੀ ਸ਼ਿਲਪ ਮੇਲੇ ਦੇ ਅੱਜ 6ਵੇਂ ਦਿਨ ਵਿਚ ਦਰਸ਼ਕਾਂ ਦੀ ਆਮਦ ਵਿਚ ਭਾਰੀ ਵਾਧਾ ਦੇਖਣ ਨੂੰ ਮਿਲਿਆ | ਮੇਲਾ, ਜੋ ਕਿ ਸੱਭਿਆਚਾਰਾਂ ਦਾ ਸੁਮੇਲ ਹੈ, ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਕਲਾਕਾਰਾਂ ਅਤੇ ਕਾਰੀਗਰਾਂ ਨੂੰ ਦਰਸ਼ਕਾਂ ਵਿਚ ਆਪਣਾ ਹੁਨਰ ਦਿਖਾਉਣ ਲਈ ਇਕ ਵਿਸ਼ੇਸ਼ ਜਗ੍ਹਾ ਪ੍ਰਦਾਨ ਕੀਤੀ ਗਈ | ਦਿਨ ਦੇ ਸਟੇਜ ਪੇਸ਼ਕਾਰੀਆਂ ਵਿਚ ਵੱਖ-ਵੱਖ ਰਾਜਾਂ ਦੇ ਪ੍ਰਮੁੱਖ ਲੋਕ ਨਾਚ ਚੱਕਰੀ (ਰਾਜਸਥਾਨ), ਸੰਮੀ (ਪੰਜਾਬ), ਧਮਾਲੀ (ਜੰਮੂ-ਕਸ਼ਮੀਰ) ਧਨਗਿਰੀ ਗਜਾ (ਮਹਾਂਰਾਸ਼ਟਰ) ਸ਼ਾਮਲ ਸਨ, ਜਿਸ ਨੇ ਦਰਸ਼ਕਾਂ ਤੋਂ ਤਾੜੀਆਂ ਦੀ ਇੱਕ ਵੱਡੀ ਦਾਦ ਪ੍ਰਾਪਤ ਕੀਤੀ | ਸ਼ਾਮ ਸਮੇਂ ਪ੍ਰਦਰਸ਼ਿਤ ਨਾਚਾਂ ਵਿਚ ਬਿਹੂ (ਅਸਾਮ), ਰਊਫ (ਜੰਮੂ-ਕਸ਼ਮੀਰ) ਅਤੇ ਭੰਗੜਾ (ਪੰਜਾਬ) ਸ਼ਾਮਲ ਸਨ | ਰਾਜਸਥਾਨ ਦੇ ਪ੍ਰਸਿੱਧ ਲੋਕ ਗਾਇਕ ਮੁਰਲੀ ਰਾਜਸਥਾਨੀ ਨੇ ਆਪਣੇ ਲੋਕ ਗੀਤਾਂ ਦੇ ਨਾਲ ਸ੍ਰੋਤਿਆਂ ਨੂੰ ਖੂਬ ਪ੍ਰਭਾਵਿਤ ਕੀਤਾ, ਜਿਸ ਨਾਲ ਰਾਜਸਥਾਨ ਦੇ ਅਮੀਰ ਸੱਭਿਆਚਾਰ ਨੂੰ ਜੀਵੰਤ ਕੀਤਾ ਗਿਆ ਤੇ ਇਹ ਪੇਸ਼ਕਾਰੀ ਨੂੰ ਭਰਵਾਂ ਹੁੰਗਾਰਾ ਮਿਲਿਆ | ਉਪਰੰਤ ਗੋਨੀ ਖਾਨ ਅਤੇ ਪਾਰਟੀ ਦੁਆਰਾ 'ਨੱਕਲ' ਦੀ ਇੱਕ ਦਿਲਚਸਪ ਨਾਟਕੀ ਪੇਸ਼ਕਾਰੀ ਦਿੱਤੀ ਗਈ, ਜਿਸ ਨੂੰ ਖੂਬ ਪਸੰਦ ਕੀਤਾ ਗਿਆ | ਇਸੇ ਦੌਰਾਨ ਨਿ੍ਤ ਕੱਚੀ ਘੋੜੀ (ਰਾਜਸਥਾਨ), 'ਨਾਚਰ' ਅਤੇ ਬਾਜ਼ੀਗਰ ਪਾਰਟੀ (ਪੰਜਾਬ), ਅਤੇ ਹਰਿਆਣਾ ਤੋਂ 'ਬੀਨ-ਜੋਗੀ' ਅਤੇ 'ਨਾਗੜਾ' ਸ਼ਾਮਲ ਸਨ, ਜੋ ਮੇਲੇ ਦੇ ਸ਼ੌਕੀਨਾਂ ਲਈ ਮਨੋਰੰਜਨ ਭਰਪੂਰ ਪਲ ਪ੍ਰਦਾਨ ਕਰਨ 'ਚ ਅਹਿਮ ਬਣੇ | ਖ਼ਰੀਦਦਾਰਾਂ ਦੀ ਇੱਕ ਨਿਰੰਤਰ ਧਾਰਾ ਦਿਨ ਭਰ ਜਾਰੀ ਰਹੀ, ਜਿਨ੍ਹਾਂ ਨੇ ਹੱਥ ਨਾਲ ਬਣੇ ਸਮਾਨ, ਜਿਵੇਂ ਕਿ ਨਕਲੀ ਗਹਿਣੇ, ਡਿਜ਼ਾਈਨਰ ਕਰੌਕਰੀ, ਲੱਕੜ ਦਾ ਫਰਨੀਚਰ, ਉੱਨੀ ਸ਼ਾਲ, ਸਟੋਲ ਅਤੇ ਮਫਲਰ, ਸਵੈਟਰ, ਜੈਕਟ ਅਤੇ ਹੱਥ ਨਾਲ ਬੁਣੇ ਹੋਏ ਹਿਮਾਚਲੀ ਟੋਪੀਆਂ ਦੀ ਚੋਣ ਕੀਤੀ ਤੇ ਸਾੜੀਆਂ, ਸੂਟਾਂ ਪ੍ਰਤੀ ਲੋਕਾਂ ਦੀ ਖਰੀਦਦਾਰੀ ਬਰਾਬਰ ਜਾਰੀ ਰਹੀ | ਦੇਰ ਸ਼ਾਮ ਕਲਾਕਾਰ ਵਿਧੀ ਦੇਸ਼ਵਾਲ ਹਰਿਆਣਵੀ ਵਿਚ ਆਪਣੇ ਕੁਝ ਹਿੱਟ ਗੀਤ ਗਾਏ, ਜਿਸ ਵਿਚ 'ਮੈਂ ਸਾਸਰੀਏ ਨਾ ਜੌਂ ਮੇਰੀ ਮਾਂ, ਮੇਰਾ ਮਨ ਲਗਿਆ ਫਕੀਰੀ ਮੈਂ', 'ਮੰਨੇ ਰਾਜ ਭਵਨ ਮੈਂ ਜਾ ਲੇਨ ਦੀਓ, ਦੋ ਬਾਤ ਕਰੂੰਗਾ ਕਿ੍ਸ਼ਨ ਤਾਈ', ਆਦਿ ਨਾਲ ਵਧੀਆ ਰੰਗ ਬੰਨਿ੍ਹਆ | ਪ੍ਰਮੁੱਖ ਰਾਗਿਨੀ ਗਾਇਕ ਰਾਕੇਸ਼ ਭਰਨੀਆ ਨੇ ਹਰਿਆਣਵੀ ਸ਼ਾਮ ਦੀ ਵਧਆ ਸ਼ੁਰੂਆਤ ਕੀਤੀ ਤੇ ਕੁਝ ਪ੍ਰਸਿੱਧ ਰਾਗਿਨੀ ਨਾਲ ਸਰੋਤਿਆਂ ਦੀ ਚੰਗੀ ਵਾਹਵਾ ਲਈ |

ਪਿਛਲੀ ਖ਼ਬਰ ਚੰਡੀਗੜ੍ਹ ਪ੍ਰਸ਼ਾਸਨ ਨੇ ਤੰਬਾਕੂ ਕੰਟਰੋਲ ਕਾਨੂੰਨਾਂ ਨੂੰ ਲਾਗੂ ਕਰਨ ਲਈ ਕੀਤੀ ਛਾਪੇਮਾਰੀ ਤੰਬਾਕੂ ਸੇਵਨ ਦੇ ਨੁਕਸਾਨਦੇਹ... ਅਗਲੀ ਖ਼ਬਰ ਸੀ. ਐੱਲ. ਯੂ. ਤੇ ਲਾਇਸੰਸ ਫ਼ੀਸਾਂ 'ਚ ਭਾਰੀ ਵਾਧੇ ਦਾ ਪ੍ਰਾਪਰਟੀ ਕਾਰੋਬਾਰੀਆਂ ਵਲੋਂ ਵਿਰੋਧ ਕੌਂਸਲ ਮੀਟਿੰਗ 'ਚ ਨੋਟੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।