ਦੇਸ਼ 'ਚੋਂ ਭਿ੍ਸ਼ਟਾਚਾਰ ਖ਼ਤਮ ਕਰਕੇ ਹੀ ਦੇਸ਼ ਨੂੰ ਵਿਕਸਿਤ ਕੀਤਾ ਜਾ ਸਕਦਾ ਹੈ- ਨਰਿੰਦਰ ਅਰੋੜਾ <br/>
ਅਜੀਤ ਡੈਸਕ
04-12-2025
ਇਸ ਉਪਰੰਤ ਨੈਸ਼ਨਲ ਸੁਪਰੀਮੋ ਨਰਿੰਦਰ ਅਰੋੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਅਸੀਂ ਅੱਛਾ ਕੰਮ ਕਰਦੇ ਹਾਂ ਤੇ ਲੋਕ ਸਾਥੀ ਦਿੰਦੇ ਹਨ | ਉਨ੍ਹਾਂ ਕਿਹਾ ਕਿ ਫਾਊਾਡੇਸ਼ਨ ਦੀ 2018 ਵਿਚ ਹੋਈ ਸਥਾਪਤੀ ਤੋਂ ਬਾਅਦ ਅੱਜ ਦੇਸ਼ ਭਰ ਵਿਚ ਲੱਖਾਂ ਮੈਂਬਰ ਹਨ | ਸਾਡੀ ਟੀਮ ਦੇ ਮੈਂਬਰ ਸੱਚਾਈ, ਇਮਾਨਦਾਰੀ, ਪਵਿੱਤਰਤਾ ਤੇ ਚੜ੍ਹਦੀ ਕਲਾ ਵਿਚ ਭਾਵਨਾ ਨਾਲ ਕੰਮ ਕਰਦੇ ਹਨ | ਫਾਉਂਡੇਸ਼ਨ ਵਿਚ ਸਾਫ ਕਿਰਦਾਰ ਵਾਲੇ ਮੈਂਬਰ ਹੀ ਸ਼ਾਮਲ ਕੀਤੇ ਜਾਂਦੇ ਹਨ ਅਤੇ ਇਸ ਸੰਸਥਾ ਵਿਚ ਸੇਵਾਮੁਕਤ, ਪ੍ਰਸ਼ਾਸਨਿਕ ਅਧਿਕਾਰੀ ਵੀ ਆਨਰੇਰੀ ਤੇ ਸ਼ਾਮਿਲ ਹੋਏ ਹਨ | ਉਨ੍ਹਾਂ ਦੱਸਿਆ ਕਿ ਇਹ ਸੰਸਥਾ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਤੇ ਹੋਰ ਸ਼ਹੀਦਾਂ ਦੇ ਪ੍ਰੀਵਾਰਾਂ ਦੇ ਅਸ਼ੀਰਵਾਦ ਨਾਲ ਹੋਂਦ ਵਿਚ ਆਈ ਹੈ ਅਤੇ ਦੇਸ਼ ਵਿਚ ਭਿ੍ਸ਼ਟਾਚਾਰ ਦੀ ਮੁਕਤੀ ਲਈ ਰਾਜ ਸਰਕਾਰਾਂ ਤੇ ਕੇਂਦਰੀ ਸਰਕਾਰਾਂ ਦੇ ਵਿਜੀਲੈਂਸ ਵਿਭਾਗ ਤੇ ਪ੍ਰਸ਼ਾਸਨ ਦਾ ਧਿਆਨ ਹਿਤ ਲਿਆ ਕੇ ਕਾਰਜ ਕਰ ਰਹੀ ਹੈ | ਨੈਸ਼ਨਲ ਪ੍ਰੈਜ਼ੀਡੈਂਟ ਕਿਰਪਾਲ ਸਿੰਘ ਕਟਾਰੀਆ ਨੇ ਨੈਸ਼ਨਲ ਸੁਪਰੀਮੋ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਅੱਜ ਦੇ ਸੈਮੀਨਾਰ ਵਿਚ ਪੰਜਾਬ ਰਾਜ ਅਤੇ ਚੰਡੀਗੜ੍ਹ ਨਾਲ ਸਬੰਧਤ ਅਹੁਦੇਦਾਰ ਸ਼ਾਮਲ ਹੋਏ ਹਨ | ਉਨ੍ਹਾਂ ਕਿਹਾ ਕਿ ਫਾਉਂਡੇਸ਼ਨ ਦਾ ਹੋਰ ਵੀ ਵਿਸਤਾਰ ਕੀਤਾ ਜਾ ਰਿਹਾ ਹੈ |
ਸਮਾਗਮ ਨੂੰ ਪੂਜਾ ਬਕਸ਼ੀ ਪ੍ਰਧਾਨ ਚਾਈਲਡ ਤੇ ਵੂਮੈਨ ਵੈੱਲਫੇਅਰ ਨੇ ਸੰਬੋਧਨ ਕਰਦਿਆਂ ਔਰਤਾਂ ਨੂੰ ਇਸ ਖੇਤਰ ਵਿਚ ਅੱਗੇ ਆਉਣ ਦੀ ਅਪੀਲ ਕੀਤੀ | ਸਟੇਜ ਦਾ ਸੰਚਾਲਨ ਰਵਿੰਦਰ ਨਾਥ ਨੇ ਬਾਖੂਬੀ ਕਰਦੇ ਹੋਏ ਸੰਸਥਾ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ | ਇਸ ਸਮਾਗਮ ਵਿਚ ਪਵਨ ਸ਼ਰਮਾ, ਨੈਸ਼ਨਲ ਪ੍ਰੈਜ਼ੀਡੈਂਟ, ਵਿੱਕੀ ਗਰੇਵਾਲ, ਅਵਨੀਤ ਕੁਮਾਰ, ਦੀਪਕ ਕੁਮਾਰ, ਅਜੇ ਕੁਮਾਰ ਸਮੇਤ ਸੰਸਥਾ ਦੇ ਬਹੁਤ ਸਾਰੇ ਅਹੁਦੇਦਾਰ ਸ਼ਾਮਲ ਸਨ | ਸਮਾਗਮ ਦੇ ਅਖੀਰ 'ਤੇ ਸਮੂਹ ਅਹੁਦੇਦਾਰਾਂ ਨੂੰ ਨੈਸ਼ਨਲ ਸੁਪਰੀਮੋ ਨਰਿੰਦਰ ਅਰੋੜਾ ਨੂੰ ਫਲਾਂ ਦਾ ਗੁਲਦਸਤਾ, ਸ਼ਾਲ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਨਰਿੰਦਰ ਅਰੋੜਾ ਵਲੋਂ 14 ਦਸੰਬਰ ਨੂੰ ਕਰਨਾਲ ਵਿਖੇ ਹੋ ਰਹੇ ਨੈਸ਼ਨਲ ਪੱਧਰ ਦੇ ਸੈਮੀਨਾਰ ਵਿਚ ਸ਼ਾਮਿਲ ਹੋਣ ਲਈ ਸਮੂਹ ਅਹੁਦੇਦਾਰਾਂ ਨੂੰ ਸੱਦਾ ਦਿੱਤਾ |