15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਸੀ. ਜੀ. ਸੀ. ਲਾਂਡਰਾਂ ਦੀ 'ਸਮਾਰਟ ਇੰਡੀਆ ਹੈਕਾਥਾਨ ਸਾਫਟਵੇਅਰ ਐਡੀਸ਼ਨ' ਲਈ ਨੋਡਲ ਕੇਂਦਰ ਵਜੋਂ ਹੋਈ ਚੋਣ <br/>

ਸੀ. ਜੀ. ਸੀ. ਲਾਂਡਰਾਂ ਕੈਂਪਸ ਦਾ ਬਾਹਰੀ ਦਿ੍ਸ਼ | ਅਜੀਤ ਤਸਵੀਰ <br/> 04-12-2025
ਐੱਸ. ਏ. ਐੱਸ. ਨਗਰ, 3 ਦਸੰਬਰ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀ. ਈ. ਸੀ.) ਸੀ. ਜੀ. ਸੀ. ਲਾਂਡਰਾਂ ਦੀ ਸਮਾਰਟ ਇੰਡੀਆ ਹੈਕਾਥਾਨ (ਐੱਸ. ਆਈ. ਐੱਚ.)-2025 ਸਾਫਟਵੇਅਰ ਐਡੀਸ਼ਨ ਦੇ ਗ੍ਰੈਂਡ ਫਿਨਾਲੇ ਲਈ ਇਕ ਅਧਿਕਾਰਤ ਨੋਡਲ ਕੇਂਦਰ ਵਜੋਂ ਚੋਣ ਹੋਈ ਹੈ | ਇਹ ਫਲੈਗਸ਼ਿਪ ਇਨੋਵੇਸ਼ਨ ਈਵੈਂਟ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ, ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏ. ਆਈ. ਸੀ. ਟੀ. ਈ.) ਅਤੇ ਭਾਈਵਾਲ ਸੰਸਥਾਨਾਂ ਵਲੋਂ 8 ਅਤੇ 9 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ | ਦੱਸਣਾ ਬਣਦਾ ਹੈ ਕਿ ਸੀ. ਈ. ਸੀ.-ਸੀ. ਜੀ. ਸੀ. ਲਾਂਡਰਾਂ ਪੰਜਾਬ ਦੇ ਸਿਰਫ਼ ਉਨ੍ਹਾਂ ਤਿੰਨ ਸੰਸਥਾਨਾਂ 'ਚੋਂ ਇਕ ਹੈ, ਜਿਨ੍ਹਾਂ ਨੂੰ ਕੁੱਲ 60 ਪੈਨ ਇੰਡੀਆ 'ਚੋਂ ਨੋਡਲ ਕੇਂਦਰ ਵਜੋਂ ਚੁਣਿਆ ਗਿਆ ਹੈ | ਇਸ ਵਕਾਰੀ ਰਾਸ਼ਟਰੀ ਪੱਧਰ ਦੇ ਮੁਕਾਬਲੇ ਦੀ ਮੇਜ਼ਬਾਨੀ ਲਈ ਸੀ. ਈ. ਸੀ.-ਸੀ. ਜੀ. ਸੀ. ਲਾਂਡਰਾਂ ਦੀ ਸੱਤਵੀਂ ਵਾਰੀ ਚੋਣ ਹੋਈ ਹੈ, ਜੋ ਕਿ ਅਦਾਰੇ ਲਈ ਮਾਣ ਵਾਲੀ ਗੱਲ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਮੁਕਾਬਲੇ ਲਈ ਸੀ. ਈ. ਸੀ.-ਸੀ. ਜੀ. ਸੀ. ਲਾਂਡਰਾਂ 25 ਟੀਮਾਂ ਦੀ ਮੇਜ਼ਬਾਨੀ ਕਰੇਗਾ, ਜਿਨ੍ਹਾਂ 'ਚ ਭਾਰਤ ਭਰ ਤੋਂ 200 ਤੋਂ ਵੱਧ ਵਿਦਿਆਰਥੀ ਅਤੇ ਸਲਾਹਕਾਰ ਸ਼ਾਮਿਲ ਹੋਣਗੇ | ਇਹ ਟੀਮਾਂ ਲਗਾਤਾਰ 36 ਘੰਟੇ ਕੋਡਿੰਗ ਕਰਕੇ ਪੰਜਾਬ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਦੁਆਰਾ ਪ੍ਰਦਾਨ ਕੀਤੇ ਗਏ ਸਮੱਸਿਆ ਬਿਆਨਾਂ 'ਤੇ ਕੰਮ ਕਰਨਗੀਆਂ | ਇਸ ਪ੍ਰਾਪਤੀ ਸੰਬੰਧੀ ਗੱਲਬਾਤ ਕਰਦਿਆਂ ਡਾ. ਰਾਜਦੀਪ ਸਿੰਘ ਕੈਂਪਸ ਡਾਇਰੈਕਟਰ ਸੀ. ਜੀ. ਸੀ. ਲਾਂਡਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਵਾਰ ਫਿਰ ਸਮਾਰਟ ਇੰਡੀਆ ਹੈਕਾਥਾਨ ਸਾਫਟਵੇਅਰ ਐਡੀਸ਼ਨ ਦੇ ਗ੍ਰੈਂਡ ਫਿਨਾਲੇ ਲਈ ਨੋਡਲ ਸੈਂਟਰ ਵਜੋਂ ਸੇਵਾ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ | ਉਨ੍ਹਾਂ ਕਿਹਾ ਕਿ 7 ਸਾਲਾਂ ਤੋਂ ਇਸ ਵਕਾਰੀ ਸਮਾਗਮ ਦੀ ਮੇਜ਼ਬਾਨੀ ਕਰਨਾ ਨਾ ਸਿਰਫ਼ ਸਾਡੇ ਲਈ ਫ਼ਕਰ ਵਾਲੀ ਗੱਲ ਹੈ, ਸਗੋਂ ਇਹ ਵਿਦਿਆਰਥੀਆਂ 'ਚ ਨਵੀਨਤਾ ਅਤੇ ਉੱਦਮਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਸਾਡੀ ਸੰਸਥਾ ਦੀ ਵਚਨਬੱਧਤਾ ਨੂੰ ਵੀ ਦਰਸਾਉਂਦੀ ਹੈ |

ਪਿਛਲੀ ਖ਼ਬਰ ਦੇਸ਼ 'ਚੋਂ ਭਿ੍ਸ਼ਟਾਚਾਰ ਖ਼ਤਮ ਕਰਕੇ ਹੀ ਦੇਸ਼ ਨੂੰ ਵਿਕਸਿਤ ਕੀਤਾ ਜਾ ਸਕਦਾ ਹੈ- ਨਰਿੰਦਰ ਅਰੋੜਾ <br/> ਅਗਲੀ ਖ਼ਬਰ ਕਾਰ ਦੀ ਟੱਕਰ ਨਾਲ ਅÏਰਤ ਸਮੇਤ 5 ਜ਼ਖ਼ਮੀ, ਚਾਲਕ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।