ਚੰਡੀਗੜ੍ਹ, 24 ਨਵੰਬਰ (ਅ. ਬ.) : ਕ੍ਰਿਸ਼ੀ ਅਤੇ ਕਿਸਾਨ ਕਲਿਆਣ ਵਿਭਾਗ ਦੇ ਸਕੱਤਰ ਸ਼੍ਰੀ ਦੇਵੇਸ਼ ਚਤੁਰਵੇਦੀ ਨੇ ਅੱਜ ਆਤਿਥਿਆਤ ਕੰਮ ਕਰ ਰਹੇ ਉਦਯੋਗ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਉਤਪਾਦਕ ਸੰਸਥਾਵਾਂ ਨਾਲ ਸੁਚੱਜੀਆਂ ਅਤੇ ਲੰਬੇ ਸਮੇਂ ਦੀਆਂ ਭਾਗੀਦਾਰੀਆਂ ਕਾਇਮ ਕਰਨ¢ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਭਾਗੀਦਾਰੀਆਂ ਉੱਚ ਗੁਣਵੱਤਾ ਵਾਲੇ ਖੇਤੀਬਾੜੀ ਉਤਪਾਦਾਂ ਦੀ ਟਿਕਾਊ ਅਤੇ ਭਰੋਸੇਮੰਦ ਸਪਲਾਈ ਸੁਨਿਸ਼ਚਿਤ ਕਰਨ ਲਈ ਲਾਜ਼ਮੀ ਹਨ¢ ਐਫਪੀਓ-ਹਾਸਪਿਟਾਲਟੀ ਅਤੇ ਫਾਰਮਰਜ਼ ਬੇਨਿਫਿਟ ਸਮਿੱਟ 2025 ਵਿੱਚ, ਜਿਸ ਦਾ ਆਯੋਜਨ ਫੈਡਰੇਸ਼ਨ ਆਫ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨਜ਼ ਆਫ ਇੰਡੀਆ ਵੱਲੋਂ ਕੀਤਾ ਗਿਆ ਸੀ, ਸ਼੍ਰੀ ਚਤੁਰਵੇਦੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਐੱਫਪੀਓ ਅਤੇ ਹੋਟਲ ਉਦਯੋਗ ਵਿਚਕਾਰ ਸਿੱਧੇ ਸੰਬੰਧ ਮਜ਼ਬੂਤ ਵਿਨ-ਵਿਨ ਮਾਡਲ ਤਿਆਰ ਕਰ ਸਕਦੇ ਹਨ-ਜਿਸ ਨਾਲ ਕਿਸਾਨਾਂ ਦੀ ਆਮਦਨ ਵਧੇਗੀ ਅਤੇ ਹੋਟਲਾਂ ਨੂੰ ਰਸਾਇਣ-ਰਹਿਤ, ਉੱਚ ਗੁਣਵੱਤਾ ਵਾਲੇ ਉਤਪਾਦਾਂ ਦੀ ਯਕੀਨੀ ਸਪਲਾਈ ਮਿਲ ਸਕੇਗੀ¢ ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਇਸ ਸਮੇਂ ਲਗਭਗ 40,000 ਐੱਫਪੀਓ ਸਰਗਰਮ ਹਨ, ਜਿਨ੍ਹਾਂ ਵਿਚੋਂ ਕਈ ਕੁਦਰਤੀ ਤÏਰ 'ਤੇ ਸਾਫ਼-ਸੁਥਰੇ, ਸੁਰੱਖਿਅਤ ਅਤੇ ਟਿਕਾਊ ਖੇਤੀ ਉਤਪਾਦ ਉਪਲਬਧ ਕਰਵਾ ਰਹੇ ਹਨ¢ਪ੍ਰਧਾਨ ਮੰਤਰੀ ਦੀ ਖੇਤੀ-ਉਦਯੋਗ ਭਾਗੀਦਾਰੀ ਦੀ ਅਪੀਲ ਨੂੰ ਦੁਹਰਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਹ ਭਾਗੀਦਾਰੀਆਂ ਬਿਚÏਲਿਆਂ ਦੀ ਭੂਮਿਕਾ ਘਟਾਉਣ, ਸਪਲਾਈ ਚੇਨਾਂ ਨੂੰ ਮਜ਼ਬੂਤ ਕਰਨ, ਕਿਸਾਨਾਂ ਦੀ ਆਮਦਨ ਵਧਾਉਣ ਅਤੇ ਆਤਿਥਿਆ ਉਦਯੋਗ ਦੇ ਜੀਡੀਪੀ ਯੋਗਦਾਨ ਤੇ ਰੋਜ਼ਗਾਰ ਸਿਰਜਣ ਦੋਹਿਆਂ ਵਿੱਚ ਵਾਧੇ ਲਈ ਮਹੱਤਵਪੂਰਨ ਹਨ¢ਉਨ੍ਹਾਂ ਦੱਸਿਆ ਕਿ ਸਰਕਾਰ ਜੈਵਿਕ ਖੇਤੀ, ਜੀਆਈ-ਟੈਗ ਵਾਲੇ ਉਤਪਾਦਾਂ ਅਤੇ ਜ਼ਿੰਮੇਵਾਰ ਟੂਰਿਜ਼ਮ ਨੂੰ ਪ੍ਰੋਤਸਾਹਨ ਦੇ ਰਹੀ ਹੈ¢ਸਮਿੱਟ ਨੂੰ ਸੰਬੋਧਨ ਕਰਦੇ ਹੋਏ ਟੂਰਿਜ਼ਮ ਮੰਤਰਾਲੇ ਦੇ ਅਤਿਰਿਕਤ ਸਕੱਤਰ ਅਤੇ ਮਹਾਨਿਦੇਸ਼ਕ ਸ਼੍ਰੀ ਸੁਮਨ ਬਿੱਲਾ ਨੇ ਕਿਹਾ ਕਿ ਭਾਰਤ ਨੂੰ ਇੱਕ ਤੇਜ਼, ਸੁਗਠਿਤ ਅਤੇ ਸੰਰਚਿਤ ਕਿਸਾਨ-ਹੋਟਲ ਭਾਗੀਦਾਰੀ ਫਰੇਮਵਰਕ ਦੀ ਲੋੜ ਹੈ¢ ਐਫਐੱਚਆਰਆਈ ਦੇ ਪ੍ਰਧਾਨ ਸ਼੍ਰੀ ਸੁਰਿੰਦਰ ਕੁਮਾਰ ਜੈਸਵਾਲ ਨੇ ਕਿਹਾ ਕਿ ਹੋਟਲ ਉਦਯੋਗ ਐੱਫਪੀਓ ਤੋਂ ਸਿੱਧਾ ਖੇਤੀਬਾੜੀ ਉਤਪਾਦ ਖਰੀਦਣ ਲਈ ਤਿਆਰ ਹੈ, ਜੇ ਸਪਲਾਈ ਨਿਯਮਿਤ ਅਤੇ ਗੁਣਵੱਤਾ-ਅਧਾਰਿਤ ਹੋਵੇ¢ਹੋਟਲ ਐਸੋਸੀਏਸ਼ਨ ਆਫ ਇੰਡੀਆ ਦੇ ਮਹਾਸਚਿਵ ਸ਼੍ਰੀ ਐਮ. ਪੀ. ਬੇਜ਼ਬਾਰੂਆ ਨੇ ਵੀ ਹੋਟਲ ਉਦਯੋਗ ਨੂੰ ਇੰਫਰਾਸਟਰਕਚਰ ਦਾ ਦਰਜਾ ਦੇਣ ਦੀ ਲੰਬੇ ਸਮੇਂ ਤੋਂ ਆ ਰਹੀ ਮੰਗ ਨੂੰ ਦੁਹਰਾਇਆ, ਜਿਸ ਨਾਲ ਇਸ ਖੇਤਰ ਲਈ ਨਵੇਂ ਵਿਕਾਸ ਦੇ ਰਸਤੇ ਖੁੱਲਣਗੇ¢