23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਲੋਕ ਹਿੱਤ ਮਿਸ਼ਨ ਵਲੋਂ ਮੁਹਾਲੀ ਜ਼ਿਲ੍ਹੇ ਦੇ ਪਿੰਡਾਂ ਨੂੰ ਤੋੜਨ ਖਿਲਾਫ਼ ਲੱਗੇ ਧਰਨੇ 'ਚ ਕੀਤੀ ਸ਼ਮੂਲੀਅਤ <br/>

ਵੱਡੀ ਗਿਣਤੀ ਪਿੰਡਾਂ ਨੂੰ ਰੋਪੜ ਨਾਲ ਜੋੜਨ ਦੀ ਸਰਕਾਰੀ ਤਜਵੀਜ਼ ਸੰਬੰਧੀ ਆਰੰਭੇ ਸੰਘਰਸ਼ ਬਾਰੇ ਲੋਕ ਹਿੱਤ ਮਿਸ਼ਨ ਦੇ ਆਗੂ ਰਵਿੰਦਰ ਸਿੰਘ ਬਜੀਦਪੁਰ ਤੇ ਹੋਰ ਜਾਣਕਾਰੀ ਦਿੰਦੇ ਹੋਏ | ਤਸਵੀਰ : ਦਿਲਬਰ ਸਿੰਘ ਖੈਰਪੁਰ <br/> 25-11-2025
ਮੁੱਲਾਂਪੁਰ ਗਰੀਬਦਾਸ, 24 ਨਵੰਬਰ (ਦਿਲਬਰ ਸਿੰਘ ਖੈਰਪੁਰ)-ਪੰਜਾਬ ਸਰਕਾਰ ਵਲੋਂ ਮੁਹਾਲੀ ਜ਼ਿਲ੍ਹੇ ਦੇ ਪਿੰਡਾਂ ਨੂੰ ਰੂਪਨਗਰ ਜਿਲ੍ਹੇ 'ਚ ਸ਼ਾਮਿਲ ਕਰਨ ਖਿਲਾਫ਼ ਲੱਗੇ ਧਰਨੇ 'ਚ ਲੋਕ ਹਿੱਤ ਮਿਸ਼ਨ ਬੀ. ਕੇ. ਯੂ. ਪੰਜਾਬ ਵਲੋਂ ਲਗਾਤਾਰ ਪੰਜਵੇਂ ਦਿਨ ਸ਼ਮੂਲੀਅਤ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਮਿਸ਼ਨ ਦੇ ਕਾਰਜਕਾਰੀ ਪ੍ਰਧਾਨ ਗੁਰਮੀਤ ਸਿੰਘ ਸ਼ਾਂਟੂ, ਜ਼ਿਲ੍ਹਾ ਪ੍ਰਧਾਨ ਭਗਤ ਸਿੰਘ ਭਗਤਮਾਜਰਾ ਤੇ ਜਨਰਲ ਸਕੱਤਰ ਰਵਿੰਦਰ ਸਿੰਘ ਬਜੀਦਪੁਰ ਨੇ ਦੱਸਿਆ ਕਿ ਸਰਕਾਰ ਵਲੋਂ ਬਿਨ੍ਹਾਂ ਤਰਤੀਬ ਤੋਂ ਮੁਹਾਲੀ ਨੇੜਲੇ ਪਿੰਡਾਂ ਨੂੰ ਤੋੜ ਕੇ ਰੋਪੜ ਨਾਲ ਜੋੜਨ ਦੀ ਤਜਵੀਜ਼ ਨਾਲ ਇਲਾਕੇ ਦੇ ਲੋਕਾਂ ਨੂੰ ਕੰਮ ਕਾਜਾਂ ਲਈ ਖਜੱਲ ਖੁਆਰ ਹੋਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਅਤੇ ਇਸ ਨਾਲ ਇਲਾਕੇ ਦੀ ਤਰੱਕੀ ਤੇ ਖੁਸ਼ਹਾਲੀ ਦਾ ਵੀ ਨੁਕਸਾਨ ਕੀਤਾ ਜਾ ਰਿਹਾ ਹੈ | ਇਸ ਲਈ ਇਸ ਫ਼ੈਸਲੇ ਦੇ ਖਿਲਾਫ ਸਮੂਹ ਵਕੀਲ ਭਾਈਚਾਰੇ ਵਲੋਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਖਰੜ ਤਹਿਸੀਲ ਅੱਗੇ ਲਗਾਏ ਧਰਨੇ 'ਚ ਲੋਕ ਹਿੱਤ ਮਿਸ਼ਨ ਨੇ ਵੱਡੇ ਕਾਫ਼ਲਿਆਂ ਨਾਲ ਸ਼ਾਮਿਲ ਹੁੰਦਿਆਂ ਸਰਕਾਰ ਵਲੋਂ ਫ਼ੈਸਲਾ ਵਾਪਸ ਨਾ ਲੈਣ ਤੱਕ ਸੰਘਰਸ਼ 'ਚ ਡੱਟਣ ਦਾ ਐਲਾਨ ਕੀਤਾ ਹੈ | ਬਾਰ ਐਸ਼ੋਸੀਏਸ਼ਨ ਦੇ ਪ੍ਰਧਾਨ ਦੀਪਕ ਸ਼ਰਮਾ ਨੇ ਮਿਸ਼ਨ ਦਾ ਇਸ ਵੱਡੇ ਸਹਿਯੋਗ ਲਈ ਧੰਨਵਾਦ ਕੀਤਾ | ਇਸ ਮੌਕੇ ਸੋਹਣ ਸਿੰਘ ਸੰਗਤਪੁਰਾ, ਗੁਰਬਚਨ ਸਿੰਘ ਮੁੰਧੋਂ, ਅਵਤਾਰ ਸਿੰਘ ਸਲੇਮਪੁਰ, ਦਰਸ਼ਨ ਸਿੰਘ ਖੇੜਾ, ਤਲਵਿੰਦਰ ਸਿੰਘ ਦੁਸਾਰਨਾ, ਸਰਬਜੀਤ ਸਿੰਘ ਸੰਗਤਪੁਰਾ, ਦਿਲਬਾਗ ਸਿੰਘ ਨੱਗਲ, ਰਾਮ ਸਿੰਘ ਅਭੀਪੁਰ ਤੇ ਗੁਰਦੀਪ ਸਿੰਘ ਮਹਿਰਮਪੁਰ ਵੀ ਸ਼ਾਮਿਲ ਸਨ |

ਪਿਛਲੀ ਖ਼ਬਰ ਹੋਟਲ ਉਦਯੋਗ ਅਤੇ ਕਿਸਾਨ ਭਾਗੀਦਾਰੀਆਂ ਪਰਸਪਰ ਵਿਕਾਸ ਲਈ ਮਹੱਤਵਪੂਰਨ: ਖੇਤੀ ਸਕੱਤਰ <br/> ਅਗਲੀ ਖ਼ਬਰ ਢਾਬਿਆਂ ਤੇ ਹੋਟਲਾਂ ਵਲੋਂ ਸੁੱਟੇ ਜਾਂਦੇ ਕੂੜੇ ਤੇ ਗੰਦੇ ਪਾਣੀ ਕਾਰਨ ਐਮ. ਐਸ. ਇਨਕਲੇਵ ਦੇ ਵਸਨੀਕ ਪ੍ਰੇਸ਼ਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।