08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸਵ. ਮਾਨ ਸਿੰਘ ਮਨਹੇੜਾ ਦੀ ਬਰਸੀ ਪਿੰਡ ਖਾਨਪੁਰ ਦੇ ਗੁਰਦੁਆਰਾ ਸ੍ਰੀ ਸੱਚਖੰਡ ਸਾਹਿਬ ਵਿਖੇ ਮਨਾਈ

ਅਜੀਤ ਡੈਸਕ 23-11-2025
ਖਰੜ, 22 ਨਵੰਬਰ (ਜੰਡਪੁਰੀ)-ਬਹੁਜਨ ਸਮਾਜ ਪਾਰਟੀ ਦੇ ਕੌਮੀ ਜਨ ਸਕੱਤਰ, ਬਸਪਾ ਦੇ ਨਿਧੜਕ ਜਰਨੈਲ ਸਵ. ਮਾਨ ਸਿੰਘ ਮਨਹੇੜਾ ਦੀ ਬਰਸੀ ਪਿੰਡ ਖਾਨਪੁਰ ਦੇ ਗੁਰਦੁਆਰਾ ਸ੍ਰੀ ਸੱਚਖੰਡ ਸਾਹਿਬ ਵਿਖੇ ਮਨਾਈ ਗਈ | ਇਸ ਮੌਕੇ ਵੱਡੀ ਗਿਣਤੀ 'ਚ ਬਸਪਾ ਦੇ ਵਰਕਰ ਤੇ ਸਮਰਥਕ ਇਕੱਤਰ ਹੋਏ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਵਲੋਂ ਮਨਹੇੜਾ ਦੇ ਜੀਵਨ 'ਤੇ ਚਾਨਣਾ ਪਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਮਾ. ਨਛੱਤਰ ਸਿੰਘ ਤੇ ਹਰਨੇਕ ਸਿੰਘ ਦੇਵਪੁਰੀ ਨੇ ਕੀਤੀ | ਇਸ ਮੌਕੇ ਬਸਪਾ ਪੰਜਾਬ ਦੇ ਜਨ ਸਕੱਤਰ ਤੇ ਚੰਡੀਗੜ੍ਹ ਦੇ ਇੰਚਾਰਜ ਰਜਿੰਦਰ ਸਿੰਘ ਨਨਹੇੜੀਆਂ ਨੇ ਕਿਹਾ ਕਿ ਮਾਨ ਸਿੰਘ ਮਨਹੇੜਾ ਪੂਰੇ ਭਾਰਤ ਵਿਚੋਂ ਉਹ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਦੇਸ਼ ਦੇ ਵੱਖ ਵੱਖ ਸੂਬਿਆਂ ਹਰਿਆਣਾ, ਹਿਮਾਚਲ ਤੇ ਜੰਮੂ ਕਸ਼ਮੀਰ ਵਿਖੇ ਪੈਦਲ ਤੇ ਹਵਾਈ ਜਹਾਜ਼ 'ਤੇ ਸਫਰ ਤੈਅ ਕਰਕੇ ਪਾਰਟੀ ਦਾ ਪ੍ਰਚਾਰ ਪ੍ਰਸਾਰ ਕੀਤਾ | ਉਨ੍ਹਾਂ ਕਿਹਾ ਕਿ ਮਾਨ ਸਿੰਘ ਮਨਹੇੜਾ ਗਰੀਬ ਲੋਕਾਂ ਦੀ ਬਾਂਹ ਫੜਨ ਵਾਲੇ ਨੇਤਾ ਸਨ ਅਤੇ ਉਨ੍ਹਾਂ ਨੇ ਅੰਤਾਂ ਦੀ ਗਰੀਬੀ ਵਿਚ ਵੀ ਲੋਕਸਭਾ ਰੋਪੜ ਅਤੇ ਵਿਧਾਨ ਸਭਾ ਖਰੜ ਤੋਂ ਚੋਣ ਲੜੀ ਤੇ ਉਨਾਂ ਨੇ 23,000 ਤੇ 2,70,000 ਵੋਟਾਂ ਹਾਸਿਲ ਕੀਤੀਆਂ | ਨਨਹੇੜੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਪਈਆਂ ਵੋਟਾਂ ਦਾ ਰਿਕਾਰਡ ਅੱਜ ਤੱਕ ਵੀ ਪਾਰਟੀ ਦਾ ਕੋਈ ਲੀਡਰ ਤੋੜ ਨਹੀਂ ਸਕਿਆ | ਇਸ ਮੌਕੇ ਹਰਜੀਤ ਸਿੰਘ ਲੌਂਗੀਆ, ਸੁਖਦੇਵ ਸਿੰਘ ਚੱਪੜਚਿੜੀ, ਸਾਬਕਾ ਜ਼ਿਲ੍ਹਾ ਪ੍ਰਧਾਣ ਕੁਲਵੰਤ ਸਿੰਘ, ਮੇਵਾ ਸਿੰਘ ਪੁਰਖਾਲੀ, ਲਖਵੀਰ ਸਿੰਘ ਬਡਾਲਾ, ਹਰਨੇਕ ਸਿੰਘ ਐਸ. ਡੀ. ਓ., ਸਾਹਿਬ ਸ੍ਰੀ ਕਾਂਸ਼ੀ ਰਾਮ ਦੀ ਭੈਣ ਜੀ ਕੁਲਵੰਤ ਕੌਰ ਸੋਲਖੀਆਂ, ਉਜਾਗਰ ਸਿੰਘ ਦੁਬਾਲੀ, ਹਰਦੀਪ ਸਿੰਘ ਨੱਗਲਗੜ੍ਹੀਆਂ, ਹਰਨੇਕ ਸਿੰਘ ਮੁਗਲ ਮਾਜਰੀ, ਹਰਭਜਨ ਸਿੰਘ ਦੁਲਵਾਂ, ਫਕੀਰ ਸਿੰਘ, ਜਨਕ ਸਿੰਘ, ਨਰਿੰਦਰ ਸਿੰਘ ਬਡਵਾਲੀ, ਭੁਪਿੰਦਰ ਸਿੰਘ ਕੋਟਲਾ, ਜਗਦੇਵ ਸਿੰਘ ਪਵਾਰ, ਕੈਪਟਨ ਕਰਮਜੀਤ ਸਿੰਘ, ਕੁਲਦੀਪ ਸਿੰਘ ਘੜੂੰਆਂ ਆਦਿ ਆਗੂਆਂ ਨੇ ਵੀ ਮਾਨ ਸਿੰਘ ਮਨਹੇੜਾ ਨੂੰ ਸਰਧਾਂਜਲੀ ਭੇਟ ਕੀਤੀ |
ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਕੁਰਾਲੀ ਦੇ ਵਿਕਾਸ ਕਾਰਜਾਂ ਲਈ 50 ਲੱਖ ਦੀ ਗ੍ਰਾਂਟ ਦਾ ਚੈੱਕ ਭੇਟ ਅਗਲੀ ਖ਼ਬਰ ਬਿਜਲੀ ਦੀ ਕੁਨੈਕਸ਼ਨ ਲਈ ਐਨ. ਓ. ਸੀ. ਦੀ ਸ਼ਰਤ ਖ਼ਤਮ ਹੋਣ ਨਾਲ ਲੋਕਾਂ ਨੂੰ ਮਿਲੇਗੀ ਰਾਹਤ-ਕਰਮਾ ਕਬੂਲਪੁਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।