08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਗਲੋਬ ਟੋਇਟਾ ਵਲੋਂ ਨਵੀਂ ਟੋਇਟਾ ਕੈਮਰੀ ਹਾਈਬਿ੍ਡ ਇਲੈਕਟਿ੍ਕ ਵਹੀਕਲ-ਸਪਿ੍ੰਟ ਐਡੀਸ਼ਨ ਲਾਂਚ

ਅਜੀਤ ਡੈਸਕ 23-11-2025
ਮੋਹਾਲੀ, 22 ਨਵੰਬਰ (ਅ. ਬ.)-ਗਲੋਬ ਟੋਇਟਾ ਨੇ ਟੋਇਟਾ ਕੈਮਰੀ ਹਾਈਬਿ੍ਡ ਇਲੈਕਟਿ੍ਕ ਵਹੀਕਲ-ਸਪਿ੍ੰਟ ਐਡੀਸ਼ਨ ਲਾਂਚ ਕਰਨ ਦਾ ਐਲਾਨ ਕੀਤਾ ਹੈ | ਇਹ ਨਵਾਂ ਸਪਿ੍ੰਟ ਐਡੀਸ਼ਨ ਟੋਇਟਾ ਦੀ ਆਈਕਾਨਿਕ ਲਗਜ਼ਰੀ ਹਾਈਬਿ੍ਡ ਸੇਡਾਨ 'ਤੇ ਵਧੇਰੇ ਸਪੋਰਟੀ ਤੇ ਗਤੀਸ਼ੀਲ ਟੇਕ ਹੈ, ਜਿਸ ਵਿਚ ਸ਼ਾਨਦਾਰ ਡੁਅਲ-ਟੋਨ ਐਕਸਟੀਰੀਅਰ, ਮੈਟ ਬਲੈਕ ਐਕਸੈਂਟਸ ਅਤੇ ਇਕ ਐਕਸਕਲੂਸਿਵ ਸਪੋਰਟਸ ਕਿੱਟ ਹੈ | ਇਹ ਨਵਾਂ ਐਡੀਸ਼ਨ ਉਨ੍ਹਾਂ ਗਾਹਕਾਂ ਲਈ ਤਿਆਰ ਕੀਤਾ ਗਿਆ ਹੈ ਜੋ ਸਪੋਰਟੀ ਸ਼ੈਲੀ ਵਿਚ ਲਗਜ਼ਰੀ ਤੇ ਇਕ ਰੋਮਾਂਚਕ ਡਰਾਈਵਿੰਗ ਅਨੁਭਵ ਚਾਹੁੰਦੇ ਹਨ | ਗਲੋਬ ਟੋਇਟਾ ਦੇ ਗਰੁੱਪ ਹੈੱਡ ਮਾਰਕੀਟਿੰਗ ਆਸ਼ੂ ਮਿਸਰ ਦੁਆਰਾ ਵਾਹਨ ਦਾ ਉਦਘਾਟਨ ਕੀਤਾ, ਜੋ ਕਿ ਗਲੋਬ ਟੋਇਟਾ ਦੀ ਨਵੀਨਤਮ ਗਤੀਸ਼ੀਲਤਾ ਹੱਲ ਪ੍ਰਦਾਨ ਕਰਨ ਦੀ ਵਚਨਬੱਧਤਾ ਵਿਚ ਇਕ ਹੋਰ ਮਹੱਤਵਪੂਰਨ ਕਦਮ ਹੈ | ਲਾਂਚ 'ਤੇ ਟਿੱਪਣੀ ਕਰਦੇ ਹੋਏ ਸ੍ਰੀ ਵਿਵੇਕ ਦੱਤਾ, ਮੈਨੇਜਿੰਗ ਡਾਇਰੈਕਟਰ ਤੇ ਮੁੱਖ ਕਾਰਜਕਾਰੀ ਅਧਿਕਾਰੀ (ਐਮ. ਡੀ. ਤੇ ਸੀ. ਈ. ਓ.), ਗਲੋਬ ਟੋਇਟਾ ਨੇ ਕਿਹਾ “ਗਲੋਬ ਟੋਇਟਾ ਵਿਖੇ ਗਾਹਕਾਂ ਦੀ ਸੰਤੁਸ਼ਟੀ ਹਮੇਸ਼ਾ ਹੀ ਸਾਡੀ ਪ੍ਰਮੁੱਖ ਤਰਜੀਹ ਰਹੀ ਹੈ | ਕੈਮਰੀ ਸਪਿ੍ੰਟ ਐਡੀਸ਼ਨ ਦੀ ਸ਼ੁਰੂਆਤ ਸਾਡੇ ਗਾਹਕਾਂ ਦੀਆਂ ਨਵੀਆਂ ਇੱਛਾਵਾਂ ਦੇ ਬਦਲਦੇ ਅਕਾਂਖਿਆਵਾਂ ਦੇ ਅਨੁਸਾਰ ਸਾਡੀ ਨਿਰੰਤਰ ਨਵੀਨਤਾ ਦਾ ਪ੍ਰਮਾਣ ਹੈ | ਡੁਅਲ-ਟੋਨ ਸਟਾਈਲਿੰਗ, ਬੋਲਡ ਮੈਟ ਬਲੈਕ ਅਲਾਏ ਵ੍ਹੀਲਜ਼ ਤੇ ਐਕਸਕਲੂਸਿਵ ਸਪੋਰਟਸ ਕਿੱਟ-ਕੈਮਰੀ ਦੀ ਪ੍ਰੀਮੀਅਮ ਪਛਾਣ ਨੂੰ ਜੋੜਦੀ ਹੈ, “ਸਾਨੂੰ ਭਰੋਸਾ ਹੈ ਕਿ ਇਹ ਨਵਾਂ ਐਡੀਸ਼ਨ ਆਧੁਨਿਕ ਗਾਹਕਾਂ ਨੂੰ ਆਕਰਸ਼ਿਤ ਕਰੇਗਾ ਤੇ ਟਿਕਾਊ ਗਤੀਸ਼ੀਲਤਾ ਲਈ ਟੋਇਟਾ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗਾ |
ਪਿਛਲੀ ਖ਼ਬਰ ਗ਼ੈਰਕਾਨੂੰਨੀ ਮਾਈਨਿੰਗ ਦੇ ਮਾਮਲੇ 'ਚ ਜੇ. ਸੀ. ਬੀ. ਮਸ਼ੀਨ ਤੇ ਟਿੱਪਰ ਨੂੰ ਕੀਤਾ ਜ਼ਬਤ ਅਗਲੀ ਖ਼ਬਰ ਮੈਕਸੀਮ ਮੈਰੀ ਸਕੂਲ ਵਿਖੇ ਕਪੈਸਿਟੀ ਬਿਲਡਿੰਗ ਵਰਕਸ਼ਾਪ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।